ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਸੈਕਟਰ-26 ਮੰਡੀ ’ਚ ਮਾਰਕੀਟ ਕਮੇਟੀ ਦੇ ਮੁਲਾਜ਼ਮਾਂ ਨੂੰ ਬਾਡੀ ਕੈਮਰੇ ਲਗਾਉਣ ਦੇ ਆਦੇਸ਼

09:18 PM Jun 23, 2023 IST

ਟ੍ਰਿਬਿਊਨ ਨਿਊਜ਼ ਸਰਵਿਸ

Advertisement

ਚੰਡੀਗੜ੍ਹ, 7 ਜੂਨ

ਚੰਡੀਗੜ੍ਹ ਖੇਤੀਬਾੜੀ ਮਾਰਕੀਟ ਬੋਰਡ ਨੇ ਸੈਕਟਰ-26 ਸਥਿਤ ਸਬਜ਼ੀ ਮੰਡੀ ਵਿੱਚ ਮਾਰਕੀਟ ਫੀਸ ਦੀ ਕਥਿਤ ਚੋਰੀ ਨੂੰ ਰੋਕਣ ਲਈ ਮਾਰਕੀਟ ਕਮੇਟੀ ਦੇ ਸਾਰੇ ਸਟਾਫ ਨੂੰ ਬਾਡੀ ਕੈਮਰੇ ਲਗਾਉਣ ਦੇ ਆਦੇਸ਼ ਦਿੱਤੇ ਹਨ। ਇਹ ਆਦੇਸ਼ ਖੇਤੀਬਾੜੀ ਮਾਰਕੀਟ ਬੋਰਡ ਦੇ ਸਕੱਤਰ ਰੁਪੇਸ਼ ਕੁਮਾਰ ਨੇ ਜਾਰੀ ਕੀਤੇ ਹਨ। ਉਨ੍ਹਾਂ ਕਿਹਾ ਕਿ ਮਾਰਕੀਟ ਕਮੇਟੀ ਦਾ ਸਮੂਚਾ ਸਟਾਫ, ਮੰਡੀ ਸੁਪਰਵਾਈਜ਼ਰ ਤੇ ਹੋਰ ਅਧਿਕਾਰੀ ਵੀ ਬਾਡੀ ਕੈਮਰੇ ਲਗਾਉਣਗੇ। ਉਨ੍ਹਾਂ ਨੇ 15 ਦਿਨਾਂ ਦੇ ਅੰਦਰ-ਅੰਦਰ ਲੋੜੀਂਦੇ ਕੈਮਰੇ ਖ਼ਰੀਦਣ ਦੇ ਆਦੇਸ਼ ਦੇ ਦਿੱਤੇ ਹਨ।

Advertisement

ਸਕੱਰਤ ਰੁਪੇਸ਼ ਕੁਮਾਰ ਨੇ ਆਦੇਸ਼ ਜਾਰੀ ਕਰਦਿਆਂ ਸੈਕਟਰ-26 ਮੰਡੀ ‘ਤ ਸਫਾਈ ਪ੍ਰਬੰਧ ਨੂੰ ਯਕੀਨੀ ਬਣਾਉਣ ਦੀ ਹਿਦਾਇਤ ਦਿੱਤੀ ਹੈ। ਉਨ੍ਹਾਂ ਕਿਹਾ ਕਿ ਮੰਡੀ ਵਿੱਚ ਦਾਖਲੇ ਸਮੇਂ ਤੇ ਬਾਹਰ ਆਉਣ ਸਮੇਂ ਐਂਟਰੀ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਮੰਡੀ ਵਿਖੇ 24 ਘੰਟੇ ਵਿਭਾਗ ਦੇ ਮੁਲਾਜ਼ਮ ਤਾਇਨਾਤ ਕੀਤੇ ਜਾਣਗੇ। ਇਸ ਤੋਂ ਇਲਾਵਾ ਸਬਜ਼ੀ ਮੰਡੀ ਦੇ ਸਾਰੇ ਗੇਟਾਂ ‘ਤੇ ਡਿਸਪਲੇਅ ਬੋਰਡ ਲਗਾਇਆ ਜਾਵੇਗਾ।

ਇਸ ਵਿੱਚ ਆੜ੍ਹਤੀਆਂ ਵੱਲੋਂ ਵੇਚੀ ਜਾ ਰਹੀ ਸਬਜ਼ੀ ਦਾ ਭਾਅ ਪ੍ਰਕਾਸ਼ਿਤ ਕੀਤਾ ਜਾਵੇਗਾ। ਜੇਕਰ ਕੋਈ ਵੀ ਆੜ੍ਹਤੀ ਤੈਅ ਕੀਮਤ ਨਾਲੋਂ ਵੱਧ ਕੀਮਤ ‘ਤੇ ਸਬਜ਼ੀ ਵੇਚਦਾ ਪਾਇਆ ਗਿਆ ਤਾਂ ਉਸ ਵਿਰੁੱਧ ਬਣਦੀ ਕਾਰਵਾਈ ਕੀਤੀ ਜਾਵੇਗੀ। ਗੌਰਤਲਬ ਹੈ ਕਿ ਪਿਛਲੇ ਸਮੇਂ ਦੌਰਾਨ ਸੈਕਟਰ-26 ਦੀ ਸਬਜ਼ੀ ਮੰਡੀ ਵਿੱਚੋਂ ਮਾਰਕੀਟ ਫੀਸ ਦੇ ਚੋਰੀ ਹੋਣ ਦੀਆਂ ਸ਼ਿਕਾਇਤਾਂ ਵਿਭਾਗ ਕੋਲ ਪਹੁੰਚ ਰਹੀਆਂ ਹਨ, ਜਿਸ ਮਗਰੋਂ ਇਹ ਆਦੇਸ਼ ਦਿੱਤੇ ਗਏ।

Advertisement