For the best experience, open
https://m.punjabitribuneonline.com
on your mobile browser.
Advertisement

ਕੌਮਾਂਤਰੀ ਪੰਜਾਬੀ ਸਿਨੇਮਾ ਦਿਵਸ ਸਮਾਰੋਹ ਕਰਵਾਇਆ

09:06 AM Mar 31, 2024 IST
ਕੌਮਾਂਤਰੀ ਪੰਜਾਬੀ ਸਿਨੇਮਾ ਦਿਵਸ ਸਮਾਰੋਹ ਕਰਵਾਇਆ
ਸਮਾਗਮ ਦੌਰਾਨ ਅਦਾਕਾਰ ਗੁੱਗੂ ਗਿੱਲ ਦਾ ਸਨਮਾਨ ਕਰਦੇ ਹੋਏ ਪ੍ਰਬੰਧਕ। -ਫੋਟੋ: ਚਿੱਲਾ
Advertisement

ਖੇਤਰੀ ਪ੍ਰਤੀਨਿਧ
ਐਸ.ਏ.ਐਸ.ਨਗਰ (ਮੁਹਾਲੀ), 30 ਮਾਰਚ
ਪੰਜਾਬੀ ਫ਼ਿਲਮ ਐਂਡ ਟੀਵੀ ਐਕਟਰਜ਼ ਐਸੋਸੀਏਸ਼ਨ (ਪਫ਼ਟਾ) ਵੱਲੋਂ ਚੌਥਾ ਵਿਸ਼ਵ ਪੰਜਾਬੀ ਸਿਨੇਮਾ ਦਿਵਸ ਸਮਾਰੋਹ ਸੀਜੀਸੀ ਲਾਂਡਰਾਂ ਵਿੱਚ ਕਰਵਾਇਆ ਗਿਆ। ਪਫ਼ਟਾ ਦੇ ਚੇਅਰਮੈਨ ਗੁੱਗੂ ਗਿੱਲ, ਪ੍ਰਧਾਨ ਕਰਮਜੀਤ ਅਨਮੋਲ, ਸਰਪ੍ਰਸਤ ਗੁਰਪ੍ਰੀਤ ਘੁੱਗੀ, ਜਨਰਲ ਸਕੱਤਰ ਮਲਕੀਤ ਰੌਣੀ, ਬੀਨੂੰ ਢਿੱਲੋਂ, ਪੰਮੀ ਬਾਈ, ਅਮਰ ਨੂਰੀ, ਸ਼ਿਵੰਦਰ ਮਾਹਲ, ਰਾਣਾ ਜੰਗ ਬਹਾਦਰ ਸਮੇਤ ਵੱਡੀ ਗਿਣਤੀ ਫ਼ਿਲਮੀ ਤੇ ਟੀਵੀ ਅਦਾਕਾਰਾਂ ਨੇ ਸ਼ਮੂਲੀਅਤ ਕੀਤੀ। ਸਮਾਰੋਹ ਦੇ ਪਹਿਲੇ ਭਾਗ ਵਿੱਚ ਪੰਜਾਬੀ ਫ਼ਿਲਮ ਲੌਂਗ ‘ਦਾ ਲਿਸ਼ਕਾਰਾ’ ਵਿਖਾਈ ਗਈ ਅਤੇ ਫ਼ਿਲਮ ਨਾਲ ਸਬੰਧਤ ਵਿਚਾਰ-ਚਰਚਾ ਕੀਤੀ। ਇਸ ਉਪਰੰਤ ਹੋਏ ਪੁਰਸਕਾਰ ਵੰਡ ਸਮਾਰੋਹ ਵਿਚ ਪਦਮਸ੍ਰੀ ਨਿਰਮਲ ਰਿਸ਼ੀ, ਪਦਮਸ੍ਰੀ ਪ੍ਰਾਣ ਸਭਰਵਾਲ ਅਤੇ ਸਰਦਾਰ ਸੋਹੀ ਦਾ ਵਿਸ਼ੇਸ਼ ਸਨਮਾਨ ਕੀਤਾ। ਇਸੇ ਤਰ੍ਹਾਂ ਪ੍ਰਸਿੱਧ ਗਾਇਕ ਸਰਬਜੀਤ ਚੀਮਾ, ਗਾਇਕਾ ਸੁਦੇਸ਼ ਕੁਮਾਰੀ, ਗਾਇਕ ਕਮਲਜੀਤ ਨੀਲੋਂ ਨੂੰ ਵੀ ਵੱਖ-ਵੱਖ ਪੁਰਸਕਾਰਾਂ ਨਾਲ ਸਨਮਾਨਿਆ ਗਿਆ। ਇਸ ਮੌਕੇ ਪੰਜਾਬੀ ਸਿਨੇਮਾ ਲਈ ਮੀਲ ਪੱਥਰ ਕਾਇਮ ਕਰਨ ਵਾਲੀਆਂ ਵਿਸ਼ੇਸ਼ ਫ਼ਿਲਮਾਂ ‘ਕੈਰੀ ਆਨ ਜੱਟਾ 3’, ‘ਮਸਤਾਨੇ’ ਅਤੇ ‘ਮੌੜ’ ਨੂੰ ਵੀ ਪੁਰਸਕਾਰ ਦਿੱਤਾ ਗਿਆ। ਵਾਤਾਵਰਨ ਲਈ ਡਾ. ਬਲਵਿੰਦਰ ਲੱਖੇਵਾਲੀ, ਖੇਡਾਂ ਲਈ ਓਲੰਪੀਅਨ ਅਵਨੀਤ ਕੌਰ ਸਿੱਧੂ ਅਤੇ ਪੱਤਰਕਾਰ ਅਜੈਬ ਔਜਲਾ ਦਾ ਵੀ ਵਿਸ਼ੇਸ਼ ਸਨਮਾਨ ਕੀਤਾ। ਇਸ ਮੌਕੇ ਗਾਇਕ ਸਰਬਜੀਤ ਚੀਮਾ, ਸੁਦੇਸ਼ ਕੁਮਾਰੀ ਅਤੇ ਕਮਲਜੀਤ ਨੀਲੋਂ ਨੇ ਆਪਣੀ ਗਾਇਕੀ ਦੀ ਪੇਸ਼ਕਾਰੀ ਕੀਤੀ। ਗਾਇਕਾ ਸਤਿੰਦਰ ਸੱਤੀ ਨੇ ਮੰਚ ਸੰਚਾਲਨ ਕਰਦਿਆਂ ਕਾਵਿ ਰੰਗ ਬਿਖੇਰਿਆ। ਇਸ ਮੌਕੇ ਪਫ਼ਟਾ ਦੇ ਮੈਂਬਰ ਟੀਨਾ ਘਈ, ਅਮਿਤ ਬਹਿਲ, ਦੀਪਕ ਕਾਜਿਕ ਕੇਜਰੀਵਾਲ, ਰਾਜਨ ਲਾਇਲਪੁਰੀ, ਗੁਰਪ੍ਰੀਤ ਭੰਗੂ, ਸੀਮਾ ਕੌਸ਼ਿਕ, ਰੁਪਿੰਦਰ ਰੂਪੀ, ਅਮਨ ਮੀਤ, ਰਾਜ ਧਾਲੀਵਾਲ, ਰਵਿੰਦਰ ਮੰਡ, ਨੀਸ਼ਾ ਬਾਨੋ, ਕਾਲਜ ਡੀਨ ਗਗਨ ਭੁੱਲਰ ਅਦਿ ਵੀ ਹਾਜ਼ਰ ਸਨ। ਸੰਸਥਾ ਦੇ ਪ੍ਰਧਾਨ ਕਰਮਜੀਤ ਅਨਮੋਲ ਨੇ ਸਾਰਿਆਂ ਦਾ ਧੰਨਵਾਦ ਕੀਤਾ।

Advertisement

Advertisement
Author Image

sukhwinder singh

View all posts

Advertisement
Advertisement
×