ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਭੁਬਨੇਸ਼ਵਰ ’ਚ 191 ਗੈਰ-ਕਾਨੂੰਨੀ ਇਮਾਰਤਾਂ ਢਾਹੁਣ ਦੇ ਹੁਕਮ

07:44 AM Aug 28, 2024 IST

ਭੁਬਨੇਸ਼ਵਰ, 27 ਅਗਸਤ
ਉੜੀਸਾ ਸਰਕਾਰ ਨੇ ਭੁਬਨੇਸ਼ਵਰ ਵਿੱਚ 191 ਗੈਰ-ਕਾਨੂੰਨੀ ਅਪਾਰਟਮੈਂਟਾਂ ਅਤੇ ਇਮਾਰਤਾਂ ਨੂੰ ਢਾਹੁਣ ਦੇ ਆਦੇਸ਼ ਜਾਰੀ ਕੀਤੇ ਹਨ। ਉੜੀਸਾ ਦੇ ਆਵਾਸ ਅਤੇ ਸ਼ਹਿਰੀ ਵਿਕਾਸ ਮੰਤਰੀ ਕ੍ਰਿਸ਼ਨ ਚੰਦਰ ਮਹਾਪਾਤਰਾ ਨੇ ਅੱਜ ਵਿਧਾਨ ਸਭਾ ਨੂੰ ਇਹ ਜਾਣਕਾਰੀ ਦਿੱਤੀ। ਬੀਜੇਡੀ ਵਿਧਾਇਕ ਰਣੇਂਦਰ ਪ੍ਰਤਾਪ ਸਵੈਨ ਨੂੰ ਲਿਖਤੀ ਜਵਾਬ ਵਿੱਚ ਮਹਾਪਾਤਰਾ ਨੇ ਕਿਹਾ ਕਿ ਭੁਬਨੇਸ਼ਵਰ ਵਿਕਾਸ ਅਥਾਰਟੀ (ਬੀਡੀਏ) ਖੇਤਰ ਵਿੱਚ ਕਥਿਤ ਤੌਰ ’ਤੇ ਗੈਰ-ਕਾਨੂੰਨੀ ਤੌਰ ’ਤੇ ਬਣਾਏ ਗਏ ਅਪਾਰਟਮੈਂਟਾਂ ਅਤੇ ਇਮਾਰਤਾਂ ਖ਼ਿਲਾਫ਼ ਕੁੱਲ 491 ਕੇਸ ਦਰਜ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ’ਚੋਂ 191 ਮਾਮਲਿਆਂ ਵਿੱਚ ਇਮਾਰਤਾਂ ਢਾਹੁਣ ਦੇ ਹੁਕਮ ਜਾਰੀ ਕੀਤੇ ਗਏ ਹਨ ਜਦਕਿ 63 ਕੇਸ ਰੱਦ ਕਰ ਦਿੱਤੇ ਗਏ ਹਨ ਅਤੇ ਬਾਕੀ 237 ਕੇਸ ਸੁਣਵਾਈ ਅਧੀਨ ਹਨ। ਇਸੇ ਤਰ੍ਹਾਂ ਭੁਬਨੇਸ਼ਵਰ ਨਗਰ ਨਿਗਮ (ਬੀਐੱਮਸੀ) ਖੇਤਰ ’ਚ ਗੈਰ-ਕਾਨੂੰਨੀ ਉਸਾਰੀਆਂ ਖ਼ਿਲਾਫ਼ 1,444 ਕੇਸ ਦਰਜ ਕੀਤੇ ਗਏ ਹਨ। ਇਨ੍ਹਾਂ ’ਚੋਂ 451 ਕੇਸਾਂ ਦਾ ਨਿਬੇੜਾ ਕਰ ਦਿੱਤਾ ਗਿਆ ਹੈ ਜਦਕਿ 993 ਕੇਸਾਂ ਦੀ ਸੁਣਵਾਈ ਚੱਲ ਰਹੀ ਹੈ। -ਪੀਟੀਆਈ

Advertisement

Advertisement