ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਸਕੂਲ ਵਿੱਚ ਸੱਭਿਆਚਾਰਕ ਸਮਾਗਮ ਕਰਵਾਇਆ

06:52 AM Aug 10, 2024 IST
ਜੇਤੂਆਂ ਦਾ ਸਨਮਾਨ ਕਰਦੇ ਹੋਏ ਪ੍ਰਿੰਸੀਪਲ ਡਾ. ਪਰਮਿੰਦਰ ਕੌਰ ਮੰਡੇਰ। -ਫੋਟੋ: ਜੈਦਕਾ

ਅਮਰਗੜ੍ਹ: ਪਾਇਨੀਅਰ ਸਕੂਲ ਗੱਜਣਮਾਜਰਾ ਵਿੱਚ ਸੱਭਿਆਚਾਰਕ ਸਮਾਗਮ ‘ਰੌਣਕ ਪਾਇਨੀਅਰ ਦੀ’ ਕਰਵਾਇਆ ਗਿਆ। ਇਸ ਦੌਰਾਨ ਬੰਬਲ ਵੱਟਣਾ, ਸੇਵੀਆਂ ਵੱਟਣਾ ਅਤੇ ਫੱਟੀ ਪੋਚ ਕੇ ਲਿਖਣਾ ਆਦਿ ਮੁਕਾਬਲੇ ਕਰਵਾਏ ਗਏ। ਇਸ ਮੁਕਾਬਲੇ ਵਿਚ 9ਵੀਂ ਜਮਾਤ ਦੀ ਵਿਦਿਆਰਥਣ ਹਰਮਨਦੀਪ ਕੌਰ ਨੂੰ ‘ਧੀ ਪੰਜਾਬ ਦੀ’ ਚੌਥੀ ਜਮਾਤ ਦੀ ਅਨਾਇਤਜੋਤ ਕੌਰ, ਪੰਜਵੀਂ ਜਮਾਤ ਦੀ ਜਪਨੀਤ ਕੌਰ ਤੇ ਅੱਠਵੀਂ ਜਮਾਤ ਦੀ ਦੀਪਿੰਦਰ ਕੌਰ ਨੂੰ ‘ਰੌਣਕ ਵਿਹੜੇ ਦੀ’ ਅਤੇ ਜੇਕੇਜੀ ਦੀ ਵਿਦਿਆਰਥਣ ਨਿਮਰਤ ਕੌਰ ਅਤੇ ਦੂਜੀ ਜਮਾਤ ਦੀ ਸੀਰਤ ਕੌਰ ਨੂੰ ਗਿੱਧਿਆਂ ਦੀ ਰਾਣੀ ਮੁਕਾਬਲੇ ਦਾ ਮਾਣ ਹਾਸਲ ਹੋਇਆ। ਇਸ ਮੌਕੇ ਪ੍ਰਿੰਸੀਪਲ ਡਾ. ਪਰਮਿੰਦਰ ਕੌਰ ਮੰਡੇਰ ਨੇ ਮੁਕਾਬਲਿਆਂ ਦੇ ਜੇਤੂਆਂ ਦਾ ਸਨਮਾਨ ਕੀਤਾ। -ਪੱਤਰ ਪ੍ਰੇਰਕ

Advertisement

Advertisement