ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਗਮਾਡਾ ਦੀ ਇਮਾਰਤ, ਸਰਕਾਰੀ ਵਾਹਨ ਤੇ ਫਰਨੀਚਰ ਕੁਰਕ ਕਰਨ ਦੇ ਹੁਕਮ

06:46 AM Mar 30, 2024 IST

ਦਰਸ਼ਨ ਸਿੰਘ ਸੋਢੀ
ਐੱਸਏਐੱਸ ਨਗਰ (ਮੁਹਾਲੀ), 29 ਮਾਰਚ
ਗਰੇਟਰ ਮੁਹਾਲੀ ਏਰੀਆ ਵਿਕਾਸ ਅਥਾਰਟੀ (ਗਮਾਡਾ) ਦਾ ਵਿਵਾਦਾਂ ਨਾਲ ਗੂੜਾ ਨਾਤਾ ਹੈ। ਬਹੁ-ਕਰੋੜੀ ਅਮਰੂਦ ਬਾਗ ਘੁਟਾਲਾ ਹਾਲੇ ਠੰਢਾ ਵੀ ਨਹੀਂ ਸੀ ਹੋਇਆ ਕਿ ਹੁਣ ਐਕੁਆਇਰ ਕੀਤੀਆਂ ਜ਼ਮੀਨਾਂ ਦਾ ਕਿਸਾਨਾਂ ਨੂੰ ਯੋਗ ਮੁਆਵਜ਼ਾ (ਕਰੀਬ 62 ਕਰੋੜ ਰੁਪਏ) ਨਾ ਦੇਣ ਕਾਰਨ ਗਮਾਡਾ ਦੀਆਂ ਮੁਸ਼ਕਲਾਂ ਵਧ ਗਈਆਂ ਹਨ। ਮੁਹਾਲੀ ਦੀ ਇੱਕ ਵਿਸ਼ੇਸ਼ ਅਦਾਲਤ ਨੇ ਕਿਸਾਨਾਂ ਦੇ ਹੱਕ ਵਿੱਚ ਫ਼ੈਸਲਾ ਸੁਣਾਉਂਦਿਆਂ ਗਮਾਡਾ ਦੀ ਆਲੀਸ਼ਾਨ ਇਮਾਰਤ ਸਮੇਤ ਸਰਕਾਰੀ ਵਾਹਨ ਅਤੇ ਏਸੀ, ਫਰਿੱਜ, ਪੱਖੇ ਅਤੇ ਮੇਜ਼ ਕੁਰਸੀਆਂ ਕੁਰਕ ਕਰਨ ਦੇ ਆਦੇਸ਼ ਜਾਰੀ ਕੀਤੇ ਹਨ। ਪੀੜਤ ਕਿਸਾਨ ਦਲਜੀਤ ਸਿੰਘ ਵਾਸੀ ਪਿੰਡ ਬੱਲੋਮਾਜਰਾ (ਮੁਹਾਲੀ) ਨੇ ਦੱਸਿਆ ਕਿ ਗਮਾਡਾ ਨੇ 2007 ਵਿੱਚ ਜ਼ਮੀਨਾਂ ਐਕੁਆਇਰ ਕੀਤੀਆਂ ਸਨ ਅਤੇ ਸਾਲ 2012 ਵਿੱਚ ਸਬੰਧਤ ਜ਼ਮੀਨਾਂ ਦਾ ਕਬਜ਼ਾ ਲੈ ਕੇ ਸਾਲ ਬਾਅਦ 2013 ਵਿੱਚ 1.37 ਕਰੋੜ ਰੁਪਏ ਮੁਆਵਜ਼ਾ ਦੇਣ ਦਾ ਐਵਾਰਡ ਸੁਣਾਇਆ ਗਿਆ ਹਾਲਾਂਕਿ ਸਬੰਧਤ ਕਿਸਾਨਾਂ ਨੇ ਅੱਠ ਕਰੋੜ ਰੁਪਏ ਕੀਮਤ ਦੀਆਂ ਰਜਿਸਟਰੀਆਂ ਦੇ ਸਬੂਤ ਪੇਸ਼ ਕਰਕੇ ਗਮਾਡਾ ਤੋਂ ਯੋਗ ਮੁਆਵਜ਼ਾ ਦੇਣ ਦੀ ਗੁਹਾਰ ਲਗਾਈ ਗਈ ਪਰ ਗਮਾਡਾ ਅਧਿਕਾਰੀਆਂ ਨੇ ਕਿਸਾਨਾਂ ਦੀ ਇੱਕ ਨਹੀਂ ਸੁਣੀ ਸੀ। ਇਨਸਾਫ਼ ਖਾਤਰ ਅਦਾਲਤ ਦਾ ਰੁਖ ਕਰਨ ’ਤੇ ਅਦਾਲਤ ਨੇ ਪੀੜਤ ਕਿਸਾਨਾਂ ਦੀਆਂ ਦਲੀਲਾਂ ਨਾਲ ਸਹਿਮਤ ਕਰਦਿਆਂ ਗਮਾਡਾ ਦਫ਼ਤਰ ਦੀ ਆਲੀਸ਼ਾਨ ਇਮਾਰਤ, ਸਰਕਾਰੀ ਵਾਹਨ, ਏਸੀ, ਫਰਿੱਜ, ਪੱਖੇ ਅਤੇ ਫਰਨੀਚਰ ਆਦਿ ਕੁਰਕ ਕਰਨ ਦੇ ਆਦੇਸ਼ ਜਾਰੀ ਕੀਤੇ ਗਏ।
ਅਦਾਲਤ ਦੇ ਨੁਮਾਇੰਦੇ ਅਸ਼ੋਕ ਕੁਮਾਰ ਵੱਲੋਂ ਗਮਾਡਾ ਦਫ਼ਤਰ ਦੇ ਬਾਹਰ ਕੁਰਕੀ ਦਾ ਨੋਟਿਸ ਲਗਾਇਆ ਗਿਆ। ਹੁਣ ਚਾਰ ਅਪਰੈਲ ਨੂੰ ਗਮਾਡਾ ਦੀ ਨਿਲਾਮੀ ਸਬੰਧੀ ਅਗਲੀ ਕਾਰਵਾਈ ਸ਼ੁਰੂ ਕੀਤੀ ਜਾਵੇਗੀ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਕਈ ਕੇਸਾਂ ਵਿੱਚ ਗਮਾਡਾ ਦਫ਼ਤਰ ਅਤੇ ਸਮਾਨ ਦੀ ਕੁਰਕੀ ਦੇ ਹੁਕਮ ਜਾਰੀ ਹੋ ਚੁੱਕੇ ਹਨ।

Advertisement

Advertisement
Advertisement