ਸਾਈਬਰ ਅਪਰਾਧ ਨਾਲ ਜੁੜੇ 28 ਹਜ਼ਾਰ ਮੋਬਾਈਲ ਬਲਾਕ ਕਰਨ ਦੇ ਹੁਕਮ
07:24 AM May 11, 2024 IST
ਨਵੀਂ ਦਿੱਲੀ: ਦੂਰਸੰਚਾਰ ਵਿਭਾਗ ਨੇ ਟੈਲੀਕਾਮ ਅਪਰੇਟਰਾਂ ਨੂੰ ਸਾਈਬਰ ਅਪਰਾਧ ਨਾਲ ਕਥਿਤ ਤੌਰ ’ਤੇ ਜੁੜੇ 28,200 ਮੋਬਾਈਲ ਫ਼ੋਨ ਬਲਾਕ ਕਰਨ ਅਤੇ 20 ਲੱਖ ਮੋਬਾਈਲ ਕੁਨੈਕਸ਼ਨਾਂ ਦੀ ਮੁੜ ਤਸਦੀਕ ਕਰਨ ਦੇ ਹੁਕਮ ਦਿੱਤੇ ਹਨ। ਦੂਰਸੰਚਾਰ ਵਿਭਾਗ, ਗ੍ਰਹਿ ਮੰਤਰਾਲੇ ਅਤੇ ਸੂਬਾ ਪੁਲੀਸ ਨੇ ਸਾਈਬਰ ਅਪਰਾਧ ਅਤੇ ਵਿੱਤੀ ਧੋਖਾਧੜੀ ਵਿੱਚ ਦੂਰਸੰਚਾਰ ਸਰੋਤਾਂ ਦੀ ਦੁਰਵਰਤੋਂ ਰੋਕਣ ਲਈ ਹੱਥ ਮਿਲਾਇਆ ਹੈ। -ਪੀਟੀਆਈ
Advertisement
Advertisement