ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਬਿਜਲੀ ਦਰਾਂ ਵਧਾਉਣ ਦੀ ਤਜਵੀਜ਼ ਦਾ ਵਿਰੋਧ

08:34 AM Jun 12, 2024 IST
ਮੀਟਿੰਗ ਦੌਰਾਨ ਬਹਿਸ ਕਰਦੇ ਹੋਏ ਕੌਂਸਲਰ। -ਫੋਟੋ: ਵਿੱਕੀ ਘਾਰੂ

ਮੁਕੇਸ਼ ਕੁਮਾਰ
ਚੰਡੀਗੜ੍ਹ, 11 ਜੂਨ
ਚੰਡੀਗੜ੍ਹ ਨਗਰ ਨਿਗਮ ਹਾਊਸ ਦੀ ਮੀਟਿੰਗ ਵਿੱਚ ਕਾਂਗਰਸ ਤੇ ‘ਆਪ’ ਕੌਂਸਲਰਾਂ ਨੇ ਪ੍ਰਸ਼ਾਸਨ ਵੱਲੋਂ ਬਿਜਲੀ ਦਰਾਂ ਵਿੱਚ 20 ਫ਼ੀਸਦੀ ਵਾਧੇ ਦੀ ਤਜਵੀਜ਼ ਦਾ ਵਿਰੋਧ ਕੀਤਾ। ਮੇਅਰ ਕੁਲਦੀਪ ਕੁਮਾਰ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿੱਚ ਕੌਂਸਲਰਾਂ ਨੇ ਕਿਹਾ ਕਿ ਪ੍ਰਸ਼ਾਸਨ ਨੇ ਉਨ੍ਹਾਂ ਨੂੰ ‘ਬਾਰਾਤੀ ਘੋੜੇ’ ਦੀ ਜਗ੍ਹਾ ਦਿੱਤੀ ਹੋਈ ਹੈ, ਕੌਂਸਲਰਾਂ ਨਾਲ ਕਿਸੇ ਨਵੇਂ ਕੰਮ ਜਾਂ ਨਵੇਂ ਪ੍ਰਾਜੈਕਟ ਬਾਰੇ ਸਲਾਹ ਮਸ਼ਵਰਾ ਵੀ ਨਹੀਂ ਕੀਤਾ ਜਾਂਦਾ। ਮੀਟਿੰਗ ਵਿੱਚ ਕੌਂਸਲਰਾਂ ਨੇ ਆਵਾਰਾ ਕੁੱਤਿਆਂ ਤੇ ਪਸ਼ੂਆਂ ਦੀ ਵਧਦੀ ਗਿਣਤੀ ’ਤੇ ਚਿੰਤਾ ਜ਼ਾਹਰ ਕੀਤੀ, ਇਸ ਦੇ ਨਾਲ ਹੀ ਸ਼ਹਿਰ ਵਿੱਚ ਮਜ਼ਦੂਰਾਂ ਦੇ ਦਾਖ਼ਲੇ ਦੀ ਸਮੱਸਿਆ ਵੀ ਉਠਾਈ ਅਤੇ ਹੱਥੀਂ ਸਫ਼ਾਈ ਸੇਵਕਾਂ ਨੂੰ ਦਿੱਤੇ ਜਾਣ ਵਾਲੇ ਘੱਟ ਤਨਖ਼ਾਹ ’ਤੇ ਵੀ ਸਵਾਲ ਚੁੱਕੇ। ਮੀਟਿੰਗ ਵਿੱਚ ਜਦੋਂ ਭਾਜਪਾ ਕੌਂਸਲਰ ਨੇ ਮੁਲਾਜ਼ਮਾਂ ਨੂੰ ਘੱਟ ਤਨਖ਼ਾਹ ਦੇਣ ਦੇ ਮੁੱਦੇ ’ਤੇ ਮੇਅਰ ਦੀ ਜ਼ਿੰਮੇਵਾਰੀ ਦੱਸਿਆ ਤਾਂ ‘ਆਪ’ ਅਤੇ ਕਾਂਗਰਸੀ ਕੌਂਸਲਰ ਭੜਕ ਗਏ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਦੋ ਵਾਰ ਭਾਜਪਾ ਦਾ ਮੇਅਰ ਸੀ ਤਾਂ ਉਦੋਂ ਇਹ ਮੁੱਦਾ ਕਿਉਂ ਨਹੀਂ ਆਇਆ। ਇਸ ’ਤੇ ਗੱਠਜੋੜ ਅਤੇ ਭਾਜਪਾ ਕੌਂਸਲਰਾਂ ’ਚ ਹੰਗਾਮਾ ਹੋਇਆ। ਮੀਟਿੰਗ ਵਿੱਚ ਕਾਂਗਰਸੀ ਕੌਂਸਲਰ ਗੁਰਪ੍ਰੀਤ ਸਿੰਘ ਗਾਬੀ ਨੇ ਕਿਹਾ ਕਿ ਪ੍ਰਸ਼ਾਸਨ ਨੇ ਬਿਜਲੀ ਦਰਾਂ ਵਿੱਚ ਕੀਤੇ 20 ਫ਼ੀਸਦੀ ਵਾਧੇ ਸਬੰਧੀ ਕਿਸੇ ਕੌਂਸਲਰ ਤੋਂ ਕੋਈ ਰਾਏ ਨਹੀਂ ਲਈ। ਉਨ੍ਹਾਂ ਕਿਹਾ ਕਿ ਹੁਣ ‘ਵਿਆਹਾਂ ਦੇ ਘੋੜੇ’ ਬਣਨ ਦੀ ਬਜਾਇ ਉਨ੍ਹਾਂ ਨੂੰ ਇਕਜੁੱਟ ਹੋ ਕੇ ਇਸ ਦਾ ਵਿਰੋਧ ਕਰਨਾ ਹੋਵੇਗਾ। ਉਨ੍ਹਾਂ ਮੇਅਰ ਨੂੰ ਅਪੀਲ ਕੀਤੀ ਕਿ ਸਾਰੇ ਕੌਂਸਲਰ ਸਲਾਹਕਾਰ ਜਾਂ ਗ੍ਰਹਿ ਸਕੱਤਰ ਨੂੰ ਮਿਲ ਕੇ ਵਧੇ ਭਾਅ ਵਾਪਸ ਕਰਨ ਦੀ ਮੰਗ ਕਰਨ।
ਇਸ ’ਤੇ ਭਾਜਪਾ ਦੇ ਮਹੇਸ਼ ਇੰਦਰ ਸਿੱਧੂ ਨੇ ਕਿਹਾ ਕਿ ਜੇਈਆਰਸੀ ਪਟੀਸ਼ਨ ਪੇਸ਼ ਕਰ ਕੇ ਕਮਿਸ਼ਨ ਦੀ ਵਿੱਤੀ ਸਥਿਤੀ ਬਾਰੇ ਜਾਣਕਾਰੀ ਦਿੰਦੀ ਹੈ ਤੇ ਦਰਾਂ ਵਿੱਚ ਵਾਧੇ ਦਾ ਸੁਝਾਅ ਵੀ ਦਿੰਦੀ ਹੈ। ਕਮਿਸ਼ਨ ਇਤਰਾਜ਼ ਵੀ ਲੈਂਦਾ ਹੈ। ਇਸ ’ਤੇ ਮੇਅਰ ਨੇ ਸਵਾਲ ਕੀਤਾ ਕਿ ਉਨ੍ਹਾਂ ਤੋਂ ਇਤਰਾਜ਼ਾਂ ਬਾਰੇ ਪੁੱਛਿਆ ਜਾਵੇਗਾ ਜਾਂ ਨਹੀਂ। ਮੀਟਿੰਗ ਵਿੱਚ ਭਾਜਪਾ ਕੌਂਸਲਰ ਨੇ ਕਿਹਾ ਕਿ ਹੁਣ ਚੰਡੀਗੜ੍ਹ ਵਿੱਚ ‘ਇੰਡੀਆ’ ਗੱਠਜੋੜ ਦੀ ਡਬਲ ਇੰਜਣ ਦੀ ਸਰਕਾਰ ਹੈ, ਇਸ ਲਈ ਵਿਕਾਸ ਕਾਰਜ ਤੇਜ਼ ਰਫ਼ਤਾਰ ਨਾਲ ਕਰਵਾਏ ਜਾਣ। ਇਸ ’ਤੇ ਕਾਂਗਰਸੀ ਕੌਂਸਲਰ ਜਸਬੀਰ ਸਿੰਘ ਬੰਟੀ ਨੇ ਕਿਹਾ ਹੁਣ ਤੱਕ ਭਾਜਪਾ ਦੀ ਡਬਲ ਇੰਜਣ ਵਾਲੀ ਸਰਕਾਰ ਨੇ ਵਿਕਾਸ ਕਿਉਂ ਨਹੀਂ ਕਰਵਾਇਆ। ਸ੍ਰੀ ਬੰਟੀ ਨੇ ਕਿਹਾ ਕਿ ਭਾਜਪਾ ਹੁਣ ‘ਇੰਡੀਆ’ ਗੱਠਜੋੜ ਦੇ ਵਿਕਾਸ ਨੂੰ ਰੋਕਣ ਦੀ ਕੋਸ਼ਿਸ਼ ਕਰ ਰਹੀ ਹੈ। ਭਾਜਪਾ ਕੌਂਸਲਰ ਸੌਰਭ ਜੋਸ਼ੀ ਨੇ ਕਿਹਾ ਕਿ ਠੇਕੇਦਾਰਾਂ ਦੇ ਕਥਿਤ ਭ੍ਰਿਸ਼ਟਾਚਾਰ ਖ਼ਿਲਾਫ਼ ਠੋਸ ਕਾਰਵਾਈ ਲਈ ਕਮੇਟੀ ਬਣਾਈ ਜਾਵੇ। ਇਸ ਲਈ ਜ਼ਿੰਮੇਵਾਰਾਂ ਖ਼ਿਲਾਫ਼ ਤੁਰੰਤ ਐਫਆਈਆਰ ਦਰਜ ਕੀਤੀ ਜਾਵੇ।
ਕੌਂਸਲਰ ਕੰਵਰਜੀਤ ਸਿੰਘ ਰਾਣਾ ਨੇ ਬੁੜੈਲ ਪਿੰਡ ਵਿੱਚ ਲੋਕਾਂ ਨੂੰ ਆ ਰਹੇ ਵਾਧੂ ਪਾਣੀ ਦੇ ਬਿੱਲਾਂ ਬਾਰੇ ਸਵਾਲ ਕੀਤਾ। ਨਿਗਮ ਕਮਿਸ਼ਨਰ ਅਨਿੰਦਿਤਾ ਮਿੱਤਰਾ ਨੇ ਕਿਹਾ ਕਿ ਲੋਕ ਖ਼ਰਾਬ ਮੀਟਰ ਬਦਲਣ ਲਈ ਅਪਲਾਈ ਨਹੀਂ ਕਰਦੇ। ਨਿਗਮ ਦੇ ਮੁੱਖ ਇੰਜਨੀਅਰ ਐਨਪੀ ਸ਼ਰਮਾ ਨੇ ਕਿਹਾ ਕਿ ਉਸ ਇਲਾਕੇ ਦੇ ਜ਼ਿਆਦਾਤਰ ਲੋਕਾਂ ਦੇ ਪਾਣੀ ਦੇ ਮੀਟਰ ਖ਼ਰਾਬ ਹਨ ਤੇ ਨਵੇਂ ਮੀਟਰ ਲਈ ਅਪਲਾਈ ਨਹੀਂ ਕਰ ਰਹੇ ਹਨ। ਭਾਜਪਾ ਕੌਂਸਲਰ ਮਨੋਜ ਕੁਮਾਰ ਸੋਨਕਰ ਨੇ ਮੌਲੀਜਾਗਰਾ ਵਿੱਚ ਲਗਾਏ ਟਿਊਬਵੈੱਲ ਦੀ ਖ਼ਰਾਬ ਮੋਟਰ ਦਾ ਮੁੱਦਾ ਚੁੱਕਿਆ। ਮੀਟਿੰਗ ਦੌਰਾਨ ਸ਼ਹਿਰ ਦੇ ਵਿਕਾਸ ਕਾਰਜਾਂ ’ਤੇ ਵੀ ਚਰਚਾ ਕੀਤੀ ਗਈ।
ਕਾਂਗਰਸੀ ਕੌਂਸਲਰ ਜਸਬੀਰ ਸਿੰਘ ਬੰਟੀ ਨੇ ਦੱਸਿਆ ਕਿ ਪਿੰਡ ਅਟਾਵਾ ਅਤੇ ਸੈਕਟਰ-42 ਵਿੱਚ ਸੜਕ ਦੇ ਕਿਨਾਰੇ ਤੇ ਝੀਲ ਦੇ ਆਲੇ-ਦੁਆਲੇ ਰੇਹੜੀ ਵਾਲਿਆਂ ਵੱਲੋਂ ਕਬਜ਼ੇ ਕੀਤੇ ਹੋਏ ਹਨ। ਏਰੀਆ ਇੰਸਪੈਕਟਰ ਸ਼ਿਕਾਇਤ ਦੇ ਬਾਵਜੂਦ ਕੋਈ ਕਾਰਵਾਈ ਨਹੀਂ ਕਰ ਰਿਹਾ।

Advertisement

Advertisement