For the best experience, open
https://m.punjabitribuneonline.com
on your mobile browser.
Advertisement

ਪਾਕਿਸਤਾਨੀ ਕੈਦੀ ਨੂੰ ਤੁਰੰਤ ਰਿਹਾਅ ਕਰਨ ਦੇ ਹੁਕਮ

08:46 AM Mar 20, 2024 IST
ਪਾਕਿਸਤਾਨੀ ਕੈਦੀ ਨੂੰ ਤੁਰੰਤ ਰਿਹਾਅ ਕਰਨ ਦੇ ਹੁਕਮ
Advertisement

ਜਸਵੰਤ ਜੱਸ
ਫ਼ਰੀਦਕੋਟ, 19 ਮਾਰਚ
ਪਿਛਲੇ 18 ਮਹੀਨਿਆਂ ਤੋਂ ਫਰੀਦਕੋਟ ਦੀ ਬਾਲ ਜੇਲ੍ਹ ਵਿੱਚ ਨਜ਼ਰਬੰਦ 16 ਸਾਲਾ ਪਾਕਿਸਤਾਨੀ ਬਾਲ ਕੈਦੀ ਨੂੰ ਸਰਕਾਰ ਨੇ ਤੁਰੰਤ ਰਿਹਾਅ ਕਰਨ ਦੇ ਹੁਕਮ ਦਿੱਤੇ ਹਨ। ਇਨ੍ਹਾਂ ਹੁਕਮਾਂ ਤੋਂ ਬਾਅਦ ਜ਼ਿਲ੍ਹਾ ਪ੍ਰਸ਼ਾਸਨ ਨੇ ਪਾਕਿਸਤਾਨੀ ਬਾਲ ਕੈਦੀ ਅੱਬਾਸ ਵਾਸੀ ਲਾਹੌਰ ਦੀ ਰਿਹਾਈ ਲਈ ਪ੍ਰਬੰਧ ਕਰਨੇ ਸ਼ੁਰੂ ਕਰ ਦਿੱਤੇ ਹਨ ਅਤੇ 28 ਮਾਰਚ ਨੂੰ ਵਾਹਗਾ ਬਾਰਡਰ ਰਾਹੀਂ ਉਸ ਨੂੰ ਵਾਪਸ ਉਸ ਦੇ ਮੁਲਕ ਭੇਜ ਦਿੱਤਾ ਜਾਵੇਗਾ। ਹਾਲਾਂਕਿ ਅੱਬਾਸ ਦੇ ਨਾਲ ਗ੍ਰਿਫ਼ਤਾਰ ਕੀਤੇ ਗਏ ਦੂਸਰੇ ਬਾਲ ਕੈਦੀ ਦੀ ਰਿਹਾਈ ਲਈ ਅਜੇ ਰਾਹ ਪੱਧਰਾ ਨਹੀਂ ਹੋ ਸਕਿਆ। ਦੱਸਣਯੋਗ ਹੈ ਕਿ ਫਰਵਰੀ ਦੇ ਪਹਿਲੇ ਹਫ਼ਤੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਚੀਫ਼ ਜਸਟਿਸ ਨੇ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕਰਕੇ ਪੁੱਛਿਆ ਸੀ ਕਿ ਪਾਕਿਸਤਾਨੀ ਬਾਲ ਕੈਦੀਆਂ ਦੇ ਬਰੀ ਹੋਣ ਤੋਂ ਬਾਅਦ ਵੀ ਉਹ ਜੇਲ੍ਹ ਵਿੱਚ ਨਜ਼ਰਬੰਦ ਕਿਉਂ ਹਨ। ਤਰਨ ਤਾਰਨ ਅਦਾਲਤ ਨੇ ਅੱਬਾਸ ਮੁਹੰਮਦ ਅਤੇ ਹਸਨ ਬਲੀ ਨੂੰ ਗੈਰ ਕਾਨੂੰਨੀ ਤਰੀਕੇ ਨਾਲ ਭਾਰਤ ਅੰਦਰ ਦਾਖ਼ਲ ਹੋਣ ਦੇ ਦੋਸ਼ ਤਹਿਤ ਦਰਜ ਹੋਏ ਕੇਸ ਵਿੱਚੋਂ ਬਰੀ ਕਰ ਦਿੱਤਾ ਸੀ। ਜਇਸ ਹੁਕਮ ਤੋਂ ਬਾਅਦ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਨੇ ਇਨ੍ਹਾਂ ਬੱਚਿਆਂ ਦੀ ਰਿਹਾਈ ਲਈ ਪੰਜਾਬ ਤੇ ਕੇਂਦਰ ਸਰਕਾਰ ਨੂੰ ਲਿਖ ਦਿੱਤਾ ਸੀ। ਸੂਤਰਾਂ ਅਨੁਸਾਰ ਪਾਕਿ ਹਾਈ ਕਮਿਸ਼ਨ ਇਹਨਾਂ ਦੀ ਨਾਗਰਿਕਤਾ ਦੀ ਪੜਤਾਲ ਕਰ ਰਿਹਾ ਸੀ ਅਤੇ ਇੱਕ ਬੱਚੇ ਦੀ ਨਾਗਰਿਕਤਾ ਦੀ ਪੁਸ਼ਟੀ ਹੋਣ ਮਗਰੋਂ ਉਸ ਦੀ 28 ਮਾਰਚ ਨੂੰ ਰਿਹਾਈ ਹੋ ਰਹੀ ਹੈ ਜਦਕਿ ਹਸਨ ਅਲੀ ਦੀ ਰਿਹਾਈ ਲਈ ਅਜੇ ਕੁਝ ਸਮਾਂ ਲੱਗ ਸਕਦਾ ਹੈ।

Advertisement

Advertisement
Author Image

joginder kumar

View all posts

Advertisement
Advertisement
×