For the best experience, open
https://m.punjabitribuneonline.com
on your mobile browser.
Advertisement

ਸਕੂਲਾਂ ’ਚ ਛੁੱਟੀਆਂ ਦੇ ਫ਼ੈਸਲੇ ਦਾ ਵਿਰੋਧ

07:48 AM May 21, 2024 IST
ਸਕੂਲਾਂ ’ਚ ਛੁੱਟੀਆਂ ਦੇ ਫ਼ੈਸਲੇ ਦਾ ਵਿਰੋਧ
Advertisement

ਸਰਦੂਲਗੜ੍ਹ: ਪੰਜਾਬ ਸਰਕਾਰ ਵੱਲੋਂ ਸਕੂਲਾਂ ਵਿੱਚ ਗਰਮ ਰੁੱਤ ਦੀਆਂ ਛੁੱਟੀਆਂ ਦੇ ਐਲਾਨ ਨੂੰ ਪ੍ਰਾਈਵੇਟ ਸਕੂਲਾਂ ਦੀ ਜਥੇਬੰਦੀ ਰਾਸਾ ਨੇ ਤੁਗਲੁਕੀ ਫਰਮਾਨ ਗਰਦਾਨਿਆ ਹੈ। ਰਾਸਾ ਦੇ ਸੂਬਾ ਪ੍ਰੈੱਸ ਸਕੱਤਰ ਹਰਦੀਪ ਸਿੰਘ ਜਟਾਣਾ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਦਾ 21 ਮਈ ਤੋਂ 30 ਜੂਨ ਤੱਕ ਛੁੱਟੀਆਂ ਦਾ ਫ਼ੈਸਲਾ ਗਲਤ ਹੈ। ਜਸਵਿੰਦਰ ਸਿੰਘ ਜੌੜਕੀਆਂ, ਜ਼ਿਲ੍ਹਾ ਪ੍ਰਧਾਨ ਸਰਬਜੀਤ ਸਿੰਘ ਸਿੱਧੂ ਅਤੇ ਹਰਪ੍ਰੀਤ ਸਿੰਘ ਪੁਰਬਾ ਨੇ ਮੰਗ ਕੀਤੀ ਕਿ ਸਰਕਾਰ ਆਪਣੇ ਫ਼ੈਸਲੇ ’ਤੇ ਮੁੜ ਗੌਰ ਕਰੇ। ਉਨ੍ਹਾਂ ਕਿਹਾ ਚੰਗਾ ਹੋਵੇਗਾ ਜੇ ਸਰਕਾਰ ਸਕੂਲਾਂ ਸਬੰਧੀ ਫ਼ੈਸਲੇ ਲੈਣ ਤੋਂ ਪਹਿਲਾਂ ਸਿੱਖਿਆ ਨਾਲ ਜੁੜੇ ਮਾਹਰਾਂ ਨਾਲ ਸਲਾਹ ਕਰ ਲਿਆ ਕਰੇ। -ਪੱਤਰ ਪ੍ਰੇਰਕ

Advertisement

Advertisement
Author Image

Advertisement
Advertisement
×