ਮਜ਼ਦੂਰਾਂ ਵੱਲੋਂ ਮਾਈਕ੍ਰੋ ਫਾਇਨਾਂਸ ਕੰਪਨੀਆਂ ਦਾ ਵਿਰੋਧ
09:53 AM Nov 20, 2023 IST
Advertisement
ਨਿੱਜੀ ਪੱਤਰ ਪ੍ਰੇਰਕ
ਬਟਾਲਾ, 19 ਨਵੰਬਰ
ਮਜ਼ਦੂਰ ਮੁਕਤੀ ਮੋਰਚਾ ਦੀ ਬਟਾਲਾ ਇਕਾਈ ਵੱਲੋਂ ਮਾਈਕ੍ਰੋ ਫਾਇਨਾਂਸ ਕੰਪਨੀਆਂ ਵੱਲੋਂ ਆਮ ਲੋਕਾਂ ਦੀ ਲੁੱਟ ਵਿਰੁੱਧ ਕਾਰਵਾਈ ਕਰਨ ਅਤੇ ਕਰਜ਼ਈਆਂ ਦਾ ਕਰਜ਼ ਮੁਆਫ਼ ਕਰਨ ਲਈ ਸਥਾਨਕ ਐੱਸਡੀਐੱਮ ਦਫ਼ਤਰ ਅੱਗੇ ਧਰਨਾ ਜਾਰੀ ਹੈ। ਧਰਨਕਾਰੀਆਂ ਨੂੰ ਸੰਬੋਧਨ ਕਰਦਿਆਂ ਮੋਰਚੇ ਦੇ ਸੂਬਾ ਜਨਰਲ ਸਕੱਤਰ ਮਨਜੀਤ ਰਾਜ, ਮਿੱਡ-ਡੇਅ ਮੀਲ ਅਤੇ ਸਫ਼ਾਈ ਵਰਕਰ ਯੂਨੀਅਨ ਦੀ ਸੂਬਾ ਜਨਰਲ ਸਕੱਤਰ ਕਾਮਰੇਡ ਸਤਿੰਦਰ ਕੌਰ ਸੱਤੀ, ਕਾਮਰੇਡ ਕਪਤਾਨ ਸਿੰਘ ਬਾਸਰਪੁਰਾ ਨੇ ਕਿਹਾ ਕਿ ‘ਆਪ’ ਸਰਕਾਰ ਨੇ ਗ਼ਰੀਬਾਂ, ਦਲਿਤਾਂ ਨੂੰ ਅਣਗੌਲਿਆਂ ਕਰ ਰੱਖਿਆ ਹੈ। ਉਨ੍ਹਾਂ ਕਿਹਾ ਕਿ ਚੋਣਾਂ ਤੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਭਾਸ਼ਣ ਕੁਝ ਹੋਰ ਹੀ ਹੁੰਦੇ ਸਨ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਨਸ਼ੇ ਘਟਣ ਦੀ ਥਾਂ ਵਧੇ ਹਨ ਤੇ ਸੂਬੇ ਵਿੱਚ ਬਦਅਮਨੀ ਵਾਲਾ ਮਾਹੌਲ ਬਣਿਆ ਹੈ।
ਇਸ ਮੌਕੇ ’ਤੇ ਪ੍ਰਧਾਨ ਸਰੂਪ ਸਿੰਘ ਰਾਮ ਬਟਾਲਾ, ਸਰਬਜੀਤ ਕੌਰ, ਹਰਜਿੰਦਰ ਸਿੰਘ ਸੰਕਰਪੁਰਾ, ਸ਼ਰਨਜੀਤ ਕੌਰ ਸੁਮਨ, ਪ੍ਰਧਾਨ ਰਵਿੰਦਰ ਕੌਰ ਆਦਿ ਨੇ ਸੰਬੋਧਨ ਕੀਤਾ।
Advertisement
Advertisement