ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਲੱਖਾ ਸਿਧਾਣਾ ਖ਼ਿਲਾਫ਼ ਸੜਕਾਂ ’ਤੇ ਉਤਰੀਆਂ ਜਥੇਬੰਦੀਆਂ

08:04 AM Jun 25, 2024 IST
ਜੈਤੋ ਸ਼ਹਿਰ ਵਿੱਚ ਰੋਸ ਮੁਜ਼ਾਹਰਾ ਕਰਦੇ ਹੋਏ ਪ੍ਰਦਰਸ਼ਨਕਾਰੀ।

ਸ਼ਗਨ ਕਟਾਰੀਆ
ਜੈਤੋ, 24 ਜੂਨ
ਇੱਕ ਨਿੱਜੀ ਟੀਵੀ ਚੈਨਲ ਦੇ ਸੰਚਾਲਕ ਨੂੰ ਲੱਖਾ ਸਿਧਾਣਾ ਵੱਲੋਂ ਕਥਿਤ ਫ਼ੋਨ ਜ਼ਰੀਏ ਧਮਕਾਉਣ ਖ਼ਿਲਾਫ਼ ਕਈ ਜਥੇਬੰਦੀਆਂ ਵੱਲੋਂ ਅੱਜ ਇੱਥੇ ਰੋਸ ਪ੍ਰਦਰਸ਼ਨ ਕੀਤਾ ਗਿਆ। ਵਿਖਾਵਾਕਾਰੀਆਂ ਨੇ ਰੋਸ ਮਾਰਚ ਕੀਤਾ ਅਤੇ ਲੱਖਾ ਸਿਧਾਣਾ ਦਾ ਪੁਤਲਾ ਸਾੜਿਆ। ਪ੍ਰਦਰਸ਼ਨ ਵਿੱਚ ਸ਼ਾਮਲ ਜਥੇਬੰਦੀਆਂ ਦੇ ਆਗੂਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਜੈਤੋ ਵਾਸੀ ਮਨਿੰਦਰਜੀਤ ਸਿੱਧੂ ‘ਲੋਕ ਆਵਾਜ਼’ ਟੀਵੀ ਚੈਨਲ ਚਲਾਉਂਦਾ ਹੈ। ਉਨ੍ਹਾਂ ਕਿਹਾ ਕਿ ਚੈਨਲ ਦੇ ਇੱਕ ਪੱਤਰਕਾਰ ਨੇ ਪਿਛਲੇ ਦਿਨੀਂ ਜੇਲ੍ਹ ਤੋਂ ਬਾਹਰ ਆਏ ਵਿਸ਼ਵਦੀਪ ਫ਼ਾਜ਼ਿਲਕਾ ਦੀ ਕਥਿਤ ਇੰਟਰਵਿਊ ਕੀਤੀ ਸੀ, ਜਿਸ ਵਿੱਚ ਵਿਸ਼ਵਦੀਪ ਨੇ ਗਿਲਾ ਕੀਤਾ ਸੀ ਕਿ ‘ਜੇ ਲੱਖਾ ਸਿਧਾਣਾ ਸੱਚੇ ਮਨੋਂ ਉਸ ਦੀ ਮਦਦ ਕਰਦਾ ਤਾਂ, ਉਸ ਦਾ ਬਚਾਅ ਹੋ ਸਕਦਾ ਸੀ।’ ਬੁਲਾਰਿਆਂ ਨੇ ਕਿਹਾ ਕਿ ਇਸ ਇੰਟਰਵਿਊ ਵਿਚਲੇ ਕੁੱਝ ਪੱਖਾਂ ਨੂੰ ਲੈ ਕੇ ਲੱਖਾ ਸਿਧਾਣਾ ਚੈਨਲ ਸੰਚਾਲਕ ’ਤੇ ਖ਼ਫ਼ਾ ਹੋ ਗਿਆ ਅਤੇ ਉਸ ਨੇ ‘ਆਰ ਐਮ ਬੀ’ ਟੈਲੀਵਿਜ਼ਨ ਚੈਨਲ ਦੇ ਸੰਚਾਲਕ ਜੱਸ ਗਰੇਵਾਲ ਰਾਹੀਂ ਫ਼ੋਨ ’ਤੇ ਕਥਿਤ ਧਮਕੀ ਦਿੱਤੀ ਕਿ ਮਨਿੰਦਰਜੀਤ ਸਿੱਧੂ ਨਾਲ ਉਹ ਰਤਨ ਧਾਲੀਵਾਲ ਤੋਂ ਵੀ ਮਾੜੀ ਕਰੇਗਾ। ਆਗੂਆਂ ਨੇ ਕਿਹਾ ਕਿ ਇਸ ਤੋਂ ਪਹਿਲਾਂ ਵੀ ਚੈਨਲ ਦੇ ਇੱਕ ਪੱਤਰਕਾਰ ਰਤਨ ਧਾਲੀਵਾਲ ਨਾਲ ਵੀ ਲੱਖਾ ਸਿਧਾਣਾ ਦਾ ਵਿਵਾਦ ਸਾਹਮਣੇ ਆ ਚੁੱਕਿਆ ਹੈ।
ਬੁਲਾਰਿਆਂ ਨੇ ਸਰਕਾਰ ਤੋਂ ਲੱਖਾ ਸਿਧਾਣਾ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕੀਤੇ ਜਾਣ ਦੀ ਮੰਗ ਕੀਤੀ। ਉਨ੍ਹਾਂ ਚਿਤਾਵਨੀ ਦਿੱਤੀ ਜੇ ਕਾਰਵਾਈ ਅਮਲ ਵਿੱਚ ਨਾ ਲਿਆਂਦੀ ਗਈ ਤਾਂ ਉਹ ਸੰਘਰਸ਼ ਤੇਜ਼ ਕਰਨਗੇ।
ਇਸ ਮੌਕੇ ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਦੇ ਬਿੱਟੂ ਮੱਲਣ, ਲੋਕ ਸੰਘਰਸ਼ ਹਜੂਮ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਗੁਰਜੀਤ ਸਿੰਘ ਅਜਿੱਤਗਿੱਲ, ਸੂਬਾਈ ਆਗੂ ਸਰਬਜੀਤ ਸਿੰਘ ਅਜਿੱਤਗਿੱਲ, ਪੇਂਡੂ ਕਿਸਾਨ-ਮਜ਼ਦੂਰ ਯੂਨੀਅਨ (ਯੂਥ ਵਿੰਗ) ਦੇ ਸੂਬਾ ਪ੍ਰਧਾਨ ਅੰਗਰੇਜ਼ ਸਿੰਘ (ਗੋਰਾ ਮੱਤਾ), ਆਮ ਆਦਮੀ ਪਾਰਟੀ ਦੇ ਆਗੂ ਰੌਸ਼ਨ ਲਾਲ ਸ਼ਰਮਾ, ਬੀਕੇਯੂ (ਡਕੌਂਦਾ) ਦੇ ਜ਼ਿਲ੍ਹਾ ਖ਼ਜ਼ਾਨਚੀ ਸੁਖਦੇਵ ਸਿੰਘ, ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਪਰਮਜੀਤ ਸਿੰਘ ਮੌਜੂਦ ਸਨ।

Advertisement

Advertisement