ਖੂਨਦਾਨ ਦਿਵਸ ਨੂੰ ਸਮਰਪਿਤ ਸਮਾਗਮ ਕਰਵਾਇਆ
ਖੇਤਰੀ ਪ੍ਰਤੀਨਿਧ
ਪਟਿਆਲਾ, 9 ਅਕਤੂਬਰ
ਕੌਮੀ ਸਵੈ-ਇੱਛੁਕ ਖੂਨਦਾਨ ਦਿਵਸ ਮੌਕੇ ਰਾਜਿੰਦਰਾ ਹਸਪਤਾਲ ਦੇ ਬਲੱਡ ਬੈਂਕ ਨੇ ਪੰਜਾਬ ਸਟੇਟ ਬਲੱਡ ਟਰਾਂਸਫ਼ਿਊਜ਼ਨ ਕੌਂਸਲ ਅਤੇ ਪੰਜਾਬ ਰਾਜ ਏਡਜ਼ ਕੰਟਰੋਲ ਸੁਸਾਇਟੀ ਦੇ ਸਹਿਯੋਗ ਨਾਲ ਸਨਮਾਨ ਸਮਾਰੋਹ ਕਰਵਾਇਆ। ਇਸ ਦੌਰਾਨ ਖੂਨਦਾਨ ਕੈਂਪ ਲਗਾਉਣ ਵਾਲੀਆਂ 170 ਸੰਸਥਾਵਾਂ, ਪ੍ਰੇਰਕਾਂ ਅਤੇ ਖੂਨਦਾਨੀਆਂ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ’ਤੇ ਸਵੈ-ਇੱਛੁਕ ਖੂਨਦਾਨ ਨਾਲ ਸਬੰਧਤ ਨਿਰੰਤਰ ਡਾਕਟਰੀ ਸਿੱਖਿਆ ਪ੍ਰੋਗਰਾਮ ਅਤੇ ਵਰਕਸ਼ਾਪ ਵੀ ਕਰਵਾਈ ਗਈ। ਮੁੱਖ ਮਹਿਮਾਨ ਕਾਲਜ ਪ੍ਰਿੰਸੀਪਲ ਡਾ. ਰਾਜਨ ਸਿੰਗਲਾ ਨੇ ਕਿਹਾ ਕਿ ਮਰੀਜ਼ਾਂ ਨੂੰ ਉੱਚ ਮਿਆਰੀ ਸੇਵਾਵਾਂ ਮੁਹੱਈਆ ਕਰਵਾਉਣ ’ਚ ਖੂਨਦਾਨੀਆਂ ਦਾ ਉਦਮ ਵੀ ਸਹਾਈ ਹੁੰਦਾ ਹੈ। ਇਸ ਮੌਕੇ ਡਾ. ਗਿਰੀਸ਼ ਸਾਹਨੀ (ਮੈਡੀਕਲ ਸੁਪਰਡੈਂਟ) ਤੇ ਡਾ. ਆਰਪੀਐੱਸ ਸਿਬੀਆ (ਵਾਈਸ ਪ੍ਰਿੰਸੀਪਲ) ਸਮੇਤ ਡਾ. ਮੋਨਿਕਾ ਗਰਗ, ਡਾ. ਰਜਨੀ ਬੱਸੀ, ਡਾ. ਲਿਵਲੀਨ ਕੌਰ , ਡਾ. ਵਿਨੈ ਗੁਰਾਇਆ, ਡਾ. ਮਰਯਾਦਾ ਰੂਪਰਾਏ, ਡਾ. ਲਵਲੀਨ ਭਾਰਤੀ ਅਤੇ ਸੁਖਵਿੰਦਰ ਸਿੰਘ (ਸਾਰੇ ਬਲੱਡ ਸੈਂਟਰ ਸਰਕਾਰੀ ਮੈਡੀਕਲ ਕਾਲਜ ਪਟਿਆਲਾ), ਪਰਮਿੰਦਰ ਭਲਵਾਨ, ਅਮਰਜੀਤ ਜਾਗਦੇ ਰਹੋ, ਹਰਦੀਪ ਸਨੌਰ ਅਤੇ ਇੰਦਰਪ੍ਰੀਤ ਸਿੰਘ ਬਾਰਨ, ਰਾਣਾ ਨਿਰਮਾਣ ਤੇ ਜਸਦੇਵ ਨੂਗੀ ਆਦਿ ਮੌਜੂਦ ਸਨ। ਬਲੱਡ ਬੈਂਕ ਅਧਿਕਾਰੀ ਸੁਖਵਿੰਦਰ ਸਿੰਘ ਦਾ ਨੇ ਧੰਨਵਾਦ ਕੀਤਾ।