For the best experience, open
https://m.punjabitribuneonline.com
on your mobile browser.
Advertisement

ਕਿਸਾਨਾਂ ਵੱਲੋਂ ਜੈ ਇੰਦਰ ਕੌਰ ਦਾ ਵਿਰੋਧ

06:47 AM May 05, 2024 IST
ਕਿਸਾਨਾਂ ਵੱਲੋਂ ਜੈ ਇੰਦਰ ਕੌਰ ਦਾ ਵਿਰੋਧ
ਲਾਲੜੂ ਵਿੱਚ ਭਾਜਪਾ ਆਗੂ ਦਾ ਵਿਰੋਧ ਕਰਦੇ ਹੋਏ ਕਿਸਾਨ।
Advertisement

ਹਰਜੀਤ ਸਿੰਘ/ਸਰਬਜੀਤ ਸਿੰਘ ਭੱਟੀ
ਡੇਰਾਬੱਸੀ/ਲਾਲੜੂ, 4 ਮਈ
ਪਟਿਆਲਾ ਲੋਕ ਸਭਾ ਤੋਂ ਭਾਜਪਾ ਦੀ ਉਮੀਦਵਾਰ ਪਰਨੀਤ ਕੌਰ ਦੀ ਧੀ ਜੈ ਇੰਦਰ ਕੌਰ ਨੂੰ ਅੱਜ ਉਸ ਵੇਲੇ ਕਿਸਾਨਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ ਜਦੋਂ ਉਹ ਆਪਣੀ ਮਾਤਾ ਅਤੇ ਪਟਿਆਲਾ ਲੋਕ ਸਭਾ ਤੋਂ ਭਾਜਪਾ ਦੀ ਉਮੀਦਵਾਰ ਪਰਨੀਤ ਕੌਰ ਦੇ ਜ਼ੀਰਕਪੁਰ, ਡੇਰਾਬੱਸੀ ਅਤੇ ਲਾਲੜੂ ਵਿੱਚ ਚੋਣ ਦਫ਼ਤਰਾਂ ਨੂੰ ਉਦਘਾਟਨ ਕਰਨ ਲਈ ਪਹੁੰਚੇ। ਤਿੰਨੇ ਥਾਵਾਂ ’ਤੇ ਕਿਸਾਨਾਂ ਨੇ ਉਨ੍ਹਾਂ ਦਾ ਵਿਰੋਧ ਕਰਦਿਆਂ ਆਉਣ ਵਾਲੇ ਦਿਨਾਂ ਵਿੱਚ ਭਾਜਪਾ ਆਗੂਆਂ ਦਾ ਪਿੰਡਾਂ ਵਿੱਚ ਵੜਨਾ ਬੰਦ ਕਰਨ ਦੀ ਚਿਤਾਵਨੀ ਦਿੱਤੀ। ਇਸ ਮੌਕੇ ਪੁਲੀਸ ਵੱਲੋਂ ਅਗਾਊਂ ਭਾਰੀ ਸੁਰੱਖਿਆ ਦੇ ਪ੍ਰਬੰਧ ਕੀਤੇ ਹੋਏ ਸਨ।
ਜੈ ਇੰਦਰ ਕੌਰ ਨੇ ਚੰਡੀਗੜ੍ਹ ਅੰਬਾਲਾ ਹਾਈਵੇਅ ’ਤੇ ਸਥਿਤ ਸਿੰਘ ਇੰਪਆਇਰ ਵਿੱਚ ਚੋਣ ਦਫ਼ਤਰ ਦਾ ਉਦਘਾਟਨ ਕੀਤਾ। ਇਸ ਦੌਰਾਨ ਭਾਜਪਾ ਆਗੂ ਐਸ.ਐਮ.ਐਸ. ਸੰਧੂ, ਮੁਕੇਸ਼ ਗਾਂਧੀ ਸਣੇ ਹੋਰ ਹਾਜ਼ਰ ਸਨ। ਜੈ ਇੰਦਰ ਕੌਰ ਨੇ ਡੇਰਾਬੱਸੀ ਬਾਜ਼ਾਰ ਵਿੱਚ ਪੈਦਲ ਜਾ ਕੇ ਆਪਣੀ ਮਾਤਾ ਲਈ ਵੋਟ ਮੰਗੇ।
ਪ੍ਰਦਰਸ਼ਨ ਕਰ ਰਹੇ ਕਿਸਾਨ ਮਨਪ੍ਰੀਤ ਸਿੰਘ ਅਮਲਾਲਾ ਯੂਨੀਅਨ ਲਖੋਵਾਲ, ਰਾਜੇਵਾਲ, ਜਗਤਾਰ ਸਿੰਘ ਝਰਮੜੀ, ਰਣਜੀਤ ਸਿੰਘ ਭਗਵਾਨਪੁਰ, ਹਰੀ ਸਿੰਘ, ਜਸਬੀਰ ਸਿੰਘ, ਹਰਜੀਤ ਸਿੰਘ ਸਣੇ ਹੋਰਨਾਂ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਪਹਿਲਾਂ ਕੀਤੇ ਸੰਘਰਸ਼ ਦੌਰਾਨ ਕਿਸਾਨਾਂ ਨਾਲ ਜੋ ਵਾਅਦੇ ਕੀਤੇ ਸੀ ਉਹ ਸਾਰੇ ਤੋਂ ਮੁਕਰ ਗਏ। ਉਨ੍ਹਾਂ ਨੇ ਕਿਹਾ ਕਿ ਕਿਸਾਨਾਂ ਨੂੰ ਆਪਣੀ ਮੰਗਾਂ ਲਈ ਮੁੜ ਤੋਂ ਸੰਘਰਸ਼ ਕਰਨਾ ਪਿਆ ਜਿਸ ਲਈ ਉਨ੍ਹਾਂ ਨੂੰ ਧੱਕੇਸ਼ਾਹੀ ਵਰਤਦਿਆਂ ਸ਼ੰਭੂ ਬਾਰਡਰ ’ਤੇ ਹੀ ਰੋਕ ਦਿੱਤਾ ਗਿਆ। ਉਨ੍ਹਾਂ ਨੇ ਕਿਹਾ ਭਾਜਪਾ ਦੇ ਇਸ ਧੱਕੇਸ਼ਾਹੀ ਦਾ ਜਵਾਬ ਵੋਟਾਂ ਵਿੱਚ ਦਿੱਤਾ ਜਾਏਗਾ ਅਤੇ ਇਨ੍ਹਾਂ ਦਾ ਪਿੰਡਾਂ ਵਿੱਚ ਵੜਨਾ ਬੰਦ ਕੀਤਾ ਜਾਵੇਗਾ।

Advertisement

Advertisement
Author Image

Advertisement
Advertisement
×