ਨਿਰਮਾਤਾ ਏਕਤਾ ਕਪੂਰ ਖ਼ਿਲਾਫ਼ ਸ਼ਿਕਾਇਤ ਦੀ ਜਾਂਚ ਦੇ ਹੁਕਮ
09:14 AM Feb 16, 2025 IST
Advertisement
Advertisement
ਮੁੰਬਈ: ਇੱਥੋਂ ਦੀ ਅਦਾਲਤ ਨੇ ਅੱਜ ਸ਼ਹਿਰ ਦੀ ਪੁਲੀਸ ਨੂੰ ਹਦਾਇਤ ਕੀਤੀ ਹੈ ਕਿ ਫਿਲਮ ਤੇ ਟੀਵੀ ਨਿਰਮਾਤਾ ਏਕਤਾ ਕਪੂਰ ਖ਼ਿਲਾਫ਼ ਉਸ ਦੀ ਇਕ ਵੈੱਬ ਲੜੀ ’ਚ ਕਥਿਤ ਤੌਰ ’ਤੇ ਭਾਰਤੀ ਸੈਨਿਕਾਂ ਦਾ ਅਪਮਾਨ ਕੀਤੇ ਜਾਣ ਸਬੰਧੀ ਦਰਜ ਅਪਰਾਧਿਕ ਸ਼ਿਕਾਇਤ ਦੀ ਜਾਂਚ ਕੀਤੀ ਜਾਵੇ। ਇਹ ਸ਼ਿਕਾਇਤ ਯੂਟਿਊਬਰ ਵਿਕਾਸ ਪਾਠਕ ਨੇ ਕੀਤੀ ਹੈ ਜਿਸ ਨੂੰ ‘ਹਿੰਦੁਸਤਾਨੀ ਭਾਊ’ ਵੀ ਕਿਹਾ ਜਾਂਦਾ ਹੈ। ਸ਼ਿਕਾਇਤ ਵਿੱਚ ਏਕਤਾ, ਉਸ ਦੇ ਓਟੀਟੀ ਪਲੈਟਫਾਰਮ ਆਲਟ ਬਾਲਾਜੀ ਅਤੇ ਉਸ ਦੇ ਮਾਪਿਆਂ ਸ਼ੋਭਾ ਤੇ ਜਿਤੇਂਦਰ ਕਪੂਰ ਨੂੰ ਵੀ ਨਾਮਜ਼ਦ ਕੀਤਾ ਗਿਆ ਹੈ। ਬਾਂਦਰਾ ਦੀ ਇਕ ਮੈਜਿਸਟਰੇਟੀ ਅਦਾਲਤ ਨੇ ਪੁਲੀਸ ਕੋਲੋਂ 9 ਮਈ ਤੱਕ ਸ਼ਿਕਾਇਤ ਬਾਰੇ ਰਿਪੋਰਟ ਮੰਗੀ ਹੈ। ਇਹ ਸ਼ਿਕਾਇਤ ਸੀਆਰਪੀਸੀ ਦੀ ਧਾਰਾ 202 ਤਹਿਤ ਕੀਤੀ ਗਈ ਹੈ। ਇਸ ਧਾਰਾ ਵਿੱਚ ਇਕ ਮੈਜਿਸਟਰੇਟ ਅਪਰਾਧਿਕ ਸ਼ਿਕਾਇਤ ਦੀ ਜਾਂਚ ਕਰ ਸਕਦਾ ਹੈੈ। -ਪੀਟੀਆਈ
Advertisement
Advertisement