For the best experience, open
https://m.punjabitribuneonline.com
on your mobile browser.
Advertisement

ਵਪਾਰਕ ਗੱਡੀਆਂ ’ਤੇ ਗਰੀਨ ਟੈਕਸ ਲਾਉਣ ਦਾ ਵਿਰੋਧ

07:30 AM Aug 22, 2024 IST
ਵਪਾਰਕ ਗੱਡੀਆਂ ’ਤੇ ਗਰੀਨ ਟੈਕਸ ਲਾਉਣ ਦਾ ਵਿਰੋਧ
ਹੁਸ਼ਿਆਰਪੁਰ ਵਿੱਚ ਆਪਣੀਆਂ ਸਮੱਸਿਆਵਾਂ ’ਤੇ ਚਰਚਾ ਕਰਦੇ ਹੋਏ ਮਿੰਨੀ ਬੱਸ ਆਪਰੇਟਰ। -ਫੋਟੋ: ਹਰਪ੍ਰੀਤ ਕੌਰ
Advertisement

ਪੱਤਰ ਪ੍ਰੇਰਕ
ਹੁਸ਼ਿਆਰਪੁਰ, 21 ਅਗਸਤ
ਮਿਨੀ ਬੱਸ ਆਪਰੇਟਰਜ਼ ਐਸੋਸੀਏਸ਼ਨ ਦੀ ਮੀਟਿੰਗ ਅੱਜ ਇੱਥੇ ਸੂਬਾ ਪ੍ਰਧਾਨ ਬਲਦੇਵ ਸਿੰਘ ਬੱਬੂ ਦੀ ਅਗਵਾਈ ਹੇਠ ਹੋਈ ਜਿਸ ਵਿੱਚ ਮਿਨੀ ਬੱਸ ਕਾਰੋਬਾਰੀਆਂ ਦੀਆਂ ਸਮੱਸਿਆਵਾਂ ਬਾਰੇ ਚਰਚਾ ਕੀਤੀ ਗਈ। ਬਲਦੇਵ ਸਿੰਘ ਨੇ ਪੰਜਾਬ ਸਰਕਾਰ ਵੱਲੋਂ 15 ਸਾਲ ਪੁਰਾਣੀਆਂ ਹਰ ਵਰਗ ਦੀਆਂ ਵਪਾਰਕ ਗੱਡੀਆਂ ’ਤੇ ਗਰੀਨ ਟੈਕਸ ਲਗਾਉਣ ਦਾ ਵਿਰੋਧ ਕਰਦਿਆਂ ਕਿਹਾ ਕਿ ਅਜੋਕੇ ਮੰਦਹਾਲੀ ਦੇ ਦੌਰ ਵਿਚ ਟਰੱਕਾਂ, ਬੱਸਾਂ ਤੇ ਟੈਕਸੀਆਂ ਵਾਲੇ ਪਹਿਲਾਂ ਹੀ ਬੜੀ ਮੁਸ਼ਕਲ ਨਾਲ ਆਪਣੇ ਕਾਰੋਬਾਰ ਚਲਾ ਰਹੇ ਹਨ। ਉਨ੍ਹਾਂ ਕਿਹਾ ਕਿ ਮਿਨੀ ਬੱਸ ਆਪਰੇਟਰ ਮੋਟਰ ਵਹੀਕਲ ਟੈਕਸ, ਉਸ ’ਤੇ ਲੱਗਿਆ 10 ਫ਼ੀਸਦੀ ਸੋਸ਼ਲ ਸਰਵਿਸ ਟੈਕਸ ਹੀ ਬੜੀ ਮੁਸ਼ਕਲ ਨਾਲ ਦੇ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਔਰਤਾਂ ਨੂੰ ਮੁਫ਼ਤ ਸਫ਼ਰ ਦੀ ਦਿੱਤੀ ਸਹੂਲਤ ਕਾਰਨ ਨਿੱਜੀ ਬੱਸਾਂ ਨੂੰ ਸਵਾਰੀ ਵੀ ਪੂਰੀ ਨਹੀਂ ਮਿਲਦੀ। ਹੁਣ ਪੰਜਾਬ ਸਰਕਾਰ ਨੇ ਨਵਾਂ ਨਾਦਰਸ਼ਾਹੀ ਫੁਰਮਾਨ ਜਾਰੀ ਕਰਕੇ ਇਸ ਕਾਰੋਬਾਰ ਦਾ ਲੱਕ ਹੀ ਤੋੜ ਕੇ ਰੱਖ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਸ ਦਾ ਮਿਨੀ ਬਸ ਆਪਰੇਟਰਜ਼ ਐਸੋਸੀਏਸ਼ਨ ਵੱਲੋਂ ਡੱਟ ਕੇ ਵਿਰੋਧ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨੇ ਗੱਡੀਆਂ ’ਤੇ ਲਗਾਇਆ ਗਰੀਨ ਟੈਕਸ ਵਾਪਸ ਨਾ ਲਿਆ ਤਾਂ ਜਥੇਬੰਦੀ ਵੱਲੋਂ ਪੰਜਾਬ ਭਰ ਵਿੱਚ ਸੰਘਰਸ਼ ਛੇੜ ਦਿੱਤਾ ਜਾਵੇਗਾ। ਇਸ ਦੌਰਾਨ ਐਸੋਸੀਏਸ਼ਨ ਦੇ ਜਲੰਧਰ ਰੀਜ਼ਨ ਦੀ ਚੋਣ ਵੀ ਕੀਤੀ ਗਈ ਜਿਸ ਵਿਚ ਜਸਬੀਰ ਸਿੰਘ ਦਸੂਹਾ ਨੂੰ ਰੀਜ਼ਨ ਪ੍ਰਧਾਨ ਤੇ ਮੰਗਤ ਸਿੰਘ ਮੰਗੀ ਨੂੰ ਸਕੱਤਰ ਚੁਣਿਆ ਗਿਆ। ਇਸ ਮੌਕੇ ਗੁਰਿੰਦਰਜੀਤ ਸਿੰਘ, ਬਲਵਿੰਦਰ ਸਿੰਘ, ਸੁਰਿੰਦਰ ਸਿੰਘ, ਪ੍ਰਗਟ ਸਿੰਘ, ਮੰਗਤ ਸਿੰਘ, ਅਮਨ ਨਾਗਰਾ, ਜਸਵੀਰ ਸਿੰਘ, ਤਜਿੰਦਰ ਸਿੰਘ, ਸੰਜੀਵ ਪਰਾਸ਼ਰ, ਜੰਗ ਬਹਾਦੁਰ ਸਿੰਘ, ਸੁਖਦੀਪ ਸਿੰਘ ਆਦਿ ਮੌਜੂਦ ਸਨ।

Advertisement
Advertisement
Author Image

Advertisement
×