ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਭਾਰਤੀ ਕਮਿਊਨਿਸਟ ਪਾਰਟੀ ਵੱਲੋਂ ਟੌਲ ਟੈਕਸ ਵਧਾਉਣ ਦਾ ਵਿਰੋਧ

10:24 AM Jun 05, 2024 IST

ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 4 ਜੂਨ
ਭਾਰਤੀ ਕਮਿਊਨਿਸਟ ਪਾਰਟੀ ਦੀ ਜ਼ਿਲ੍ਹਾ ਇਕਾਈ ਨੇ ਹਾਈਵੇਅ ਅਥਾਰਿਟੀ ਵੱਲੋਂ ਟੌਲ ਟੈਕਸ ਵਧਾਉਣ ਨੂੰ ਮੰਦਭਾਗਾ ਕਰਾਰ ਦਿੰਦਿਆਂ ਇਸ ਵਾਧੇ ਨੂੰ ਫੌਰੀ ਤੌਰ ’ਤੇ ਵਾਪਸ ਲੈਣ ਦੀ ਮੰਗ ਕੀਤੀ ਹੈ। ਇੱਥੇ ਕਾਮਰੇਡ ਡੀਪੀ ਮੌੜ ਸਕੱਤਰ ਸੀਪੀਆਈ ਜ਼ਿਲਾ ਲੁਧਿਆਣਾ ਨੇ ਕਿਹਾ ਕਿ ਜਦੋਂ ਲੋਕ ਪਹਿਲਾਂ ਹੀ ਇੰਨੇ ਜ਼ਿਆਦਾ ਟੈਕਸ ਦਿੰਦੇ ਹਨ ਤਾਂ ਫਿਰ ਸੜਕਾਂ ਲਈ ਟੌਲ ਟੈਕਸ ਦੇਣ ਦਾ ਕੋਈ ਮਤਲਬ ਨਹੀਂ ਬਣਦਾ। ਇਸ ਲਈ ਇਹ ਟੌਲ ਟੈਕਸ ਦੀ ਸਾਰੀ ਪ੍ਰਣਾਲੀ ਸਮਾਪਤ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਫਿਲੌਰ ਦੇ ਨੇੜੇ ਲਾਡੋਵਾਲ ਟੋਲ ਪਲਾਜ਼ਾ ਤਾਂ ਨੰਗੀ ਚਿੱਟੀ ਲੁੱਟ ਹੈ। ਰਿਪੋਰਟਾਂ ਮੁਤਾਬਕ ਅਨੇਕਾਂ ਥਾਵਾਂ ’ਤੇ ਜਿੰਨਾ ਠੇਕਾ ਟੌਲ ਟੈਕਸ ਇਕੱਠਾ ਕਰਨ ਲਈ ਦਿੱਤਾ ਗਿਆ ਸੀ ਉਸ ਤੋਂ ਕਈ ਗੁਣਾ ਵੱਧ ਠੇਕੇਦਾਰ ਕਮਾ ਚੁੱਕੇ ਹਨ, ਪਰ ਫਿਰ ਵੀ ਟੌਲ ਟੈਕਸ ਜਾਰੀ ਹੈ। ਉਨ੍ਹਾਂ ਕਿਹਾ ਕਿ ਲੋਕਾਂ ਵੱਲੋਂ ਪਹਿਲਾਂ ਵੀ ਅਨੇਕਾਂ ਵਾਰ ਇਸ ਦੇ ਵਿਰੁੱਧ ਪ੍ਰਦਰਸ਼ਨ ਕੀਤੇ ਹਨ। ਉਨ੍ਹਾਂ ਕਿਹਾ ਕਿ ਹਾਲੇ ਤੱਕ ਤਾਂ ਵੋਟਾਂ ਦੀ ਗਿਣਤੀ ਵੀ ਨਹੀਂ ਹੋਈ ਪਰ ਸਰਕਾਰ ਲੋਕਾਂ ਤੇ ਟੈਕਸ ਦਾ ਭਾਰ ਵਧਾਉਣ ਤੋਂ ਬਾਜ਼ ਨਹੀਂ ਆਉਂਦੀ। ਉਨ੍ਹਾਂ ਸਰਕਾਰ ਨੂੰ ਚਿਤਾਵਨੀ ਦਿੱਤੀ ਹੈ ਕਿ ਜੇਕਰ ਸਰਕਾਰ ਨੇ ਇਹ ਵਾਧਾ ਵਾਪਸ ਨਾਂ ਲਿਆ ਤਾਂ ਉਹ ਸੜਕਾਂ ’ਤੇ ਉਤਰ ਕੇ ਵਿਰੋਧ ਕਰਨਗੇ।

Advertisement

Advertisement