ਕਲਵਾਂ ਵਾਸੀਆਂ ਵੱਲੋਂ ਚਿੱਪ ਵਾਲੇ ਮੀਟਰ ਲਗਾਉਣ ਦਾ ਵਿਰੋਧ
ਬਲਵਿੰਦਰ ਰੈਤ
ਨੂਰਪੁਰ ਬੇਦੀ, 21 ਅਕਤੂਬਰ
ਪਿੰਡ ਕਲਵਾਂ ਵਿੱਚ ਪਾਵਰਕੌਮ ਨੇ ਘਰਾਂ ਦੇ ਪੁਰਾਣੇ ਮੀਟਰ ਲਾਹ ਕੇ ਚਿੱਪ ਵਾਲੇ ਮੀਟਰ ਲਗਾ ਦਿੱਤੇ ਜਿਸ ਨਾਲ ਪਿੰਡ ਵਾਸੀਆਂ ’ਚ ਸਬੰਧਤ ਵਿਭਾਗ ਪ੍ਰਤੀ ਰੋਸ ਹੈ। ਇਸ ਸਬੰਧੀ ਪਾਵਰਕੌਮ ਦੇ ਐੱਸਡੀਓ ਵਿਕਰਮ ਸੈਣੀ ਨੇ ਕਿਹਾ ਕਿ ਇਹ ਕੋਈ ਪ੍ਰੀਪੇਡ ਮੀਟਰ ਨਹੀਂ ਹਨ, ਇਹ ਤਾਂ ਸਮਾਰਟ ਮੀਟਰ ਹਨ।
ਕਿਰਤੀ ਕਿਸਾਨ ਮੋਰਚਾ ਦੇ ਆਗੂਆਂ ਨੇ ਦੱਸਿਆ ਕਿ ਜਥੇਬੰਦੀ ਦੇ ਆਗੂਆਂ ਜਗਅਮਨਦੀਪ ਸਿੰਘ ਪੜ੍ਹੀ, ਦਵਿੰਦਰ ਸਿੰਘ ਸਰਥਲੀ ਸਣੇ ਹੋਰ ਆਗੂਆਂ ਨੇ ਪਿੰਡ ਵਿੱਚ ਲੋਕਾਂ ਦਾ ਇਕੱਠ ਕਰ ਕੇ ਇਹ ਫੈਸਲਾ ਕੀਤਾ ਕਿ ਉਹ ਹੁਣ ਪਿੰਡ ਵਿੱਚ ਚਿੱਪ ਵਾਲੇ ਮੀਟਰ ਨਹੀਂ ਲੱਗਣ ਦੇਣਗੇ। ਇਸ ਮੌਕੇ ਪਿੰਡ ਵਿੱਚ ਸੱਤ ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਜਿਸ ਵਿੱਚ ਪੰਚ ਹਰੀ ਚੰਦ ਸ਼ਰਮਾ, ਗੋਲਡੀ ਅਟਵਾਲ, ਸ਼ਿੰਗਾਰਾ ਸਿੰਘ ਬੈਂਸ, ਸਰਬਣ ਸਿੰਘ ਭੱਠਲ, ਨਿਰਮਲ ਸਿੰਘ ਸੰਧੂ, ਦੇਸ ਰਾਜ ਪੰੰਚ ਤੇ ਵਿਜੇ ਕੁਮਾਰ ਨੂੰ ਮੈਂਬਰ ਬਣਾਇਆ ਗਿਆ। ਉਨ੍ਹਾਂ ਪਾਵਰਕੌਮ ਨੂੰ ਹਫ਼ਤੇ ਦਾ ਅਲਟੀਮੇਟਮ ਦਿੰਦਿਆਂ ਕਿਹਾ ਕਿ ਜੇ ਪਾਵਰਕੌਮ ਨੇ ਇਹ ਮੀਟਰ ਨਾ ਪੁੱਟੇ ਤਾਂ ਉਨ੍ਹਾਂ ਨੂੰ ਮਜਬੂਰਨ ਇਹ ਮੀਟਰ ਉਤਾਰ ਕੇ ਪਾਵਰਕੌਮ ਦੇ ਐੱਸਡੀਓ ਦੇ ਦਫਤਰ ਅੱਗੇ ਸੁੱਟਣੇ ਪੈਣਗੇ ਜਿਸ ਦੀ ਜ਼ਿੰਮੇਵਾਰੀ ਸਬੰਧਤ ਵਿਭਾਗ ਦੀ ਹੋਵੇਗੀ। ਇਸ ਮੌਕੇ ਕੀਰਤੀ ਕਿਸਾਨ ਮੌਰਚੇ ਦੇ ਪ੍ਰਧਾਨ ਜਗਅਮਨਦੀਪ ਸਿੰਘ ਪੜ੍ਹੀ, ਸੁੱਚਾ ਸਿੰਘ, ਗੁਰਦੇਵ ਸਿੰਘ ਭੱਠਲ, ਹਰਪ੍ਰੀਤ ਸਿੰਘ ਭੱਟੋਂ, ਹਰਬੰਸ ਲਾਲ, ਰੌਸ਼ਨ ਲਾਲ, ਬਲਬੀਬ ਸਿੰਘ ਬੜਵਾ, ਬਲਬੀਰ ਸਿੰਘ ਮੁੰਨੇ ਸਮੇਤ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਹਾਜ਼ਰ ਸਨ।