ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਲਾਇਸੈਂਸ ਹੋਲਡਰਾਂ ਦੀਆਂ ਫ਼ੀਸਾਂ ’ਚ ਵਾਧੇ ਦਾ ਵਿਰੋਧ

07:19 AM Apr 25, 2024 IST

ਨਿੱਜੀ ਪੱਤਰ ਪ੍ਰੇਰਕ
ਰਾਜਪੁਰਾ, 24 ਅਪਰੈਲ
ਪੰਜਾਬ ਸਰਕਾਰ ਵੱਲੋਂ ਸੂਬੇ ਭਰ ਵਿਚ ਕਚਹਿਰੀਆਂ ਅਤੇ ਮਿਨੀ ਸਕੱਤਰੇਤਾਂ ਵਿਚ ਬੈਠੇ ਟਾਈਪਿਸਟਾਂ, ਵੁਡਨ ਕੈਬਿਨ, ਫੋਟੋ ਸਟੇਟ ਕੰਪਿਊਟਰ ਟਾਈਪਿੰਗ ਫੋਟੋਗ੍ਰਾਫੀ, ਡਰਾਫਟਸਮੈਨ ਦੀ ਮਹੀਨਾਵਾਰ ਫ਼ੀਸ ਦੁੱਗਣੀ ਕਰਨ ਅਤੇ ਲਗਾਤਾਰ ਹਰ ਵਰ੍ਹੇ ਵਿੱਤੀ ਸਾਲ ਵਿੱਚ 10 ਫ਼ੀਸਦੀ ਵਾਧਾ ਕਰਨ ਦੇ ਜਾਰੀ ਕੀਤੇ ਨੋਟੀਫ਼ਿਕੇਸ਼ਨ ਕਾਰਨ ਕਾਮਿਆਂ ਵਿਚ ਰੋਸ ਦੀ ਲਹਿਰ ਹੈ। ਮਿਨੀ ਸਕੱਤਰੇਤ ਲਾਇਸੈਂਸ ਹੋਲਡਰ ਵਰਕਰ ਯੂਨੀਅਨ ਤਹਿਸੀਲ ਰਾਜਪੁਰਾ ਨੇ ਜਾਰੀ ਕੀਤੇ ਨੋਟੀਫ਼ਿਕੇਸ਼ਨ ਨੂੰ ਰੱਦ ਕਰਵਾਉਣ ਸਬੰਧੀ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਨੂੰ ਰਾਜਪੁਰਾ ਦੀ ਵਿਧਾਇਕਾ ਨੀਨਾ ਮਿੱਤਲ ਰਾਹੀਂ ਇਕ ਮੰਗ ਪੱਤਰ ਭੇਜਿਆ ਹੈ। ਉਨ੍ਹਾਂ ਲਿਖਿਆ ਕਿ ਲਗਭਗ ਸਾਰੇ ਕੰਮ ਆਨਲਾਈਨ ਹੋਣ ਕਾਰਨ ਹੁਣ ਕਚਹਿਰੀਆਂ ਵਿਚ ਕੰਮ-ਕਾਜ ਬਹੁਤ ਥੋੜਾ ਰਹਿ ਗਿਆ ਹੈ। ਮਾਲ ਤੇ ਮੁੜ ਵਸੇਬਾ ਵਿਭਾਗ ਨੇ ਨੋਟੀਫਿਕੇਸ਼ਨ ਜਾਰੀ ਕਰਕੇ ਸਮੂਹ ਲਾਇਸੈਂਸ ਹੋਲਡਰਾਂ ਦੀਆਂ ਫ਼ੀਸਾਂ ਦੁੱਗਣੀਆਂ ਕਰ ਦਿੱਤੀਆਂ ਗਈਆਂ ਹਨ। ਉਨ੍ਹਾਂ ਮੰਗ ਕੀਤੀ ਕਿ ਜਾਰੀ ਕੀਤੇ ਨੋਟੀਫਿਕੇਸ਼ਨ ਨੂੰ ਰੱਦ ਕੀਤਾ ਜਾਵੇ। ਇਸ ਮੌਕੇ ਪ੍ਰਧਾਨ ਪ੍ਰੀਤਮ ਸਿੰਘ, ਸਕੱਤਰ ਵਿਕਾਸ ਅਨੇਜਾ, ਸਰਪ੍ਰਸਤ ਗੁਰਬਚਨ ਸਿੰਘ, ਮੁਨੀਸ਼ ਕੁਮਾਰ, ਸੋਮ ਨਾਥ, ਹਰਨੇਕ ਸਿੰਘ, ਸਚਿਦਾ ਨੰਦ, ਹਰਮੇਸ਼ ਚੌਹਾਨ, ਮਨਜੀਤ ਸਿੰਘ, ਤਲਵਿੰਦਰ ਸਿੰਘ, ਭੁਪਿੰਦਰ ਸਿੰਘ ਚੋਪੜਾ, ਕਮਲਜੀਤ ਸਿੰਘ ਅਤੇ ਹਰਪ੍ਰੀਤ ਸਿੰਘ ਮੌਜੂਦ ਸਨ।

Advertisement

Advertisement
Advertisement