ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਪੋਲੀਟੈਕਨਿਕ ਕਾਲਜ ’ਚ ਖੂਨਦਾਨ ਕੈਂਪ ਲਗਾਇਆ

09:57 AM Sep 10, 2024 IST
ਖੂਨਦਾਨੀਆਂ ਨੂੰ ਸਨਮਾਨਦੇ ਹੋਏ ਡਿਪਟੀ ਡਾਇਰੈਕਟਰ ਪਰਨੀਤ ਸਿੰਘ ਮਿਨਹਾਸ ਤੇ ਪ੍ਰਿੰਸੀਪਲ ਡਾ. ਜਗਰੂਪ ਸਿੰਘ।

ਜਲੰਧਰ:

Advertisement

ਮੇਹਰ ਚੰਦ ਪੋਲੀਟੈਕਨਿਕ ਕਾਲਜ ਜਲੰਧਰ ਦੇ ਐੱਨ.ਐੱਸ.ਐੱਸ. ਵਿੰਗ ਵੱਲੋਂ ਅੱਜ ਪਲੈਟੀਨਮ ਜੁਬਲੀ ਨੂੰ ਸਮਰਪਿਤ ਖੂਨਦਾਨ ਕੈਂਪ ਬਾਬਾ ਕਸ਼ਮੀਰਾ ਸਿੰਘ ਚੈਰੀਟੇਬਲ ਹਸਪਤਾਲ ਦੇ ਬੱਲਡ ਬੈਂਕ ਦੇ ਸਹਿਯੋਗ ਨਾਲ ਲਗਾਇਆ ਗਿਆ। ਕੈਂਪ ਵਿੱਚ 50 ਵਿਦਿਆਰਥੀਆਂ ਨੇ ਖੂਨ ਦਾਨ ਕੀਤਾ। ਇਸ ਕੈਂਪ ਦਾ ਉਦਘਾਟਨ ਡਿਪਟੀ ਡਾਇਰੈਕਟਰ ਪੰਜਾਬ ਸਟੇਟ ਟਰਾਂਸਪੋਰਟ ਵਿਭਾਗ ਪਰਨੀਤ ਸਿੰਘ ਮਿਨਹਾਸ ਅਤੇ ਜੀ.ਐੱਮ. ਪੰਜਾਬ ਰੋਡਵੇਜ਼ ਜਲੰਧਰ ਮਨਿੰਦਰਪਾਲ ਸਿੰਘ ਗਿੱਲ ਨੇ ਕੀਤਾ। ਮੁੱਖ ਮਹਿਮਾਨਾਂ ਦਾ ਸਵਾਗਤ ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੇ ਕੀਤਾ। ਪਰਨੀਤ ਸਿੰਘ ਨੇ ਇਸ ਮੌਕੇ ਵਿਦਿਆਰਥੀਆਂ ਨੂੰ ਮੁਬਾਰਕਬਾਦ ਦਿੱਤੀ ਤੇ ਸਰਟੀਫਿਕੇਟ ਵੀ ਵੰਡੇ। ਪਰਨੀਤ ਸਿੰਘ ਮਿਨਹਾਸ ਅਤੇ ਮਨਿੰਦਰਪਾਲ ਸਿੰਘ ਗਿੱਲ ਨੇ ਕਾਲਜ ਦੀ ਆਟੋਮੋਬਾਇਲ ਲੈਬ ਦਾ ਦੌਰਾ ਵੀ ਕੀਤਾ। ਕੈਂਪ ਦਾ ਆਯੋਜਨ ਕਰਨ ਲਈ ਦਰਗੇਸ਼ ਕੁਮਾਰ ਚੇਚੀ ਨੇ ਵਿਸ਼ੇਸ਼ ਯੋਗਦਾਨ ਪਾਇਆ। ਇਸ ਮੌਕੇ ਐਡਵੋਕੇਟ ਕਮਲਜੀਤ ਸਿੰਘ ਹੁੰਦਲ, ਵਰਿੰਦਰ ਸ਼ਰਮਾ, ਗਗਨਦੀਪ ਸਿੰਘ ਅਤੇ ਰਾਜੀਵ ਸ਼ਰਮਾ ਸ਼ਾਮਲ ਹੋਏ। -ਪੱਤਰ ਪ੍ਰੇਰਕ

Advertisement
Advertisement