ਉਮੀਦਵਾਰਾਂ ਨੂੰ ਚੋਣ ਖ਼ਰਚੇ ਜਮ੍ਹਾਂ ਕਰਾਉਣ ਦੇ ਹੁਕਮ
08:41 AM Jun 06, 2024 IST
Advertisement
ਨਿੱਜੀ ਪੱਤਰ ਪ੍ਰੇਰਕ
ਅੰਬਾਲਾ, 5 ਜੂਨ
ਜ਼ਿਲ੍ਹਾ ਚੋਣ ਅਧਿਕਾਰੀ ਅਤੇ ਡੀਸੀ ਡਾ. ਸ਼ਾਲੀਨ ਨੇ ਅੰਬਾਲਾ ਸੀਟ ਤੋਂ ਲੋਕ ਸਭਾ ਆਮ ਚੋਣ-2024 ਲੜਨ ਵਾਲੇ ਉਮੀਦਵਾਰਾਂ ਨੂੰ ਅਗਲੇ ਇੱਕ ਮਹੀਨੇ ਵਿੱਚ ਜ਼ਿਲ੍ਹਾ ਚੋਣ ਅਧਿਕਾਰੀ ਦੇ ਦਫ਼ਤਰ ਵਿਚ ਚੋਣ ਖ਼ਰਚਿਆਂ ਦੇ ਵੇਰਵੇ ਜਮ੍ਹਾਂ ਕਰਵਾਉਣ ਦੀ ਤਾਕੀਦ ਕੀਤੀ ਹੈ। ਉਨ੍ਹਾਂ ਕਿਹਾ ਕਿ ਲੋਕ ਸਭਾ ਚੋਣਾਂ ਦੇ ਨਤੀਜੇ ਕੱਲ੍ਹ ਯਾਨੀ 4 ਜੂਨ ਨੂੰ ਐਲਾਨੇ ਗਏ ਹਨ। ਚੋਣ ਕਮਿਸ਼ਨ ਅਨੁਸਾਰ ਜਿਹੜੇ ਉਮੀਦਵਾਰ ਨਿਰਧਾਰਿਤ ਸਮੇਂ ਅੰਦਰ ਚੋਣ ਖ਼ਰਚਿਆਂ ਦੇ ਵੇਰਵੇ ਪੇਸ਼ ਨਹੀਂ ਕਰਨਗੇ, ਉਨ੍ਹਾਂ ਨੂੰ ਭਵਿੱਖ ਦੀਆਂ ਚੋਣਾਂ ਲੜਨ ਲਈ ਅਯੋਗ ਕਰਾਰ ਦਿੱਤਾ ਜਾ ਸਕਦਾ ਹੈ। ਡੀਸੀ ਡਾ. ਸ਼ਾਲੀਨ ਨੇ ਦੱਸਿਆ ਕਿ ਇਸ ਵਾਰ ਲੋਕ ਸਭਾ ਚੋਣਾਂ ਲਈ ਚੋਣ ਖ਼ਰਚੇ ਦੀ ਵੱਧ ਤੋਂ ਵੱਧ ਸੀਮਾ 95 ਲੱਖ ਰੁਪਏ ਪ੍ਰਤੀ ਉਮੀਦਵਾਰ ਰੱਖੀ ਗਈ ਹੈ। ਨਾਮਜ਼ਦਗੀ ਫਾਰਮ ਭਰਦਿਆਂ ਹੀ ਚੋਣ ਖ਼ਰਚਿਆਂ ਦੀ ਗਿਣਤੀ ਸ਼ੁਰੂ ਹੋ ਜਾਂਦੀ ਹੈ।
Advertisement
Advertisement
Advertisement