ਪੰਜਾਬੀ ਯੂਨੀਵਰਸਿਟੀ ਵਿੱਚ ਮਲਟੀ-ਸਪੈਸ਼ਲਿਟੀ ਕੈਂਪ ਲਾਇਆ
08:09 AM Sep 22, 2023 IST
ਖੇਤਰੀ ਪ੍ਰਤੀਨਿਧ
ਪਟਿਆਲਾ, 21 ਸਤਬੰਰ
ਭਾਈ ਘਨ੍ਹੱਈਆ ਜੀ ਦੀ ਬਰਸੀ ਨੂੰ ਸਮਰਪਿਤ ਮਾਨਵ ਸੇਵਾ ਸੰਕਲਪ ਦਿਵਸ ਮਨਾਉਣ ਲਈ ਭਾਈ ਘਨ੍ਹੱਈਆ ਸਿਹਤ ਕੇਂਦਰ ਪੰਜਾਬੀ ਯੂਨੀਵਰਸਿਟੀ ਵੱਲੋਂ ਮਲਟੀਸਪੈਸ਼ਲਿਟੀ ਕੈਂਪ ਲਗਾਇਆ ਗਿਆ। ਕੈਂਪ ਵਿੱਚ ਸੀਨੀਅਰ ਨਿਊਰੋਸਰਜਨ ਡਾ. (ਲੈਫਟੀਨੈਂਟ ਕਰਨਲ) ਐੱਚ.ਐੱਸ. ਬਰਾੜ, ਸੀਨੀਅਰ ਕਾਰਡੀਓਲੋਜਿਸਟ ਡਾ. ਅਰੁਨ ਕੋਛੜ, ਯੂਰੋਲੋਜਿਸਟ ਡਾ. ਧਰਮਿੰਦਰ ਅਗਰਵਾਲ, ਮਨੋਵਿਗਿਆਨੀ ਡਾ. ਨਿਤਿਨ ਸਿੰਗਲਾ, ਨਿਤਿਨ ਆਦਿ ਨੇ ਸ਼ਿਰਕਤ ਕੀਤੀ। ਕੈਂਪ ਦਾ ਉਦਘਾਟਨ ਵਾਈਸ ਚਾਂਸਲਰ ਪ੍ਰੋ. ਅਰਵਿੰਦ ਨੇ ਕੀਤਾ। ਰਜਿਸਟਰਾਰ ਡਾ. ਨਵਜੋਤ ਕੌਰ, ਡੀਨ (ਅਕਾਦਮਿਕ) ਡਾ. ਅਸ਼ੋਕ ਤਿਵਾੜੀ, ਵਿੱਤ ਅਫ਼ਸਰ ਡਾ. ਪਰਮੋਦ ਅਗਰਵਾਲ ਵੀ ਹਾਜ਼ਰ ਸਨ।
Advertisement
Advertisement