ਬਨਿਾਂ ਯੋਜਨਾਬੰਦੀ ਤੋਂ ਸੜਕ ਬਣਾਊਣ ਦਾ ਵਿਰੋਧ
07:05 AM Jul 29, 2020 IST
ਪੱਤਰ ਪ੍ਰੇਰਕ
Advertisement
ਖਰੜ, 28 ਜੁਲਾਈ
ਨਗਰ ਕੌਂਸਲ ਖਰੜ ਵੱਲੋਂ ਦਸਮੇਸ਼ ਨਗਰ ਦੇ ਗੁਰਦੁਆਰਾ ਰੋਡ ਦੀ ਉਸਾਰੀ ਸਬੰਧੀ ਅੱਜ ਜੋਗਿੰਦਰ ਕੌਰ ਸਹੋਤਾ ਦੀ ਅਗਵਾਈ ਹੇਠ ਲੋਕਾਂ ਨੇ ਰੋਸ ਪ੍ਰਗਟਾਵਾ ਕੀਤਾ। ਇਸ ਮੌਕੇ ਉਨ੍ਹਾਂ ਕਿਹਾ ਕਿ ਨਗਰ ਕੌਂਸਲ ਵੱਲੋਂ ਉਸਾਰੀ ਦੇ ਕੰਮ ਬਨਿਾਂ ਯੋਜਨਾਬੰਦੀ ਦੇ ਕੀਤੇ ਜਾ ਰਹੇ ਹਨ।
Advertisement
ਉਨ੍ਹਾਂ ਕਿਹਾ ਕਿ ਦਸਮੇਸ਼ ਗੁਰਦੁਆਰਾ ਸਾਹਿਬ ਦੀ ਸੜਕ ਉਸਾਰਨ ਤੋਂ ਪਹਿਲਾਂ ਇਸ ਦੀ ਨਿਸ਼ਾਨਦੇਹੀ ਕਰਵਾ ਕੇ ਨਾਜਾਇਜ਼ ਕਬਜ਼ੇ ਚੁਕਵਾਏ ਜਾਣੇ ਚਾਹੀਦੇ ਹਨ। ਲੋਕਾਂ ਦੀ ਸ਼ਿਕਾਇਤ ਹੈ ਕਿ ਸੀਵਰੇਜ ਦੀ ਪਾਈਪ ਛੋਟੀ ਹੋਣ ਕਰਕੇ ਮੀਂਹ ਦਾ ਪਾਣੀ ਲੋਕਾਂ ਦੇ ਘਰਾਂ ’ਚ ਵੜ ਜਾਂਦਾ ਹੈੈ। ਇਸ ਕਰਕੇ ਇੱਥੇ ਵੱਧ ਸਮਰੱਥਾ ਦੀ ਵੱਡੀ ਪਾਇਪ ਲਾਈਨ ਪਾਈ ਜਾਵੇ। ਇਸ ਮੌਕੇ ਜਸਬੀਰ ਕੌਰ, ਅਮਰਜੀਤ ਕੌਰ, ਸੁਰਜੀਤ ਕੌਰ, ਨਿਰਵੈਰ ਕੌਰ, ਰਾਜਿੰਦਰ ਕੌਰ, ਸਿਮਰਨਜੀਤ ਕੌਰ, ਬਲਬੀਰ ਕੌਰ, ਜਸਪਾਲ ਕੌਰ, ਰੁਪਿੰਦਰ ਕੌਰ, ਸੁਰਜੀਤ ਕੌਰ ਤੇ ਦੁਕਾਨਦਾਰ ਭਾਈਚਾਰੇ ਵਲੋਂ ਸੁਰਿੰਦਰ ਸਿੰਘ, ਮਲਕੀਤ ਸਿੰਘ, ਸੰਜੈ ਭਸੀਨ, ਬਲਵੀਰ ਸਿੰਘ ਅਤੇ ਹੋਰ ਸੱਜਣ ਮੌਜੂਦ ਸਨ।
Advertisement