For the best experience, open
https://m.punjabitribuneonline.com
on your mobile browser.
Advertisement

ਬਾਬਾ ਵਿਸ਼ਵਕਰਮਾ ਪੇਂਟਰ ਯੂਨੀਅਨ (ਏਟਕ) ਦੀ ਜਥੇਬੰਦਕ ਕਾਨਫਰੰਸ

07:39 AM May 06, 2024 IST
ਬਾਬਾ ਵਿਸ਼ਵਕਰਮਾ ਪੇਂਟਰ ਯੂਨੀਅਨ  ਏਟਕ  ਦੀ ਜਥੇਬੰਦਕ ਕਾਨਫਰੰਸ
ਮਾਨਸਾ ਵਿੱਚ ਪੇਂਟਰ ਯੂਨੀਅਨ (ਏਟਕ) ਦੀ ਨਵੀਂ ਚੁਣੀ ਗਈ ਜ਼ਿਲ੍ਹਾ ਕਮੇਟੀ। -ਫੋਟੋ: ਮਾਨ
Advertisement

ਪੱਤਰ ਪ੍ਰੇਰਕ
ਮਾਨਸਾ, 5 ਮਈ
ਬਾਬਾ ਵਿਸ਼ਵਕਰਮਾ ਪੇਂਟਰ ਯੂਨੀਅਨ (ਏਟਕ) ਜ਼ਿਲ੍ਹਾ ਮਾਨਸਾ ਦੀ ਜਥੇਬੰਦਕ ਕਾਨਫਰੰਸ ਬਲਵਿੰਦਰ ਸਿੰਘ, ਜੀਤ ਰਾਮ ਗੋਬਿਦਗੜ੍ਹੀਆ ਤੇ ਅਜਾਇਬ ਸਿੰਘ ਦੇ ਤਿੰਨ ਮੈਂਬਰੀ ਪ੍ਰਧਾਨਗੀ ਮੰਡਲ ਦੀ ਅਗਵਾਈ ਹੇਠ ਹੋਈ। ਕਾਨਫਰੰਸ ਦਾ ਉਦਘਾਟਨ ਕਰਦਿਆਂ ਆਲ ਇੰਡੀਆ ਟਰੇਡ ਯੂਨੀਅਨ ਕਾਗਰਸ (ਏਟਕ) ਦੇ ਸੂਬਾਈ ਆਗੂ ਐਡਵੋਕੇਟ ਕੁਲਵਿੰਦਰ ਸਿੰਘ ਉੱਡਤ ਨੇ ਕਿਹਾ ਕਿ ਮਜ਼ਦੂਰਾਂ ਨੂੰ ਜਥੇਬੰਦ ਹੋ ਕੇ ਸੰਘਰਸ਼ ਰਸਤਾ ਅਖ਼ਤਿਆਰ ਕਰਨਾ ਅਜੋਕੇ ਸਮੇਂ ਦੀ ਮੁੱਖ ਲੋੜ ਹੈ ਤੇ ਸਮੇਂ ਦੇ ਹਾਕਮਾਂ ਦੀਆਂ ਲੋਕ ਦੋਖੀ ਨੀਤੀਆਂ ਨੂੰ ਸੰਘਰਸ਼ ਦੇ ਬਲਬੂਤੇ ਹੀ ਮੋੜਾ ਦਿੱਤਾ ਜਾ ਸਕਦਾ ਹੈ। ਇਸ ਮੌਕੇ ਹਾਉਸ ਵੱਲੋਂ 25 ਮੈਂਬਰੀ ਜ਼ਿਲ੍ਹਾ ਕਮੇਟੀ ਦੀ ਚੋਣ ਕੀਤੀ, ਜਿਸ ਵਿੱਚ ਜੀਤ ਰਾਮ ਗੋਬਿਦਗੜੀਆ ਜ਼ਿਲ੍ਹਾ ਪ੍ਰਧਾਨ, ਗੁਰਵਿੰਦਰ ਸਿੰਘ ਜਿਲ੍ਹਾ ਸਕੱਤਰ, ਗੁਰਪ੍ਰੀਤ ਸਿੰਘ ਪ੍ਰੇਮੀ ਵਿੱਤ ਸਕੱਤਰ, ਪਵਨ ਕੁਮਾਰ ਮਾਨਸਾ ਮੀਤ ਪ੍ਰਧਾਨ, ਬਬਲੀ ਮਾਨਸਾ ਸਲਾਹਕਾਰ ਤੇ ਰਾਮਪਾਲ ਚਕੇਰੀਆ, ਨੀਟਾ ਕਾਲਾ, ਹਰਬੰਸ ਸਿੰਘ ਬਰਨਾਲਾ, ਜਗਸੀਰ ਸਿੰਘ ਕਾਲਾ, ਰੂਪ ਸਿੰਘ, ਰਾਮੂ ਸਿੰਘ, ਨੱਥੂ ਸਿੰਘ ਮਾਨਸਾ, ਅਜਾਇਬ ਸਿੰਘ ਤੇ ਵਿਨੋਦ ਕੁਮਾਰ ਨੂੰ ਵਰਕਿੰਗ ਕਮੇਟੀ ਮੈਂਬਰ ਚੁਣਿਆ ਗਿਆ।

Advertisement

Advertisement
Author Image

Advertisement
Advertisement
×