For the best experience, open
https://m.punjabitribuneonline.com
on your mobile browser.
Advertisement

ਲੋਕ ਮੋਰਚੇ ਵੱਲੋਂ ਧਾਰਾ 295-ਏ ਤਹਿਤ ਕੇਸ ਦਰਜ ਕਰਨ ਦਾ ਵਿਰੋਧ

07:31 AM Jan 31, 2024 IST
ਲੋਕ ਮੋਰਚੇ ਵੱਲੋਂ ਧਾਰਾ 295 ਏ ਤਹਿਤ ਕੇਸ ਦਰਜ ਕਰਨ ਦਾ ਵਿਰੋਧ
Advertisement

ਨਿੱਜੀ ਪੱਤਰ ਪ੍ਰੇਰਕ
ਬਠਿੰਡਾ, 30 ਜਨਵਰੀ
ਲੋਕ ਮੋਰਚਾ ਪੰਜਾਬ ਨੇ 22 ਜਨਵਰੀ ਤੋਂ ਬਾਅਦ ਪੰਜਾਬ ਅੰਦਰ ਕਾਨੂੰਨ ਦੀ ਧਾਰਾ 295-ਏ ਤਹਿਤ ਧੜਾਧੜ ਦਰਜ ਕੀਤੇ ਗਏ ਪੁਲੀਸ ਕੇਸਾਂ ਦਾ ਨੋਟਿਸ ਲੈਂਦਿਆਂ ਸਖ਼ਤ ਨਿਖੇਧੀ ਕੀਤੀ ਹੈ। ਮੋਰਚੇ ਦੇ ਸੂਬਾਈ ਆਗੂਆਂ ਜਗਮੇਲ ਸਿੰਘ ਅਤੇ ਸੁਖਵਿੰਦਰ ਸਿੰਘ ਨੇ ਕਿਹਾ ਕਿ ਪੰਜਾਬ ਦੇ ਕਈ ਲੇਖਕਾਂ, ਤਰਕਸ਼ੀਲ ਵਿਅਕਤੀਆਂ ਅਤੇ ਹੋਰਨਾਂ ਖ਼ਿਲਾਫ਼ ਧਾਰਾ 295 ਏ ਤਹਿਤ ਦਰਜ ਕੀਤੇ ਜਾ ਰਹੇ ਕੇਸ ਸੰਘੀ ਅਨਸਰਾਂ ਦੀ ਫ਼ਿਰਕੂ ਸੋਚ ਦਾ ਹਿੱਸਾ ਹਨ। ਉਨ੍ਹਾਂ ਕਿਹਾ ਕਿ ਧਾਰਾ 295 ਏ ਹਕੂਮਤਾਂ ਦੇ ਹੱਥ ਵਿੱਚ ਅਜਿਹਾ ਹਥਿਆਰ ਬਣ ਚੁੱਕੀ ਹੈ ਜਿਸ ਦੀ ਵਰਤੋਂ ਧਾਰਮਿਕ ਸਦਭਾਵਨਾ ਦੀ ਰਾਖੀ ਦੀ ਥਾਂ ਫ਼ਿਰਕੂ ਪਾਲਾਬੰਦੀਆਂ ਤੋਂ ਇਲਾਵਾ ਤਰਕਸ਼ੀਲ ਅਤੇ ਜਮਹੂਰੀ ਹਿੱਸਿਆਂ ਖ਼ਿਲਾਫ਼
ਕੀਤੀ ਜਾਂਦੀ ਹੈ। ਮੋਰਚੇ ਦੇ ਆਗੂਆਂ ਨੇ ਕਿਹਾ ਕਿ ਭੁਪਿੰਦਰ ਫੌਜੀ, ਦਵਿੰਦਰ ਰਾਣਾ ਜਾਂ ਸੁਰਜੀਤ ਦੌਧਰ ਵਰਗੇ ਲੇਖਕ ਤੇ ਤਰਕਸ਼ੀਲ ਵਿਅਕਤੀਆਂ ਨੇ ਕਿਸੇ ਧਰਮ ਦਾ ਨਿਰਾਦਰ ਕਰਦੀ ਕੋਈ ਗੱਲ ਨਹੀਂ ਕਹੀ ਸਗੋਂ ਧਾਰਮਿਕ ਅੰਧ ਵਿਸ਼ਵਾਸ਼ਾਂ ਤੇ ਪਿਛਾਖੜੀ ਧਾਰਨਾਵਾਂ ਬਾਰੇ ਆਪਣੇ ਵਿਚਾਰ ਜਮਹੂਰੀ ਤਰੀਕੇ ਨਾਲ ਪ੍ਰਗਟ ਕੀਤੇ ਹਨ।

Advertisement

Advertisement
Author Image

joginder kumar

View all posts

Advertisement
Advertisement
×