ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਡਿਗਰੀ ਕੋਰਸ ਦੀ ਮਿਆਦ ਘਟਾਉਣ-ਵਧਾਉਣ ਦਾ ਬਦਲ ਜਲਦੀ: ਯੂਜੀਸੀ

07:11 AM Nov 29, 2024 IST

ਨਵੀਂ ਦਿੱਲੀ, 28 ਨਵੰਬਰ
ਯੂਜੀਸੀ ਦੇ ਚੇਅਰਮੈਨ ਜਗਦੀਸ਼ ਕੁਮਾਰ ਅਨੁਸਾਰ ਉੱਚ ਸਿੱਖਿਆ ਸੰਸਥਾਵਾਂ ਜਲਦੀ ਹੀ ਅੰਡਰ ਗਰੈਜੂਏਟ (ਯੂਜੀ) ਵਿਦਿਆਰਥੀਆਂ ਸਾਹਮਣੇ ਕੋਰਸਾਂ ਦੀ ਮਿਆਦ ਛੋਟੀ ਕਰਨ ਜਾਂ ਵਧਾਉਣ ਦਾ ਬਦਲ ਪੇਸ਼ ਕਰ ਸਕਣਗੀਆਂ।
ਯੂਨੀਵਰਸਿਟੀ ਗ੍ਰਾਂਟ ਕਮਿਸ਼ਨ (ਯੂਜੀਸੀ) ਨੇ ਇਸ ਹਫ਼ਤੇ ਮੀਟਿੰਗ ’ਚ ਉੱਚ ਸਿੱਖਿਆ ਸੰਸਥਾਵਾਂ ਲਈ ਤੁਰੰਤ ਡਿਗਰੀ ਪ੍ਰੋਗਰਾਮ (ਏਡੀਪੀ) ਅਤੇ ਵਿਸਤਾਰਤ ਡਿਗਰੀ ਪ੍ਰੋਗਰਾਮ (ਈਡੀਪੀ) ਦੀ ਪੇਸ਼ਕਸ਼ ਲਈ ਐੱਸਓਪੀ ਨੂੰ ਮਨਜ਼ੂਰੀ ਦੇ ਦਿੱਤੀ ਹੈ। ਨਿਯਮਾਂ ਦਾ ਖਰੜਾ ਹੁਣ ਸਬੰਧਤ ਧਿਰਾਂ ਦੀ ਪ੍ਰਤੀਕਿਰਿਆ ਲਈ ਜਨਤਕ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਡਿਗਰੀਆਂ ’ਚ ਕੋਰਸਾਂ ਦੀ ਮਿਆਦ ਛੋਟੀ ਕੀਤੇ ਜਾਣ ਜਾਂ ਵਧਾਏ ਜਾਣ ਦਾ ਜ਼ਿਕਰ ਹੋਵੇਗਾ ਅਤੇ ਇਨ੍ਹਾਂ ਡਿਗਰੀਆਂ ਨੂੰ ਅੱਗੇ ਪੜ੍ਹਾਈ ਜਾਂ ਨੌਕਰੀ ਲਈ ਨਿਰਧਾਰਤ ਮਿਆਦ ਦੀ ਡਿਗਰੀ ਦੇ ਬਰਾਬਰ ਮੰਨਿਆ ਜਾਵੇਗਾ। ਉਨ੍ਹਾਂ ਕਿਹਾ, ‘ਵਿਦਿਆਰਥੀ ਪੜ੍ਹਨ ਦੀ ਸਮਰੱਥਾ ਦੇ ਆਧਾਰ ’ਤੇ ਆਪਣੀ ਪੜ੍ਹਾਈ ਦੀ ਮਿਆਦ ਨੂੰ ਛੋਟਾ ਜਾਂ ਵੱਡਾ ਕਰਨ ਲਈ ਇਸ ਬਦਲ ਦੀ ਵਰਤੋਂ ਕਰ ਸਕਦੇ ਹਨ।’ ਏਡੀਪੀ ਤਹਿਤ ਵਿਦਿਆਰਥੀਆਂ ਨੂੰ ਪ੍ਰਤੀ ਸਮੈਸਟਰ ਵਾਧੂ ਕਰੈਡਿਟ ਹਾਸਲ ਕਰਕੇ ਤਿੰਨ ਜਾਂ ਚਾਰ ਸਾਲ ਦਾ ਕੋਰਸ ਘੱਟ ਸਮੇਂ ਅੰਦਰ ਪੂਰਾ ਕਰਨ ਦਾ ਬਦਲ ਮਿਲੇਗਾ ਜਦਕਿ ਈਡੀਪੀ ’ਚ ਪ੍ਰਤੀ ਸਮੈਸਟਰ ਘੱਟ ਕਰੈਡਿਟ ਹਾਸਲ ਕਰਕੇ ਕੋਰਸ ਦੀ ਮਿਆਦ ਵਧਾਉਣ ਦਾ ਬਦਲ ਮਿਲੇਗਾ। ਤਿੰਨ ਜਾਂ ਚਾਰ ਸਾਲਾ ਅੰਡਰ ਗਰੈਜੁਏਟ ਡਿਗਰੀ ਪ੍ਰੋਗਰਾਮ ਤਹਿਤ ਡਿਗਰੀ ਮੁਕੰਮਲ ਕਰਨ ਦੀ ਮਿਆਦ ਵੱਧ ਤੋਂ ਵੱਧ ਦੋ ਸਮੈਸਟਰ ਲਈ ਵਧਾਈ ਜਾ ਸਕਦੀ ਹੈ। -ਪੀਟੀਆਈ

Advertisement

Advertisement