For the best experience, open
https://m.punjabitribuneonline.com
on your mobile browser.
Advertisement

ਕੰਟੀਨ ਨੇੜੇ ਪਾਰਕਿੰਗ ਲਈ ਉਸਾਰੀ ਦਾ ਵਿਰੋਧ

07:54 AM Apr 12, 2024 IST
ਕੰਟੀਨ ਨੇੜੇ ਪਾਰਕਿੰਗ ਲਈ ਉਸਾਰੀ ਦਾ ਵਿਰੋਧ
ਪਾਰਕਿੰਗ ਦਾ ਕੰਮ ਰੋਕਣ ਉਪਰੰਤ ਜਾਣਕਾਰੀ ਦਿੰਦੇ ਹੋਏ ਵਿਦਿਆਰਥੀ ਆਗੂ।
Advertisement

ਕੁਲਦੀਪ ਸਿੰਘ
ਚੰਡੀਗੜ੍ਹ, 11 ਅਪਰੈਲ
ਪੰਜਾਬ ਯੂਨੀਵਰਸਿਟੀ ਵਿੱਚ ਜਿਆਲੋਜੀ/ਜੌਗਰਾਫ਼ੀ ਵਿਭਾਗ ਦੇ ਕੰਟੀਨ ਖੇਤਰ ਵਿੱਚ ਵਿਦਿਆਰਥੀਆਂ ਦੇ ਬੈਠਣ ਦੀ ਥਾਂ ਖ਼ਤਮ ਕਰਕੇ ਪਾਰਕਿੰਗ ਬਣਾਉਣ ਦਾ ਅੱਜ ਵੱਖ-ਵੱਖ ਵਿਦਿਆਰਥੀ ਜਥੇਬੰਦੀਆਂ ਵੱਲੋਂ ਇਕਜੁੱਟ ਹੋ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਰੋਹ ਵਿੱਚ ਆਏ ਵਿਦਿਆਰਥੀਆਂ ਨੇ ਪਾਰਕਿੰਗ ਵਾਸਤੇ ਉਸਾਰੀ ਕੰਧ ਢਾਹ ਦਿੱਤੀ। ਵਿਦਿਆਰਥੀ ਜਥੇਬੰਦੀ ਐੱਨਐੱਸਯੂਆਈ ਤੋਂ ਸਿਕੰਦਰ ਬੂਰਾ, ਐੱਸਐੱਫਐੱਸ ਤੋਂ ਸੰਦੀਪ, ਸੋਪੂ ਤੋਂ ਬਲਰਾਜ, ਏਐੱਸਐੱਫ ਤੋਂ ਗੁਰਦੀਪ, ਐੱਸਓਆਈ ਤੋਂ ਜਸ਼ਨ ਅਤੇ ਸੀਵਾਈਐੱਸਐੱਸਐੱਸ ਤੋਂ ਦੀਪਾਂਸ਼ੂ, ਪੀਐੱਸਯੂ ਲਲਕਾਰ, ਪੂਸੂ, ਐੱਚਐੱਸਪੀਯੂ ਅਤੇ ਇਨਸੋ ਦੇ ਆਗੂਆਂ ਨੇ ਕਿਹਾ ਕਿ ਪੀਯੂ ਪ੍ਰਸ਼ਾਸਨ ਆਪਣੇ ਤਾਨਾਸ਼ਾਹੀ ਏਜੰਡਿਆਂ ਨੂੰ ਲਾਗੂ ਕਰਨ ਦੇ ਇਰਾਦਿਆਂ ਨਾਲ ਵੱਖ-ਵੱਖ ਵਿਭਾਗਾਂ ਦੀਆਂ ਕੰਟੀਨਾਂ ਨਾਲ ਲੱਗਦੀਆਂ ਥਾਵਾਂ ਵਿੱਚ ਵਿਦਿਆਰਥੀਆਂ ਦੇ ਬੈਠਣ ਵਾਲੀ ਸਪੇਸ ਖ਼ਤਮ ਕਰ ਰਿਹਾ ਹੈ।
ਉਨ੍ਹਾਂ ਕਿਹਾ ਕਿ ਅਥਾਰਿਟੀ ਨਹੀਂ ਚਾਹੁੰਦੀ ਕਿ ਵਿਦਿਆਰਥੀ ਇਕੱਠੇ ਬੈਠ ਕੇ ਕੋਈ ਗੱਲਬਾਤ ਕਰ ਸਕਣ।
ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ’ਵਰਸਿਟੀ ਵਿੱਚ ਫਿਜ਼ਿਕਸ ਵਿਭਾਗ ਦੀ ਕੰਟੀਨ ਵਿੱਚ ਵਿਦਿਆਰਥੀ ਸਪੇਸ ਖ਼ਤਮ ਕਰਕੇ ਪਾਰਕਿੰਗ ਬਣਾ ਦਿੱਤੀ ਗਈ, ਫਿਰ ਵਾਈਸ ਚਾਂਸਲਰ ਦਫ਼ਤਰ ਦੇ ਬਾਹਰ ਧਰਨੇ-ਰੈਲੀਆਂ ਵਾਲੀ ਜਗ੍ਹਾ ਮਿੱਟੀ ਸੁੱਟ ਕੇ ਸੁੰਦਰੀਕਰਨ ਦੀ ਆੜ ਹੇਠ ਉਤੇ ਫੁੱਲ ਬੂਟੇ ਲਗਾਉਣ ਦੀ ਕੋਸ਼ਿਸ਼ ਕੀਤੀ ਗਈ। ਉਨ੍ਹਾਂ ਕਿਹਾ ਕੈਂਪਸ ਵਿੱਚ ਵਿਦਿਆਰਥੀਆਂ ਦੇ ਬੈਠਣ ਦੀਆਂ ਥਾਵਾਂ ਖ਼ਤਮ ਕਰਨਾ ਜੇਕਰ ਤੁਰੰਤ ਨਾ ਰੋਕਿਆ ਗਿਆ ਤਾਂ ਵੱਡਾ ਸੰਘਰਸ਼ ਸ਼ੁਰੂ ਕਰ ਦਿੱਤਾ ਜਾਵੇਗਾ।

Advertisement

Advertisement
Author Image

Advertisement
Advertisement
×