ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਪਲਾਟ ਖਾਲੀ ਕਰਵਾਉਣ ਦੀ ਕਾਰਵਾਈ ਦਾ ਵਿਰੋਧ

06:51 AM Jun 21, 2024 IST
ਪ੍ਰਸ਼ਾਸਨ ਨੂੰ ਕਾਰਵਾਈ ਤੋਂ ਰੋਕਦੇ ਹੋਏ ਕਿਸਾਨ ਯੂਨੀਅਨ ਦੇ ਆਗੂ।

ਪੱਤਰ ਪ੍ਰੇਰਕ
ਪਟਿਆਲਾ, 20 ਜੂਨ
ਪਿੰਡ ਸ਼ੇਰਮਾਜਰਾ ਵਿੱਚ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਪੰਜਾਬ ਨੇ ਪ੍ਰਸ਼ਾਸਨ ਵੱਲੋਂ ਪਿੰਡ ਵਿੱਚ ਕਿਸਾਨਾਂ ਅਤੇ ਮਜ਼ਦੂਰਾਂ ਦੇ ਪਲਾਟ ਖਾਲੀ ਕਰਵਾਉਣ ਦੀ ਕਾਰਵਾਈ ਦਾ ਵਿਰੋਧ ਕੀਤਾ। ਆਗੂਆਂ ਕਿਹਾ ਕਿ ਪਿੰਡ ਸ਼ੇਰਮਾਜਰਾ ਵਿੱਚ ਡੀਡੀਪੀਓ ਪਟਿਆਲਾ ਵੱਲੋਂ ਸ਼ਾਮਲਾਟ ਖ਼ਾਲੀ ਕਰਾਉਣ ਸਬੰਧੀ ਹੁਕਮ ਦਿੱਤੇ ਗਏ ਹਨ ਪਰ ਅੱਜ ਮਹਿਕਮਾ ਅਤੇ ਹੋਰ ਸਬੰਧਿਤ ਅਧਿਕਾਰੀ ਕੇਵਲ ਕੁਝ ਗ਼ਰੀਬ ਲੋਕਾਂ ਨੂੰ ਨਿਸ਼ਾਨਾ ਬਣਾ ਕੇ ਕਾਰਵਾਈ ਕਰ ਰਹੇ ਹਨ ਜਿਸ ਦਾ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਪੰਜਾਬ ਵਿਰੋਧ ਕਰ ਰਹੀ ਹੈ। ਜਥੇਬੰਦੀ ਦੀ ਮੰਗ ਹੈ ਕਿ ਸਾਰੇ ਨਾਜਾਇਜ਼ ਕਬਜ਼ਾਕਾਰਾਂ ਵਿਰੁੱਧ ਕਾਰਵਾਈ ਕੀਤੀ ਜਾਵੇ ਜਾਂ ਫਿਰ ਇਨ੍ਹਾਂ ਗ਼ਰੀਬ ਲੋਕਾਂ ਨੂੰ ਵੀ ਤੰਗ ਨਾ ਕੀਤਾ ਜਾਵੇ। ਇਸ ਸਬੰਧੀ ਯੂਨੀਅਨ ਦੇ ਪ੍ਰਧਾਨ ਜਗਤਾਰ ਸਿੰਘ ਬਰਸਟ ਅਤੇ ਉਨ੍ਹਾਂ ਦੀ ਟੀਮ ਨੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਅੱਜ ਦੀ ਕਬਜ਼ਾ ਕਾਰਵਾਈ ਨੂੰ ਰੋਕ ਦਿੱਤਾ ਹੈ।
ਅੱਜ ਦੇ ਧਰਨੇ ਨੂੰ ਵੱਖ-ਵੱਖ ਅਹੁਦੇਦਾਰਾਂ ਨੇ ਸੰਬੋਧਨ ਕੀਤਾ ਜਿਨ੍ਹਾਂ ਵਿੱਚ ਜਗਤਾਰ ਸਿੰਘ ਬਰਸਟ ਬਲਾਕ ਪ੍ਰਧਾਨ, ਮੀਤ ਪ੍ਰਧਾਨ ਭਾਗ ਸਿੰਘ ਫ਼ਤਿਹਪੁਰ, ਬਲਦੇਵ ਸਿੰਘ ਭਾਨਰੀ, ਗੁਰਮੀਤ ਸਿੰਘ ਮਹਿਮਦਪੁਰ, ਪ੍ਰੈੱਸ ਸਕੱਤਰ ਪਵਨ ਕੁਮਾਰ ਪਸਿਆਣਾ, ਅਮਨ ਨੰਬਰਦਾਰ ਧਬਲਾਨ, ਜਗਦੀਸ਼ ਸਿੰਘ ਕੌਰਜੀਵਾਲਾ, ਸੁਖਜੀਤ ਸਿੰਘ ਮੈਣ, ਮੱਘਰ ਸਿੰਘ ਸਵਰਾਜਪੁਰ, ਪ੍ਰਿਤਪਾਲ ਸਿੰਘ ਕੌਰਜੀਵਾਲਾ, ਸੁਰਜੀਤ ਸਿੰਘ ਭੂਰਾ, ਮੱਘਰਪ੍ਰੀਤ ਪ੍ਰਧਾਨ ਸ਼ੇਰਮਾਜਰਾ, ਜੱਸੀ ਢਿੱਲੋਂ, ਰੁਲਦਾ ਸਿੰਘ ਨੰਬਰਦਾਰ, ਮੁਖਤਿਆਰ ਸਿੰਘ, ਸੁਰਜੀਤ ਸਿੰਘ, ਭੁਪਿੰਦਰ ਸ਼ਰਮਾ ਆਦਿ ਸ਼ਾਮਲ ਹੋਏ।

Advertisement

Advertisement
Advertisement