For the best experience, open
https://m.punjabitribuneonline.com
on your mobile browser.
Advertisement

ਭੋਲ ਬਦਮਾਣੀਆਂ ’ਚ ਲਾਏ ਜਾ ਰਹੇ ਕਰੱਸ਼ਰ ਦਾ ਵਿਰੋਧ

07:39 AM Apr 19, 2024 IST
ਭੋਲ ਬਦਮਾਣੀਆਂ ’ਚ ਲਾਏ ਜਾ ਰਹੇ ਕਰੱਸ਼ਰ ਦਾ ਵਿਰੋਧ
ਭੋਲ ਬਦਮਾਣੀਆਂ ਵਿੱਚ ਕਰੱਸ਼ਰ ਲਾਉਣ ਲਈ ਦਰੱਖਤ ਪੁੱਟ ਕੇ ਪੱਧਰ ਕੀਤੀ ਗਈ ਜ਼ਮੀਨ।
Advertisement

ਦੀਪਕ ਠਾਕੁਰ
ਤਲਵਾੜਾ, 18 ਅਪਰੈਲ
ਖਣਨ ਰੋਕੋ ਜ਼ਮੀਨ ਬਚਾਓ ਸੰਘਰਸ਼ ਕਮੇਟੀ, ਤਲਵਾੜਾ ਨੇ ਪਿੰਡ ਭੋਲ ਬਦਮਾਣੀਆਂ ਵਿੱਚ ਲਗਾਏ ਜਾ ਰਹੇ ਨਵੇਂ ਸਟੋਨ ਕਰੱਸ਼ਰ ਨੂੰ ਬਿਜਲੀ ਕੁਨੈੱਕਸ਼ਨ ਨਾ ਦੇਣ ਦੀ ਮੰਗ ਕੀਤੀ ਹੈ। ਅੱਜ ਇੱਕ ਵਫ਼ਦ ਪਾਵਰਕੌਮ ਦਫ਼ਤਰ ਦਾਤਾਰਪੁਰ ਵਿੱਚ ਐਸਡੀਓ ਰਾਮ ਲਾਲ ਨੂੰ ਮਿਲਿਆ ਤੇ ਮੰਗ ਪੱਤਰ ਸੌਂਪਿਆ। ਵਫ਼ਦ ਆਗੂਆਂ ਨੇ ਮੀਡੀਆ ਨਾਲ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਉਹ ਪਹਿਲਾਂ ਹੀ ਸੁਖਚੈਨਪੁਰ ਵਿੱਚ ਚੱਲਦੇ ਕਰੱਸ਼ਰ ਤੋਂ ਦੁਖੀ ਹਨ। ਖੇਤਰ ’ਚ ਕੋਈ ਵੀ ਖੱਡ ਮਨਜ਼ੂਰ ਨਾ ਹੋਣ ਦੇ ਬਾਵਜੂਦ ਕਰੱਸ਼ਰ ਮਾਲਕਾਂ ਵੱਲੋਂ ਕੀਤੀ ਜਾ ਰਹੀ ਖ਼ੁਦਾਈ ਜਾਂਚ ਦਾ ਵਿਸ਼ਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨਵੇਂ ਕਰੱਸ਼ਰਾਂ ਨੂੰ ਮਨਜ਼ੂਰੀ ਦੇ ਕੇ ਲੋਕਾਂ ਦੇ ਵਿਰੋਧ ’ਚ ਖੜ੍ਹੀ ਹੋ ਰਹੀ ਹੈ। ਵਫ਼ਦ ਆਗੂਆਂ ਨੇ ਦੱਸਿਆ ਕਿ ਪਿੰਡ ਭੋਲ ਬਦਮਾਣੀਆ ਵਿੱਚ ਲਗਾਏ ਜਾ ਰਹੇ ਕਰੱਸ਼ਰ ਮਾਲਕਾਂ ਨੇ ਸੈਂਕੜੇ ਦਰੱਖਤ ਪੁੱਟ ਦਿੱਤੇ ਹਨ। ਵਫ਼ਦ ਨੇ ਐਲਾਨ ਕੀਤਾ ਕਿ ਖੇਤਰ ’ਚ ਨਵਾਂ ਕਰੱਸ਼ਰ ਨਹੀਂ ਲੱਗਣ ਦਿੱਤਾ ਜਾਵੇਗਾ।
ਵਫ਼ਦ ’ਚ ਕੈਪਟਨ ਰਾਜੇਸ਼ ਕੁਮਾਰ, ਕੈਪਟਰ ਸਵਰਨ ਸਿੰਘ ਭੋਲ, ਕੈਪਟਨ ਜੋਗਿੰਦਰ ਸਿੰਘ ਮੰਗੂ ਮੈਰ੍ਹਾ, ਸਾਬਕਾ ਸਰਪੰਚ ਲੇਖ ਰਾਜ, ਯਾਦਵਿੰਦਰ ਮਿਨਹਾਸ, ਕੈਪਟਨ ਅਸ਼ੋਕ ਜਲੇਰੀਆ, ਦੀਪਕ ਠਾਕੁਰ, ਬਹਾਦੁਰ ਸਿੰਘ ਆਦਿ ਮੌਜੂਦ ਸਨ।

Advertisement

Advertisement
Author Image

joginder kumar

View all posts

Advertisement
Advertisement
×