ਰਾਮਗੜ੍ਹੀਆ ਕੌਂਸਲ ਅਤੇ ਵਿਸ਼ਵਕਰਮਾ ਮੰਦਰ ਕਮੇਟੀ ਵੱਲੋਂ ਸਮਾਗਮ
ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 8 ਫਰਵਰੀ
ਰਾਮਗੜ੍ਹੀਆ ਵੈਲਫੇਅਰ ਕੌਂਸਲ ਅਤੇ ਵਿਸ਼ਵਕਰਮਾ ਮੰਦਰ ਕਮੇਟੀ ਵੱਲੋਂ ਸਮਾਗਮ ਕੀਤਾ ਗਿਆ ਜਿਸ ਵਿੱਚ ਪ੍ਰਮੁੱਖ ਸ਼ਖ਼ਸ਼ੀਅਤਾਂ ਨੂੰ ਜੱਸਾ ਸਿੰਘ ਰਾਮਗੜ੍ਹੀਆ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਦੋਹਾਂ ਜਥੇਬੰਦੀਆਂ ਦੇ ਆਗੂਆਂ ਨੇ ਸੁਰਜੀਤ ਸਿੰਘ ਖੁਰਲ ਪਰਵਾਸੀ ਭਾਰਤੀ, ਸੋਹਣ ਸਿੰਘ ਗੋਗਾ ਸਾਬਕਾ ਚੇਅਰਮੈਨ ਰਾਮਗੜ੍ਹੀਆ ਭਲਾਈ ਬੋਰਡ ਪੰਜਾਬ ਅਤੇ ਭੁਪਿੰਦਰ ਸਿੰਘ ਉੱਭੀ ਨੂੰ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਪੁਰਸਕਾਰ 2024 ਦੇ ਕੇ ਸਨਮਾਨਿਤ ਕੀਤਾ। ਬੁਲਾਰਿਆਂ ਨੇ ਸਨਮਾਨਿਤ ਸ਼ਖ਼ਸ਼ੀਅਤਾਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਸ੍ਰੀ ਖੁਰਲ ਨੇ ਮੰਦਰ ਵਿੱਚ ਸੰਗਤ ਲਈ ਆਲੀਸ਼ਾਨ ਕਮਰੇ ਬਣਵਾਏ ਹਨ ਅਤੇ ਹੁਣ ਹਾਲ ਦੀ ਸੇਵਾ ਸ਼ੁਰੂ ਕੀਤੀ ਗਈ ਹੈ। ਸ੍ਰੀ ਗੋਗਾ ਵੱਲੋਂ ਵੀ ਸਮਾਜ ਸੇਵਾ ਵਿੱਚ ਵਡਮੁੱਲਾ ਯੋਗਦਾਨ ਪਾਇਆ ਜਾ ਰਿਹਾ ਹੈ ਅਤੇ ਸ੍ਰੀ ਉਬੀ ਨੂੰ ਰਾਮਗੜ੍ਹੀਆ ਮੰਚ ਵੱਲੋਂ ਨਿਭਾਈ ਜਾ ਰਹੀ ਸੇਵਾ ਬਦਲੇ ਪੁਰਸਕਾਰ ਦਿੱਤਾ ਗਿਆ ਹੈ। ਕਮੇਟੀ ਦੇ ਪ੍ਰਧਾਨ ਬਾਬਾ ਮੋਹਨ ਸਿੰਘ, ਹਰਜਿੰਦਰ ਸਿੰਘ, ਸੁਰਜੀਤ ਸਿੰਘ, ਜਸਵੰਤ ਸਿੰਘ ਸੱਗੂ, ਜਗਦੇਵ ਸਿੰਘ ਮਠਾੜੂ, ਰਜਿੰਦਰ ਸਿੰਘ ਰਿੰਕੂ, ਹਰਪ੍ਰੀਤ ਸਿੰਘ, ਸਤਵਿੰਦਰ ਸਿੰਘ ਅਤੇ ਦਰਸਨ ਸਿੰਘ ਸੱਗੂ ਨੇ ਸਮਾਗਮ ਵਿੱਚ ਯੋਗਦਾਨ ਪਾਇਆ।