ਜੂਨ 84 ਦੇ ਸ਼ਹੀਦਾਂ ਨੂੰ ਸਮਰਪਿਤ ਸਮਾਗਮ ਕਰਵਾਇਆ
11:21 AM Jun 09, 2024 IST
ਭਾਈ ਰੂਪਾ: ਨਗਰ ਭਾਈ ਰੂਪਾ ਦੀਆਂ ਸੰਗਤ ਵੱਲੋਂ ਜੂਨ 1984 ਦੇ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਗੁਰਮਤਿ ਸਮਾਗਮ ਬਾਬਾ ਪਰਵਿੰਦਰ ਸਿੰਘ ਕਲਾਰ ਦੀ ਦੇਖ-ਰੇਖ ਹੇਠ ਨਿਰਮਲ ਡੇਰਾ ਖੂਹਾਂ ਵਾਲਾ ਭਾਈ ਰੂਪਾ ਵਿਖੇ ਕਰਵਾਇਆ ਗਿਆ। ਬਾਬਾ ਗੁਰਪ੍ਰੀਤ ਸਿੰਘ ਉਦਾਸੀ (ਕੈਲੀਫੋਰਨੀਆ) ਨੇ ਜੂਨ 84 ਦੇ ਸ਼ਹੀਦਾਂ ਅਤੇ ਸਿੱਖ ਪੰਥ ਦੇ ਮੌਜੂਦਾ ਹਾਲਾਤ ਸਬੰਧੀ ਵਿਚਾਰਾਂ ਕਰਦਿਆਂ ਕਿਹਾ ਕਿ 40 ਸਾਲ ਬੀਤ ਜਾਣ ਦੇ ਬਾਵਜੂਦ ਸਮੁੱਚੇ ਸਿੱਖ ਪੰਥ ਦੇ ਹਿਰਦੇ ਅੰਦਰ ਇਸ ਘੱਲੂਘਾਰੇ ਦਾ ਦਰਦ ਅੱਜ ਵੀ ਕਾਇਮ ਹੈ। ਸਮਾਗਮ ਦੇ ਪ੍ਰਬੰਧਕ ਬਾਬਾ ਪਰਮਿੰਦਰ ਸਿੰਘ ਕੁਲਾਰ ਨੇ ਬਾਬਾ ਗੁਰਪ੍ਰੀਤ ਸਿੰਘ ਕੈਲੀਫੋਰਨੀਆ, ਭਾਈ ਅੰਮ੍ਰਿਤਪਾਲ ਸਿੰਘ ਜੋਧਪੁਰੀ ਸਮੇਤ ਪਹੁੰਚੀਆਂ ਸ਼ਖ਼ਸੀਅਤਾਂ ਦਾ ਸਨਮਾਨ ਕੀਤਾ। -ਨਿੱਜੀ ਪੱਤਰ ਪ੍ਰੇਰਕ
Advertisement
Advertisement