ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

‘ਸੰਤਰੀ ਅਲਰਟ’: ਨਿਗਮ ਪਾਣੀ ਭਰਨ ਦੀ ਸਮੱਸਿਆ ਨਾਲ ਨਜਿੱਠਣ ਲਈ ਪੱਬਾਂ-ਭਾਰ

09:21 AM Jul 01, 2024 IST

ਪੱਤਰ ਪ੍ਰੇਰਕ
ਨਵੀਂ ਦਿੱਲੀ, 30 ਜੂਨ
ਮੌਸਮ ਵਿਭਾਗ ਨੇ ਦਿੱਲੀ ਵਿੱਚ ਭਾਰੀ ਮੀਂਹ ਦੀ ਭਵਿੱਖਬਾਣੀ ਕੀਤੀ ਹੈ ਅਤੇ ਸ਼ਹਿਰ ਵਿੱਚ 2 ਜੁਲਾਈ ਤੱਕ ‘‘ਸੰਤਰੀ ਅਲਰਟ’’ ਜਾਰੀ ਕੀਤਾ ਹੈ। ਨਵੀਂ ਦਿੱਲੀ ਮਿਉਂਸਿਪਲ ਕੌਂਸਲ (ਐੱਨਡੀਐੱਮਸੀ) ਦੇ ਇੱਕ ਅਧਿਕਾਰੀ ਨੇ ਕਿਹਾ ਕਿ ਨਗਰ ਨਿਗਮ ਨੇ ਪਾਣੀ ਭਰਨ ਦੀਆਂ ਸ਼ਿਕਾਇਤਾਂ ਨਾਲ ਨਜਿੱਠਣ ਲਈ ਮੈਨਪਾਵਰ ਤਾਇਨਾਤ ਕੀਤੀ ਹੈ ਅਤੇ ਸੀਸੀਟੀਵੀ ਕੈਮਰਿਆਂ ਰਾਹੀਂ ਲੁਟੀਅਨਜ਼ ਦਿੱਲੀ ਦੇ ਅਧੀਨ ਖੇਤਰਾਂ ਦੀ ਨਿਗਰਾਨੀ ਕੀਤੀ ਜਾ ਰਹੀ ਹੈ।
ਸ਼ੁੱਕਰਵਾਰ ਨੂੰ ਦਿੱਲੀ ਦੇ ਲੁਟੀਅਨਜ਼ ਜ਼ੋਨ ਵਿੱਚ ਹੜ੍ਹ ਵਰਗੀ ਸਥਿਤੀ ਦੇਖੀ ਗਈ ਕਿਉਂਕਿ ਕਈ ਸੰਸਦ ਮੈਂਬਰਾਂ ਦੇ ਬੰਗਲਿਆਂ ਵਿੱਚ ਪਾਣੀ ਦਾਖਲ ਹੋ ਗਿਆ ਸੀ। ਐੱਨਡੀਐੱਮਸੀ ਦੇ ਉਪ ਚੇਅਰਮੈਨ ਸਤੀਸ਼ ਉਪਾਧਿਆਏ ਨੇ ਕਿਹਾ ਕਿ ਉਨ੍ਹਾਂ ਨੇ ਗੌਲਫ ਲਿੰਕਸ ਅਤੇ ਭਾਰਤੀ ਨਗਰ ਵਿੱਚ ਬਦਲਵੇਂ ਪ੍ਰਬੰਧ ਤਹਿਤ ਚਾਰ ਵਾਧੂ ਪੰਪ ਤਾਇਨਾਤ ਕੀਤੇ ਹਨ, ਜਿੱਥੇ ਸ਼ੁੱਕਰਵਾਰ ਨੂੰ ਬਹੁਤ ਜ਼ਿਆਦਾ ਪਾਣੀ ਭਰ ਗਿਆ ਸੀ।
ਗੱਡੀਆਂ ’ਤੇ ਲਗਾਈਆਂ ਗਈਆਂ ਤਿੰਨ ਸੁਪਰ ਸੱਕਸ਼ਨ ਮਸ਼ੀਨਾਂ ਕਮਜ਼ੋਰ ਖੇਤਰਾਂ ਵਿੱਚ ਗਸ਼ਤ ਕਰਦੀਆਂ ਰਹਿਣਗੀਆਂ। ਵਾਧੂ ਸਟਾਫ ਵੀ ਤਾਇਨਾਤ ਕੀਤਾ ਗਿਆ ਹੈ ਅਤੇ ਸਾਰੇ ਕਰਮਚਾਰੀਆਂ ਦੀਆਂ ਛੁੱਟੀਆਂ ਰੱਦ ਕਰ ਦਿੱਤੀਆਂ ਹਨ। ਉਪਾਧਿਆਏ ਨੇ ਕਿਹਾ ਕਿ ਹਰੇਕ ਕਮਜ਼ੋਰ ਖੇਤਰ ਨੂੰ ਇੱਕ ਸੁਪਰਡੈਂਟ ਇੰਜਨੀਅਰ ਦੇ ਅਧੀਨ ਰੱਖਿਆ ਗਿਆ ਹੈ ਜਿਸ ਕੋਲ ਮੁੱਦਿਆਂ ਨੂੰ ਹੱਲ ਕਰਨ ਲਈ ਉਨ੍ਹਾਂ ਦੇ ਨਾਲ ਸਟਾਫ਼ ਹੈ। ਐੱਨਡੀਐੱਮਸੀ ਕੇਂਦਰੀ ਕਮਾਂਡ ਅਤੇ ਕੰਟਰੋਲ ਰੂਮ ਸੀਸੀਟੀਵੀ ਕੈਮਰਿਆਂ ਰਾਹੀਂ ਸਾਰੇ ਖੇਤਰਾਂ ਦੀ ਨਿਗਰਾਨੀ ਕਰੇਗਾ। ਸੁਪਰਡੈਂਟ ਇੰਜੀਨੀਅਰ ਹੁਣ ਕਮਜ਼ੋਰ ਪੁਆਇੰਟਾਂ ’ਤੇ ਨਿਗਰਾਨੀ ਕਰ ਰਹੇ ਹਨ। ਸੀਸੀਟੀਵੀ ਕੈਮਰਿਆਂ ਰਾਹੀਂ 24 ਘੰਟੇ ਨਿਗਰਾਨੀ ਨੂੰ ਯਕੀਨੀ ਬਣਾਈ ਗਈ ਹੈ। ਅਧਿਕਾਰੀ ਨੇ ਕਿਹਾ ਕਿ ਮੋਬਾਈਲ ਪੰਪ, ਅਰਥ ਮੂਵਰ ਅਤੇ ਹੋਰ ਮਸ਼ੀਨਾਂ ਨੂੰ ਵੱਖ-ਵੱਖ ਥਾਵਾਂ ’ਤੇ ਸਥਾਪਤ ਕੀਤਾ ਗਿਆ ਹੈ। ਦਿੱਲੀ ਦੇ ਉਪ ਰਾਜਪਾਲ ਵੀਕੇ ਸਕਸੈਨਾ ਨੇ ਸ਼ਨਿਚਰਵਾਰ ਨੂੰ ਨੁਕਸਾਨ ਦਾ ਮੁਲਾਂਕਣ ਕਰਨ ਅਤੇ ਉਪਾਵਾਂ ਦੀ ਨਿਗਰਾਨੀ ਕਰਨ ਲਈ ਸ਼ਹਿਰ ਦੇ ਸਭ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਖੇਤਰਾਂ ਅਤੇ ਡਰੇਨੇਜ ਪ੍ਰਣਾਲੀਆਂ ਦਾ ਮੁਆਇਨਾ ਕੀਤਾ ਸੀ।

Advertisement

ਦਿੱਲੀ ਪੁਲੀਸ ਵੱਲੋਂ ਟਰੈਫਿਕ ਲਈ ਓਖਲਾ ਅੰਡਰਪਾਸ ਬੰਦ

ਦਿੱਲੀ ਟਰੈਫਿਕ ਪੁਲੀਸ ਨੇ ਐਤਵਾਰ ਨੂੰ ਓਖਲਾ ਅੰਡਰਪਾਸ ’ਤੇ ਪਾਣੀ ਭਰਨ ਕਾਰਨ ਵਾਹਨਾਂ ਦੀ ਆਵਾਜਾਈ ’ਤੇ ਪਾਬੰਦੀ ਲਗਾ ਦਿੱਤੀ ਹੈ ਅਤੇ ਯਾਤਰੀਆਂ ਨੂੰ ਉਸ ਅਨੁਸਾਰ ਆਪਣੀ ਯਾਤਰਾ ਦੀ ਯੋਜਨਾ ਬਣਾਉਣ ਲਈ ਕਿਹਾ। ਸ਼ਨਿਚਰਵਾਰ ਨੂੰ ਇੱਕ 60 ਸਾਲਾ ਵਿਅਕਤੀ ਦੇ ਅੰਡਰਪਾਸ ਵਿੱਚ ਡੁੱਬਣ ਤੋਂ ਬਾਅਦ ਇਹ ਕਦਮ ਚੁੱਕਿਆ ਗਿਆ ਹੈ। ਦਿੱਲੀ ਵਿੱਚ ਸ਼ੁੱਕਰਵਾਰ ਅਤੇ ਸ਼ਨਿਚਰਵਾਰ ਨੂੰ ਭਾਰੀ ਬਾਰਿਸ਼ ਹੋਈ, ਜਿਸ ਕਾਰਨ ਸ਼ਹਿਰ ਦੇ ਕਈ ਹਿੱਸਿਆਂ ਵਿੱਚ ਪਾਣੀ ਭਰ ਗਿਆ ਅਤੇ ਭਾਰੀ ਟਰੈਫਿਕ ਜਾਮ ਹੋ ਗਿਆ। ਐਕਸ ’ਤੇ ਇਕ ਪੋਸਟ ਵਿਚ ਟਰੈਫਿਕ ਪੁਲੀਸ ਨੇ ਕਿਹਾ, ‘‘ਓਖਲਾ ਅੰਡਰਪਾਸ ’ਤੇ ਪਾਣੀ ਭਰਨ ਕਾਰਨ ਆਵਾਜਾਈ ਨੂੰ ਰੋਕਿਆ ਗਿਆ ਹੈ। ਕਿਰਪਾ ਕਰਕੇ ਆਪਣੀ ਯਾਤਰਾ ਦੀ ਯੋਜਨਾ ਉਸੇ ਅਨੁਸਾਰ ਬਣਾਓ।’’ ਅੰਡਰਪਾਸ ਦੇ ਬੰਦ ਹੋਣ ਨਾਲ ਉੱਥੋਂ ਦੇ ਲੋਕਾਂ ਲਈ ਮੁਸ਼ਕਲਾਂ ਪੈਦਾ ਹੋ ਗਈਆਂ ਹਨ ਤੇ ਉਨ੍ਹਾਂ ਨੂੰ ਲੰਬਾ ਰਾਹ ਤੈਅ ਕਰ ਕੇ ਆਪਣੀਆਂ ਮੰਜ਼ਿਲਾਂ ਤੱਕ ਪਹੁੰਚਣਾ ਪੈ ਰਿਹਾ ਹੈ।

Advertisement
Advertisement
Advertisement