ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਕਿਸਾਨ ਜਥੇਬੰਦੀ ਵੱਲੋਂ ਖੇਤਾਂ ’ਚੋਂ 35 ਫੁੱਟ ਮਿੱਟੀ ਪੁੱਟਣ ਦਾ ਵਿਰੋਧ

07:20 AM Aug 23, 2023 IST

ਨਿੱਜੀ ਪੱਤਰ ਪ੍ਰੇਰਕ
ਜਲੰਧਰ, 22 ਅਗਸਤ
ਭਾਰਤੀ ਕਿਸਾਨ ਯੂਨੀਅਨ ਦੋਆਬਾ ਦੇ ਆਗੂਆਂ ਨੇ ਜਲੰਧਰ ਜ਼ਿਲ੍ਹੇ ਦੇ ਪਿੰਡ ਕੁਕੜ ਅਤੇ ਬੰਬੀਆਵਾਲ ਨੇੜੇ ਇਕ ਸਿਆਸੀ ਪਾਰਟੀ ਦੇ ਆਗੂ ਵੱਲੋਂ ਆਪਣੀ ਜ਼ਮੀਨ ’ਚੋਂ 30 ਤੋਂ 35 ਫੁੱਟ ਤੱਕ ਮਿੱਟੀ ਪੁੱਟਣ ਦਾ ਵਿਰੋਧ ਕੀਤਾ ਹੈ। ਜਥੇਬੰਦੀ ਨੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਕਾਰਵਾਈ ਨਾ ਕਰਨ ’ਤੇ ਸੰਘਰਸ਼ ਦੀ ਚਿਤਾਵਨੀ ਦਿੱਤੀ ਹੈ। ਜਥੇਬੰਦੀ ਦੇ ਪ੍ਰਧਾਨ ਮਨਜੀਤ ਸਿੰਘ ਰਾਏ ਕਿਹਾ ਕਿ ਇੱਕ ਰਾਜਨੀਤਿਕ ਪਾਰਟੀ ਦੇ ਆਗੂ ਨੇ ਆਪਣੀ ਜ਼ਮੀਨ ’ਚੋਂ ਇੱਕ ਕੰਪਨੀ ਨੂੰ ਮਿੱਟੀ ਪੁਟਾਈ ਸੀ ਜਿਹੜੀ ਕਿ ਸਿਰਫ 7 ਫੁੱਟ ਤੱਕ ਹੀ ਪੁੱਟਣ ਦੀ ਆਗਿਆ ਮਿਲੀ ਹੋਈ ਸੀ ਪਰ ਉਥੇ ਅਸਲੀਅਤ ਵਿੱਚ ਮਿੱਟੀ 30 ਤੋਂ 35 ਫੁੱਟ ਤੱਕ ਪੁੱਟੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜਦੋਂ ਕਿਸਾਨ ਜਥੇਬੰਦੀ ਨੇ ਇਸ ਦਾ ਵਿਰੋਧ ਕੀਤਾ ਤਾਂ ਮਿੱਟੀ ਪੁੱਟ ਰਹੀ ਧਿਰ ਧਮਕੀਆਂ ਦੇਣ ’ਤੇ ਉਤਰ ਆਈ।

Advertisement

Advertisement