ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਮੁਹੰਮਦ ਰਫ਼ੀ ਦੀ ਯਾਦ ਵਿੱਚ ਸਮਾਗਮ ਕਰਵਾਇਆ

06:45 AM Aug 05, 2024 IST
ਮੁੱਖ ਮਹਿਮਾਨ ਰਿਚਾ ਪਾਹਵਾ ਨੂੰ ਸਨਮਾਨਿਤ ਕਰਦੇ ਹੋਏ ਪ੍ਰਬੰਧਕ।

ਪੱਤਰ ਪ੍ਰੇਰਕ
ਯਮੁਨਾਨਗਰ, 4 ਅਗਸਤ
ਸਥਾਨਕ ਡੀਏਵੀ ਕਾਲਜ ਵਿੱਚ ਸ੍ਰੀ ਗਣੇਸ਼ ਐਂਟਰਟੇਨਮੈਂਟ ਇਮਿਊਨਿਟੀ ਸਰਵਿਸ ਸੁਸਾਇਟੀ ਵੱਲੋਂ ਮੁਹੰਮਦ ਰਫੀ ਦੀ ਬਰਸੀ ਮਨਾਈ ਗਈ। ਸ੍ਰੀ ਗਣੇਸ਼ ਐਂਟਰਟੇਨਮੈਂਟ ਇਮਿਊਨਿਟੀ ਸਰਵਿਸ ਸੁਸਾਇਟੀ ਵੱਲੋਂ ਮੁਹੰਮਦ ਰਫੀ ਦੀ ਯਾਦ ਵਿੱਚ ਲਗਾਤਾਰ ਸੱਤ ਦਿਨ ਵੱਖ-ਵੱਖ ਸਮਾਗਮ ਕਰਵਾਏ ਜਾਂਦੇ ਹਨ। ਅੱਜ ਦੇ ਸਮਾਗਮ ਵਿੱਚ ਬੌਲੀਵੁੱਡ ਕਲਾਕਾਰ ਅਰੁਣ ਬਖਸ਼ੀ ਅਤੇ ਮੁਸ਼ਤਾਕ ਖਾਨ ਨੇ ਬਤੌਰ ਵਿਸ਼ੇਸ਼ ਮਹਿਮਾਨ ਅਤੇ ਭਾਜਪਾ ਦੀ ਸੂਬਾ ਇਕਾਈ ਦੀ ਜਨਰਲ ਸਕੱਤਰ ਰਿਚਾ ਪਾਹਵਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਮੁੱਖ ਮਹਿਮਾਨ ਰਿਚਾ ਪਾਹਵਾ ਨੇ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਅਤੇ ਬੌਲੀਵੁੱਡ ਕਲਾਕਾਰ ਅਰੁਣ ਬਖਸ਼ੀ, ਮੁਸ਼ਤਾਕ ਖਾਨ, ਗੀਤਕਾਰ ਖੰਨਾ ਅਤੇ ਮੁੰਬਈ ਤੋਂ ਆਏ ਉਨ੍ਹਾਂ ਦੇ ਸਾਥੀ ਕਲਾਕਾਰਾਂ ਤੋਂ ਇਲਾਵਾ ਯਮੁਨਾਨਗਰ ਦੇ ਸਮੂਹ ਪਤਵੰਤੇ ਸੱਜਣਾਂ ਦਾ ਇਸ ਸਮਾਗਮ ਵਿੱਚ ਆਉਣ ਲਈ ਸਵਾਗਤ ਕੀਤਾ। ਉਨ੍ਹਾਂ ਨੇ ਵੱਡੀ ਗਿਣਤੀ ਵਿੱਚ ਹਿੱਸਾ ਲੈਣ ਆਏ ਦਰਸ਼ਕਾਂ ਅਤੇ ਇਸ ਸਫਲ ਈਵੈਂਟ ਲਈ ਸਮਾਗਮ ਦੇ ਪ੍ਰਬੰਧਕ ਪੰਕਜ ਅਰੋੜਾ ਨੂੰ ਦਿਲੋਂ ਵਧਾਈ ਦਿੱਤੀ। ਗਾਇਕ ਖੰਨਾ ਨੇ ਆਪਣੀ ਸੁਰੀਲੀ ਆਵਾਜ਼ ਨਾਲ ਖਚਾਖਚ ਭਰੇ ਹਾਲ ’ਚ ‘ਆਜ ਮੌਸਮ ਬੜਾ ਬੇਈਮਾਨ ਹੈ’ ਗੀਤ ਗਾਇਆ ਕੇ ਸਰੋਤਿਆਂ ਨੇ ਖੂਬ ਵਾਹ-ਵਾਹ ਖੱਟੀ। ਇਸ ਤੋਂ ਬਾਅਦ ਅਦਾਕਾਰ ਅਰੁਣ ਬਖਸ਼ੀ ਵੀ ਦਰਸ਼ਕਾਂ ਦੇ ਰੂ-ਬ-ਰੂ ਹੋਏ, ਅਦਾਕਾਰ ਮੁਸ਼ਤਾਕ ਖਾਨ ਨੇ ਵੀ ਅਪਣੀ ਕਲਾ ਨਾਲ ਦਰਸ਼ਕਾਂ ਦਾ ਮਨ ਮੋਹ ਲਿਆ।

Advertisement

Advertisement