For the best experience, open
https://m.punjabitribuneonline.com
on your mobile browser.
Advertisement

ਈਐੱਸਆਈਸੀ ਦਫ਼ਤਰ ਬਦਲਣ ਦਾ ਵਿਰੋਧ

06:35 AM Aug 11, 2024 IST
ਈਐੱਸਆਈਸੀ ਦਫ਼ਤਰ ਬਦਲਣ ਦਾ ਵਿਰੋਧ
ਦਫ਼ਤਰ ਬਦਲਣ ਦੇ ਰੋਸ ਵਜੋਂ ਨਾਅਰੇਬਾਜ਼ੀ ਕਰਦੇ ਹੋਏ ਫੈਕਟਰੀ ਕਾਮੇ।
Advertisement

ਸਰਬਜੀਤ ਸਿੰਘ ਭੱਟੀ
ਲਾਲੜੂ, 10 ਅਗਸਤ
ਲਾਲੜੂ ਦੀ ਸੈਣੀ ਮਾਰਕੀਟ ਵਿੱਚ ਕਰੀਬ 20 ਸਾਲਾਂ ਤੋਂ ਚੱਲ ਰਹੇ ਕਰਮਚਾਰੀ ਰਾਜ ਬੀਮਾ ਕਾਰਪੋਰੇਸ਼ਨ (ਈਐਸਆਈਸੀ) ਦੇ ਬਰਾਂਚ ਦਫ਼ਤਰ ਨੂੰ ਇੱਥੋਂ ਬਦਲ ਕੇ ਕਰੀਬ ਵੀਹ ਕਿਲੋਮੀਟਰ ਦੂਰ ਡੇਰਾਬਸੀ ਦੇ ਨੇੜਲੇ ਫੋਕਲ ਪੁਆਇੰਟ ਵਿੱਚ ਲਿਜਾਣ ਦਾ ਸਥਾਨਕ ਫੈਕਟਰੀ ਕਾਮਿਆਂ ਨੇ ਵਿਰੋਧ ਕੀਤਾ ਹੈ। ਉਸ ਸਮੇਂ ਸਥਿਤੀ ਤਣਾਅਪੂਰਨ ਬਣ ਗਈ, ਜਦੋਂ ਛੁੱਟੀ ਵਾਲੇ ਦਿਨ ਈਐੱਸਆਈਸੀ ਅਧਿਕਾਰੀਆਂ ਤੇ ਮੁਲਾਜ਼ਮਾਂ ਨੇ ਦਫ਼ਤਰ ਦਾ ਸਾਮਾਨ ਚੁੱਕਣਾ ਸ਼ੁਰੂ ਕਰ ਦਿੱਤਾ ਤੇ ਇਸ ਦੀ ਭਿਣਕ ਫੈਕਟਰੀਆਂ ਦੇ ਮੁਲਾਜ਼ਮਾਂ ਨੂੰ ਲੱਗ ਗਈ। ਇਹ ਮੁਲਾਜ਼ਮ ਤੁਰੰਤ ਬਰਾਂਚ ਦਫ਼ਤਰ ਪੁੱਜ ਗਏ ਅਤੇ ਅਧਿਕਾਰੀਆਂ ਨੂੰ ਦਫ਼ਤਰ ਇੱਥੋਂ ਨਾ ਬਦਲਣ ਦੀ ਅਪੀਲ ਕੀਤੀ, ਪਰ ਅਧਿਕਾਰੀਆਂ ਨੇ ਉਨ੍ਹਾਂ ਦੀ ਗੱਲ ਨੂੰ ਕੋਈ ਤਵੱਜੋਂ ਨਾ ਦਿੱਤੀ। ਇਸ ਉਪਰੰਤ ਫੈਕਟਰੀ ਕਾਮਿਆਂ ਨੇ ਈਐੱਸਆਈਸੀ ਦਫ਼ਤਰ ਤੇ ਬਰਾਂਚ ਅਧਿਕਾਰੀਆਂ ਖ਼ਿਲਾਫ਼ ਨਾਅਰੇਬਾਜ਼ੀ ਕੀਤੀ।
ਇਸੇ ਦੌਰਾਨ ਲਾਲੜੂ ਇੰਡਸਟਰੀ ਐਸੋਸੀਏਸ਼ਨ (ਐਲਆਈਏ) ਦੇ ਅਹੁਦੇਦਾਰਾਂ ਨੇ ਵੀ ਇਸ ਮਾਮਲੇ ਵਿੱਚ ਕੇਂਦਰ ਸਰਕਾਰ ਤੋਂ ਤੁਰੰਤ ਦਾਖ਼ਲ ਦੀ ਮੰਗ ਕੀਤੀ ਹੈ। ਐਲਆਈਏ ਦੇ ਅਹੁਦੇਦਾਰਾਂ ਨੇ ਕਿਹਾ ਕਿ ਉਹ ਪਿਛਲੇ 6 ਮਹੀਨਿਆਂ ਤੋਂ ਇਹ ਦਫ਼ਤਰ ਰੁਕਵਾਉਣ ਲਈ ਯਤਨਸ਼ੀਲ ਸਨ ਅਤੇ ਉਨ੍ਹਾਂ ਵੱਲੋਂ ਈਐਸਆਈਸੀ ਦੇ ਉੱਚ ਅਧਿਕਾਰੀਆਂ ਨੂੰ ਦਫ਼ਤਰ ਲਈ ਮੁਫ਼ਤ ਥਾਂ ਉਪਲੱਬਧ ਕਰਵਾਉਣ ਦਾ ਭਰੋਸਾ ਵੀ ਦਿਵਾਇਆ ਗਿਆ ਸੀ।
ਇਸ ਸਬੰਧੀ ਈਐਸਆਈਸੀ ਦੇ ਖੇਤਰੀ ਡਾਇਰੈਕਟਰ ਰਾਕੇਸ਼ ਕੁਮਾਰ ਨੇ ਦੱਸਿਆ ਕਿ ਡੇਰਾਬਸੀ ਫੋਕਲ ਪੁਆਇੰਟ ਲਾਲੜੂ ਤੇ ਜ਼ੀਰਕਪੁਰ ਦੇ ਕੇਂਦਰ ਵਿੱਚ ਪੈਂਦਾ ਹੈ ਅਤੇ ਉੱਥੇ ਵਿਭਾਗ ਕੋਲ ਸਰਕਾਰੀ ਥਾਂ ਵੀ ਹੈ। ਇਸੇ ਲਈ ਦਫ਼ਤਰ ਉੱਥੇ ਤਬਦੀਲ ਕੀਤਾ ਜਾ ਰਿਹਾ ਹੈ।

Advertisement

Advertisement
Advertisement
Author Image

Advertisement