ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਵਿਦਿਆਰਥੀਆਂ ਦੀ ਆਨਲਾਈਨ ਹਾਜ਼ਰੀ ਲਗਾਉਣ ਦੇ ਹੁਕਮ

08:40 AM Jul 05, 2023 IST

ਸੁਖਵਿੰਦਰ ਪਾਲ ਸੋਢੀ
ਚੰਡੀਗੜ੍ਹ, 4 ਜੁਲਾਈ
ਯੂਟੀ ਦੇ ਸਿੱਖਿਆ ਵਿਭਾਗ ਨੇ ਸਰਕਾਰੀ ਸਕੂਲਾਂ ਵਿਚ ਆਨਲਾਈਨ ਸਕੂਲ ਮੈਨੇਜਮੈਂਟ ਸਾਫਟਵੇਅਰ ਤਿਆਰ ਕਰ ਲਿਆ ਹੈ ਜਿਸ ਤਹਿਤ ਵਿਦਿਆਰਥੀਆਂ ਦੀ ਸਾਫਟਵੇਅਰ ਰਾਹੀਂ ਸਕੂਲ ਵਿਚ ਆਨਲਾਈਨ ਹਾਜ਼ਰੀ ਲਾਉਣ ਦੀ ਹਦਾਇਤ ਕੀਤੀ ਗਈ ਹੈ, ਇਸ ਨਾਲ ਵਿਦਿਆਰਥੀ ਸਕੂਲ ਤੋਂ ਫਰਲੋ ਨਹੀਂ ਮਾਰ ਸਕਣਗੇ। ਇਸ ਤੋਂ ਇਲਾਵਾ ਡੰਮੀ ਦਾਖਲਿਆਂ ’ਤੇ ਵੀ ਰੋਕ ਲਾਉਣ ਦੀ ਤਿਆਰੀ ਕਰ ਲਈ ਗਈ ਹੈ। ਵਿਭਾਗ ਨੇ ਸਰਕਾਰੀ ਸਕੂਲਾਂ ਦੇ ਮੁਖੀਆਂ ਨੂੰ ਹੁਕਮ ਦਿੱਤੇ ਹਨ ਕਿ ਉਹ ਹੁਣੇ ਤੋਂ ਹੀ ਵਿਦਿਆਰਥੀਆਂ ਦੀ ਹਾਜ਼ਰੀ ਸਿਸਟਮ ਵਿਚ ਅਪਲੋਡ ਕਰਨ। ਇਹ ਵੀ ਜਾਣਕਾਰੀ ਮਿਲੀ ਹੈ ਕਿ ਸਰਕਾਰੀ ਸਕੂਲਾਂ ਵਿਚ ਤਿੰਨ ਜੁਲਾਈ ਤੋਂ ਸਕੂਲ ਮੈਨੇਜਮੈਂਟ ਸਾਫਟਵੇਅਰ ਰਾਹੀਂ ਆਨਲਾਈਨ ਹਾਜ਼ਰੀ ਲੱਗਣੀ ਵੀ ਸ਼ੁਰੂ ਹੋ ਗਈ ਹੈ।
ਜਾਣਕਾਰੀ ਅਨੁਸਾਰ ਸਕੂਲ ਮੈਨੇਜਮੈਂਟ ਸਾਫਟਵੇਅਰ ਤਹਿਤ ਪਹਿਲਾਂ ਅਧਿਆਪਕਾਂ ਤੇ ਹੋਰਾਂ ਦਾ ਆਨਲਾਈਨ ਰਿਕਾਰਡ ਤਿਆਰ ਕੀਤਾ ਗਿਆ ਹੈ ਤੇ ਪਿਛਲੇ ਮਹੀਨੇ ਵਿਭਾਗ ਨੇ ਵਿਦਿਆਰਥੀਆਂ ਦਾ ਡਾਟਾ ਵੀ ਇਸ ਸਿਸਟਮ ਵਿਚ ਅਪਲੋਡ ਕਰ ਲਿਆ ਹੈ, ਇਸ ਵਿਚ ਵਿਦਿਆਰਥੀ ਦਾਂ ਨਾਂ, ਪਿਤਾ ਦਾ ਨਾਂ, ਆਮਦਨ ਦਾ ਵੇਰਵਾ, ਸਕਾਲਰਸ਼ਿਪ ਲੈ ਰਹੇ ਹਨ ਕਿ ਨਹੀਂ, ਬੈਂਕ ਦੇ ਵੇਰਵੇ ਆਦਿ ਦਰਜ ਕਰ ਲਏ ਹਨ। ਸਕੱਤਰੇਤ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਇਹ ਸਾਫਟਵੇਅਰ ਤਿਆਰ ਹੋਣ ਨਾਲ ਵਿਦਿਆਰਥੀਆਂ ਦੀ ਹਾਜ਼ਰੀ ਚੈੱਕ ਕੀਤੀ ਜਾਵੇਗੀ ਤੇ ਵਿਦਿਆਰਥੀਆਂ ਨੂੰ ਦਿੱਤੀਆਂ ਜਾਂਦੀਆਂ ਸਕਾਲਰਸ਼ਿਪ ਸਕੀਮਾਂ ਦੇ ਵੇਰਵੇ ਵੀ ਨਾਲ ਦੀ ਨਾਲ ਹੀ ਮਿਲ ਜਾਣਗੇ।
ਉਨ੍ਹਾਂ ਦੱਸਿਆ ਕਿ ਇਸ ਸਿਸਟਮ ਨਾਲ ਸਕਾਲਰਸ਼ਿਪ ਯੋਜਨਾਵਾਂ, ਵਿਦਿਆਰਥੀਆਂ ਨੂੰ ਵਰਦੀਆਂ ਦੇ ਪੈਸੇ ਤੇ ਮਿਡ ਡੇਅ ਮੀਲ ਵਿਚ ਵੀ ਪਾਰਦਰਸ਼ਤਾ ਆਵੇਗੀ। ਇਸ ਤੋਂ ਪਹਿਲਾਂ ਸੁਸਾਇਟੀ ਫਾਰ ਪ੍ਰਮੋਸ਼ਨ ਆਫ ਆਈ ਟੀ (ਸਪਿੱਕ) ਵਲੋਂ ਫਿਨਿਕਸ ਅੈਪ ਬਣਾਈ ਗਈ ਸੀ ਜਿਸ ਵਿਚ ਵੀ ਡਾਟਾ ਮੋਬਾਈਲ ਐਪ ਵਿਚ ਅਪਲੋਡ ਕੀਤਾ ਗਿਆ ਸੀ। ਰਾਈਟ ਟੂ ਐਜੂਕੇਸ਼ਨ ਤਹਿਤ ਹਰੇਕ ਪ੍ਰਾਈਵੇਟ ਤੇ ਸਰਕਾਰੀ ਸਕੂਲ ਨੂੰ ਆਪਣੇ ਦਾਖਲ ਕੀਤੇ ਵਿਦਿਆਰਥੀਆਂ ਦਾ ਪੂਰਾ ਰਿਕਾਰਡ ਵੈੱਬਸਾਈਟ ਉਤੇ ਅਪਲੋਡ ਕਰਨਾ ਹੁੰਦਾ ਹੈ। ਦੂਜੇ ਪਾਸੇ ਡੰਮੀ ਸਕੂਲਾਂ ਵਿੱਚ ਦਾਖਲਾ ਲੈਣ ਤੋਂ ਬਾਅਦ ਵਿਦਿਆਰਥੀ ਕਲਾਸਾਂ ਦੀ ਥਾਂ ਕੋਚਿੰਗ ਸੈਂਟਰ ਜਾਂਦੇ ਹਨ ਤੇ ਬਦਲੇ ਵਿਚ ਨਿੱਜੀ ਸਕੂਲ ਮੋਟੀਆਂ ਫੀਸਾਂ ਵਸੂਲਦੇ ਹਨ।

Advertisement

ਪ੍ਰਾਈਵੇਟ ਸਕੂਲਾਂ ਵਿੱਚ ਵੀ ਆਨਲਾਈਨ ਹਾਜ਼ਰੀ ਲੱਗੇ: ਕੰਬੋਜ

ਯੂਟੀ ਕੇਡਰ ਐਜੂਕੇਸ਼ਨ ਐਂਪਲਾਈਜ਼ ਯੂਨੀਅਨ ਦੇ ਪ੍ਰਧਾਨ ਸਵਰਣ ਸਿੰਘ ਕੰਬੋਜ ਨੇ ਇਸ ਫੈਸਲੇ ਦਾ ਸਵਾਗਤ ਕਰਦਿਆਂ ਕਿਹਾ ਕਿ ਇਸ ਸਿਸਟਮ ਨਾਲ ਵਿਦਿਆਰਥੀ ਸਕੂਲ ਸਮੇਂ ਵਿਚ ਕੋਚਿੰਗ ਸੰਸਥਾਨਾਂ ਵਿਚ ਸਿੱਖਿਆ ਨਹੀਂ ਲੈ ਸਕਣਗੇ ਤੇ ਵਿਦਿਆਰਥੀਆਂ ਦੀ ਛੁੱਟੀ ਵੀ ਦੁਪਹਿਰ ਦੇ ਸਾਢੇ ਬਾਰਾਂ ਵਜੇ ਦੀ ਥਾਂ ਦੁਪਹਿਰ ਦੋ ਵਜੇ ਹੋਵੇਗੀ। ਜ਼ਿਕਰਯੋਗ ਹੈ ਕਿ ਸਵਰਣ ਸਿੰਘ ਕੰਬੋਜ ਨੇ ਤਿੰਨ ਵਜੇ ਤੋਂ ਪਹਿਲਾਂ ਕੋਚਿੰਗ ਸੈਂਟਰ ਨਾ ਖੋਲ੍ਹਣ ਲਈ ਡੀਸੀ ਕੋਲ ਵੀ ਮੁੱਦਾ ਚੁੱਕਿਆ ਸੀ ਜਿਸ ਤੋਂ ਬਾਅਦ ਡੀਸੀ ਨੇ ਇਸ ਸਬੰਧੀ ਹਦਾਇਤਾਂ ਦਿੱਤੀਆਂ ਸਨ ਪਰ ਬਾਅਦ ਵਿਚ ਇਸ ’ਤੇ ਅਮਲ ਨਹੀਂ ਹੋਇਆ। ਸ੍ਰੀ ਕੰਬੋਜ ਨੇ ਮੰਗ ਕੀਤੀ ਕਿ ਇਹ ਹੁਕਮ ਪ੍ਰਾਈਵੇਟ ਸਕੂਲਾਂ ਵਿਚ ਵੀ ਲਾਗੂ ਕੀਤੇ ਜਾਣ।

Advertisement
Advertisement
Tags :
ਆਨਲਾਈਨਹਾਜ਼ਰੀਹੁਕਮਲਗਾਉਣਵਿਦਿਆਰਥੀਆਂ
Advertisement