For the best experience, open
https://m.punjabitribuneonline.com
on your mobile browser.
Advertisement

ਛੇਵੇਂ ਪਾਤਸ਼ਾਹ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ

07:22 AM Jun 17, 2024 IST
ਛੇਵੇਂ ਪਾਤਸ਼ਾਹ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ
ਲੁਧਿਆਣਾ ਵਿੱਚ ਨਗਰ ਕੀਰਤਨ ਦੀ ਅਗਵਾਈ ਕਰਦੇ ਹੋਏ ਪੰਜ ਪਿਆਰੇ। -ਫੋਟੋ: ਇੰਦਰਜੀਤ ਵਰਮਾ
Advertisement

ਗੁਰਿੰਦਰ ਸਿੰਘ
ਲੁਧਿਆਣਾ, 16 ਜੂਨ
ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਅਤੇ ਮਾਤਾ ਗੰਗਾ ਜੀ ਦੇ ਪ੍ਰਕਾਸ਼ ਪੁਰਬ ਸਬੰਧੀ ਗੁਰਦੁਆਰਾ ਛੇਵੀਂ ਪਾਤਸ਼ਾਹੀ ਸੀਐਮਸੀ ਚੌਕ ਵੱਲੋਂ ਪ੍ਰਭਾਤ ਫੇਰੀ ਨਗਰ ਕੀਰਤਨ ਸਜਾਇਆ ਗਿਆ ਜਿਸ ਵਿੱਚ ਵੱਡੀ ਗਿਣਤੀ ਸੰਗਤ ਨੇ ਉਤਸ਼ਾਹ ਨਾਲ ਸ਼ਮੂਲੀਅਤ ਕੀਤੀ।
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਅਤੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਨਗਰ ਕੀਰਤਨ ਜੈਕਾਰਿਆਂ ਦੀ ਗੂੰਜ ਵਿੱੱਚ ਗੁਰਦੁਆਰਾ ਸਾਹਿਬ ਤੋਂ ਆਰੰਭ ਹੋ ਕੇ ਖੁੱਡ ਮੁਹੱਲਾ, ਇਕਬਾਲ ਗੰਜ ਚੌਕ, ਤਿੰਨ ਨੰਬਰ ਡਿਵੀਜ਼ਨ, ਬਾਬਾ ਥਾਨ ਸਿੰਘ ਚੌਕ ਤੋਂ ਹੁੰਦਾ ਹੋਇਆ ਗੁਰਦੁਆਰਾ ਛੇਵੀਂ ਪਾਤਸ਼ਾਹੀ ਵਿਖੇ ਸੰਪੂਰਨ ਹੋਇਆ। ਨਗਰ ਕੀਰਤਨ ਦੇ ਰਸਤੇ ਵਿੱਚ ਕਈ ਥਾਵਾਂ ’ਤੇ ਠੰਡੇ ਮਿੱਠੇ ਜਲ ਦੀ ਛਬੀਲ ਅਤੇ ਲੰਗਰ ਲਗਾਏ ਗਏ ਸਨ। ਇਸ ਮੌਕੇ ਸ਼ਬਦੀ ਜਥਿਆਂ ਅਤੇ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਦੀਆਂ ਬੀਬੀਆਂ ਤੋਂ ਇਲਾਵਾ ਗੁਰੂ ਕੀ ਲਾਡਲੀ ਫ਼ੌਜ ਦੇ ਨਿੱਕੇ ਨਿੱਕੇ ਬੱਚੇ ਵਿਸ਼ੇਸ਼ ਖਿੱਚ ਦਾ ਕੇਂਦਰ ਸਨ।
ਇਸ ਮੌਕੇ ਮੁੱਖ ਸੇਵਦਾਰ ਹਰਮਿੰਦਰ ਸਿੰਘ ਸੇਠੀ, ਮਨਪ੍ਰੀਤ ਸਿੰਘ ਮੰਨਾ, ਬਲਜੀਤ ਸਿੰਘ ਦੁਖੀਆ, ਬਲਜੀਤ ਸਿੰਘ ਬੱਲੀ, ਇੰਦਰਜੀਤ ਸਿੰਘ ਰੇਖੀ, ਗੁਰਚਰਨ ਸਿੰਘ ਅਤੇ ਵਰਿੰਦਰ ਸਿੰਘ ਸ਼ੈਲੀ ਨੇ ਜਥਿਆਂ ਨੂੰ ਸਨਮਾਨਿਤ ਕੀਤਾ। ਇਸ ਮੌਕੇ ਸੁਖਮਨੀ ਸਾਹਿਬ ਸੇਵਾ ਸੁਸਾਈਟੀ ਦੇ ਮੁਖ ਸੇਵਾਦਾਰ ਜਰਨੈਲ ਸਿੰਘ, ਜਸਵਿੰਦਰ ਸਿੰਘ, ਹਰਮਿੰਦਰ ਸਿੰਘ, ਤਰਲੋਚਨ ਸਿੰਘ, ਦਰਸ਼ਨ ਸਿੰਘ, ਜਸਪ੍ਰੀਤ ਸਿੰਘ ਮੋਨੂੰ, ਬੀਬੀ ਤਰਵਿੰਦਰ ਕੌਰ, ਬੀਬੀ ਨਰਿੰਦਰ ਕੌਰ ਲਾਂਬਾ ਤੋਂ ਇਲਾਵਾ ਮਾਤਾ ਗੰਗਾ ਜੀ ਸੇਵਾ ਸੁਸਾਇਟੀ ਅਤੇ ਮੀਰੀ ਪੀਰੀ ਸੇਵਾ ਸੁਸਾਇਟੀ ਦੇ ਮੈਂਬਰ ਵੀ ਹਾਜ਼ਰ ਸਨ।

Advertisement

Advertisement
Advertisement
Author Image

Advertisement