For the best experience, open
https://m.punjabitribuneonline.com
on your mobile browser.
Advertisement

ਸੀਜੀਐੱਮ ਕਾਲਜ ਮੋਹਲਾਂ ’ਚ ਸਾਹਿਤਕ ਸਮਾਗਮ ਕਰਵਾਇਆ

09:01 AM Apr 12, 2024 IST
ਸੀਜੀਐੱਮ ਕਾਲਜ ਮੋਹਲਾਂ ’ਚ ਸਾਹਿਤਕ ਸਮਾਗਮ ਕਰਵਾਇਆ
ਸੀਜੀਐੱਮ ਕਾਲਜ ਮੋਹਲਾਂ ਵਿੱਚ ਕਰਵਾਏ ਸਾਹਿਤਕ ਸਮਾਗਮ ਦੀ ਝਲਕ।
Advertisement

ਇਕਬਾਲ ਸਿੰਘ ਸ਼ਾਂਤ
ਲੰਬੀ, 11 ਅਪਰੈਲ
ਸੀਜੀਐੱਮ ਕਾਲਜ ਮੋਹਲਾਂ ਵਿੱਚ ਹਰਤਨਵੀਰ ਢਿੱਲੋਂ ਮੁਰਾਦਵਾਲਾ ਅਤੇ ਅਨੀਤਾ ਭੋਪਾਲ, ਰਹੀਮਪੁਰ ਦੀ ਯਾਦ ਵਿੱਚ ਸਾਹਿਤਕ ਸਮਾਗਮ ਕਰਵਾਇਆ ਗਿਆ। ਪ੍ਰੋਗੈਸਿਵ ਲੇਖਕ ਪਾਠਕ ਮੰਚ ਕੌਮਾਂਤਰੀ ਦੇ ਸਹਿਯੋਗ ਨਾਲ ਕਰਵਾਏ ਸਮਾਗਮ ’ਚ ਚਰਚਾ ਕੌਮਾਂਤਰੀ ਦੇ ਸੰਪਾਦਕ ਦਰਸ਼ਨ ਸਿੰਘ ਢਿੱਲੋਂ (ਇੰਗਲੈਂਡ) ਬਤੌਰ ਮੁੱਖ ਮਹਿਮਾਨ ਸ਼ਾਮਲ ਹੋਏ। ਕਵੀ ਤ੍ਰੈਲੋਚਨ ਲੋਚੀ ਵੱਲੋਂ ਆਪਣੀ ਮਕਬੂਲ ਰਚਨਾ ‘ਜ਼ਾਲਮ ਕਹਿਣ ਬਲਾਵਾਂ ਹੁੰਦੀਆਂ, ਕੁੜੀਆਂ ਤਾਂ ਕਵਿਤਾਵਾਂ ਹੁੰਦੀਆਂ’ ਅਤੇ ‘ਮੈਨੂੰ ਪਰਖਣ ਆਏ ਸੀ ਜੋ ਚਾਵਾਂ ਨਾਲ, ਝੂੰਮਣ ਲੱਗੇ ਮੇਰੀਆਂ ਕਵਿਤਾਵਾਂ ਨਾਲ’ ਪੇਸ਼ ਕੀਤੀਆਂ। ਹਰਮੀਤ ਵਿਦਿਆਰਥੀ ਨੇ ਆਪਣੀ ਰਚਨਾ ‘ਧੀ ਮੇਰੀ ਲਾਡਲੀ’ ਤੇ ‘ਮੇਰਾ ਆਪਣਾ ਅਸਮਾਨ’ ਪੇਸ਼ ਕੀਤੀਆਂ। ਕਾਲਜ ਦੇ ਚੇਅਰਮੈਨ ਸੱਤਪਾਲ ਮੋਹਲਾਂ ਨੇ ‘ਗੱਲਾਂ ਕਰਨ ਕਿਤਾਬਾਂ ਜੀਵਨ ਜਾਂਚ ਦੀਆਂ ਕਵਿਤਾ ਪੇਸ਼ ਕਰਦਿਆਂ ਕਿ ਅਜਿਹੇ ਸਮਾਗਮ ਸਮਾਜ ਨੂੰ ਚੰਗੀ ਸੇਧ ਦਿੰਦੇ ਹਨ। ਮਨਜਿੰਦਰ ਧਨੋਆ ਨੇ ‘ਘਰ ਵਿੱਚ ਥੋੜ੍ਹੀ ਰੱਖ ਲੈ ਬਿਰਖਾਂ ਜੋਗੀ ਥਾਂ’ ਕਵਿਤਾ ਪੇਸ਼ ਕੀਤੀ। ਸੰਮੀ ਸਾਮਰੀਆ ਵੱਲੋਂ ‘ਨਿੰਮੀ-ਨਿੰਮੀ ਵਾਹ ਵਗਦੀ’ ਗੀਤ ਤੋਂ ਇਲਾਵਾ ‘ਗੁਟਰ ਗੂੰ-ਗੁਟਰ ਗੂੰ’ ਕਵਿਤਾ ਪੇਸ਼ ਕੀਤੀ। ਜਮੀਲ ਅਬਦਾਲੀ ਦੁਆਰਾ ਰਚਨਾ ‘ਇਹ ਮੇਰਾ ਪੰਜਾਬ’ ਅਤੇ ਮੀਨਾ ਮਹਿਰੋਕ ਨੇ ‘ਜਿੰਨਾ ਨੇ ਜਾਣਾ ਹੁੰਦਾ, ਦੱਸਦੇ ਨਾ ਜਾਣ ਲੱਗਿਆ’ ਕਵਿਤਾ ਪੇਸ਼ ਕੀਤੀ। ਇਨ੍ਹਾਂ ਤੋਂ ਇਲਾਵਾ ਰਣਜੀਤ ਸਰਾਂਵਾਲੀ, ਦਵੀ ਸਿੱਧੂ, ਜਤਿੰਦਰ ਸੰਧੂ, ਸੁਖਵੀਰ ਕੌਰ ਸਰਾਂ, ਹਰਪਿੰਦਰ ਹਰਮਨ, ਮੀਨਾ ਮਹਿਰੋਕ, ਪਰਮਪ੍ਰੀਤ, ਵੀਰਪਾਲ ਕੌਰ ਮੋਹਲ, ਸਿੰਮੀਪ੍ਰੀਤ ਕੌਰ, ਹਰਜੀਤ ਕੌਰ, ਸਰਬਜੀਤ ਕੌਰ ਨੇ ਕਵਿਤਾਵਾਂ ਪੇਸ਼ ਕੀਤੀਆਂ। ਪ੍ਰਿੰਸੀਪਲ ਡਾ. ਬਲਜੀਤ ਸਿੰਘ ਗਿੱਲ ਨੇ ਆਏ ਹੋਏ ਮਹਿਮਾਨਾਂ ਨੂੰ ਜੀ ਆਇਆਂ ਕਿਹਾ।

Advertisement

Advertisement
Author Image

Advertisement
Advertisement
×