ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਜੰਮੂ ਕਸ਼ਮੀਰ ਦੀਆਂ ਸਿਆਸੀ ਪਾਰਟੀਆਂ ਵੱਲੋਂ ਡੀਜੀਪੀ ਦੀ ਟਿੱਪਣੀ ਦਾ ਵਿਰੋਧ

07:15 AM Jul 17, 2024 IST

ਸ੍ਰੀਨਗਰ, 16 ਜੁਲਾਈ
ਜੰਮੂ ਕਸ਼ਮੀਰ ਦੀਆਂ ਮੁੱਖ ਸਿਆਸੀ ਪਾਰਟੀਆਂ ਡੀਜੀਪੀ ਆਰਆਰ ਸਵੈਨ ਦੀ ਉਸ ਖ਼ਿਲਾਫ਼ ਇਕਜੁੱਟ ਹੋ ਗਈਆਂ ਹਨ ਕਿ ਖੇਤਰੀ ਪਾਰਟੀਆਂ ਸਿਆਸੀ ਲਾਹੇ ਲਈ ਆਤਿਵਾਦੀ ਆਗੂਆਂ ਨਾਲ ਮਿਲੀਆਂ ਹੋਈਆਂ ਹਨ। ਪੀਡੀਪੀ ਮੁਖੀ ਮਹਿਬੂਬਾ ਮੁਫ਼ਤੀ ਨੇ ਜਿੱਥੇ ਸਵੈਨ ਨੂੰ ਬਰਖਾਸਤ ਕਰਨ ਦੀ ਮੰਗ ਕੀਤੀ ਹੈ ਉੱਥੇ ਹੀ ਨੈਸ਼ਨਲ ਕਾਨਫਰੰਸ ਤੇ ਪੀਪਲਜ਼ ਕਾਨਫਰੰਸ ਨੇ ਪੁਲੀਸ ਦੀ ਟਿੱਪਣੀ ਨੂੰ ਗ਼ੈਰਵਾਜਬ ਦਸਦਿਆਂ ਇਸ ਨੂੰ ਉਨ੍ਹਾਂ ਦੀ ਪਾਰਟੀ ਦੇ ਵਰਕਰਾਂ ਦੀਆਂ ਕੁਰਬਾਨੀਆਂ ਦੀ ਅਪਮਾਨ ਕਰਾਰ ਦਿੱਤਾ। ਸਵੈਨ ਨੇ ਬੀਤੇ ਦਿਨ ਦਾਅਵਾ ਕੀਤਾ ਸੀ ਕਿ ਅਤਿਵਾਦ ਦੇ ਸਿਖਰ ਦੌਰਾਨ ਪਾਕਿਸਤਾਨ ਨੇ ਜੰਮੂ ਕਸ਼ਮੀਰ ਦੀ ਸਿਵਲ ਸੁਸਾਇਟੀ ਦੇ ਹਰ ਪਾਸੇ ਘੁਸਪੈਠ ਕੀਤੀ ਅਤੇ ਖੇਤਰੀ ਪਾਰਟੀਆਂ ਨੇ ਸਿਆਸੀ ਲਾਹੇ ਲਈ ਅਤਿਵਾਦੀ ਲੀਡਰ ਤਿਆਰ ਕੀਤੇ ਸਨ। ਨੈਸ਼ਨਲ ਕਾਨਫਰੰਸ ਦੇ ਕਸ਼ਮੀਰ ਜ਼ੋਨ ਦੇ ਮੁਖੀ ਨਾਸੀਰ ਸੋਗਾਮੀ ਨੇ ਕਿਹਾ, ‘ਅਜਿਹੇ ਬਿਆਨ ਦੇ ਕੇ ਡੀਜੀਪੀ ਨੈਸ਼ਨਲ ਕਾਨਫਰੰਸ ਦੇ ਮਕਬੂਲ ਸ਼ੇਰਵਾਨੀ ਜਿਹੇ ਆਗੂਆਂ ਦੀ ਕੁਰਬਾਨੀ ਦੀ ਬੇਇੱਜ਼ਤੀ ਕਰ ਰਹੇ ਹਨ ਜਿਸ ਨੇ 1948 ਵਿੱਚ ਕਸ਼ਮੀਰ ’ਚ ਦੋ ਦਿਨ ਤੱਕ ਪਾਕਿਸਤਾਨੀ ਹਮਲਾਵਰਾਂ ਨੂੰ ਗੁੰਮਰਾਹ ਕਰੀ ਰੱਖਿਆ ਤਾਂ ਜੋ ਭਾਰਤੀ ਸੈਨਾ ਇੱਥੇ ਪਹੁੰਚ ਸਕੇ।’ ਉਨ੍ਹਾਂ ਕਿਹਾ, ‘ਸਿਆਸੀ ਪਾਰਟੀਆਂ ’ਚ ਕਿਸੇ ਦੇ ਗੱਦਾਰ ਹੋਣ ਦੀਆਂ ਸੰਭਾਵਨਾਵਾਂ ਹਨ ਪਰ ਅਜਿਹੀਆਂ ਹੀ ਸੰਭਾਵਨਾਵਾਂ ਪੁਲੀਸ ਤੇ ਹੋਰ ਸੁਰੱਖਿਆ ਬਲਾਂ ਵਿੱਚ ਵੀ ਹਨ। ਅਜਿਹੇ ਮਾਮਲੇ ਬਹੁਤ ਘੱਟ ਹੁੰਦੇ ਹਨ ਤੇ ਇਸ ਲਈ ਇਨ੍ਹਾਂ ਨੂੰ ਮਿਸਾਲ ਨਹੀਂ ਬਣਾਉਣਾ ਚਾਹੀਦਾ।’ -ਪੀਟੀਆਈ

Advertisement

Advertisement
Advertisement