For the best experience, open
https://m.punjabitribuneonline.com
on your mobile browser.
Advertisement

ਸ਼ੈਲਰ ’ਚ ਬਾਹਰੀ ਜ਼ਿਲ੍ਹਿਆਂ ਤੋਂ ਝੋਨਾ ਲਿਆਉਣ ਦਾ ਵਿਰੋਧ

10:31 AM Oct 29, 2024 IST
ਸ਼ੈਲਰ ’ਚ ਬਾਹਰੀ ਜ਼ਿਲ੍ਹਿਆਂ ਤੋਂ ਝੋਨਾ ਲਿਆਉਣ ਦਾ ਵਿਰੋਧ
ਉਗੋਕੇ ਦੇ ਸ਼ੈਲਰ ਵਿੱਚ ਬਾਹਰੋਂ ਆਏ ਝੋਨੇ ਦੇ ਟਰੱਕਾਂ ਸਬੰਧੀ ਜਾਣਕਾਰੀ ਦਿੰਦੇ ਹੋਏ ਕਿਸਾਨ।
Advertisement

ਰੋਹਿਤ ਗੋਇਲ
ਪੱਖੋ ਕੈਂਚੀਆਂ, 28 ਅਕਤੂਬਰ
ਪਿੰਡ ਉਗੋਕੇ ਦੇ ਇੱਕ ਸ਼ੈਲਰ ਵਿੱਚ ਬਾਹਰੀ ਜਿਲ੍ਹਿਆਂ ਤੋਂ ਲਿਆ ਕੇ ਲਗਾਏ ਜਾ ਰਹੇ ਝੋਨੇ ਦਾ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵਲੋਂ ਵਿਰੋਧ ਕੀਤਾ ਗਿਆ। ਕਿਸਾਨਾਂ ਨੇ ਸ਼ੈਲਰ ਮਾਲਕ ਨਾਲ ਮਾਰਕੀਟ ਕਮੇਟੀ ਅਤੇ ਖ਼ਰੀਦ ਏਜੰਸੀ ਅਧਿਕਾਰੀਆਂ ਤੇ ਮਿਲੀਭੁਗਤ ਦੇ ਦੋਸ਼ ਲਗਾਏ। ਕਿਸਾਨਾਂ ਨੇ ਅਧਿਕਾਰੀਆਂ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਵੀ ਕੀਤੀ।
ਇਸ ਮੌਕੇ ਜਥੇਬੰਦੀ ਆਗੂ ਦਰਸ਼ਨ ਸਿੰਘ, ਕਾਲਾ ਸਿੰਘ, ਰਣਜੀਤ ਸਿੰਘ, ਅਮਨਦੀਪ ਸਿੰਘ, ਗੁਰਮੇਲ ਸਿੰਘ ਅਤੇ ਨਿਰਭੈ ਸਿੰਘ ਨੇ ਦੱਸਿਆ ਕਿ ਉਗੋਕੇ ਦੇ ਹੇਮੰਤ ਰਾਈਸ ਮਿੱਲ ਨਾਮੀ ਸ਼ੈਲਰ ਵਿੱਚ ਅੱਜ ਬਾਹਰ ਤੋਂ ਟਰੱਕ ਲਿਆ ਕੇ ਝੋਨਾ ਲਗਾਇਆ ਜਾ ਰਿਹਾ ਹੈ। ਜਦਕਿ ਲੋਕਲ ਮੰਡੀਆਂ ਵਿੱਚ ਲਿਫ਼ਟਿੰਗ ਨਾ ਹੋਣ ਕਾਰਨ ਕਿਸਾਨਾਂ ਦੀ ਫ਼ਸਲ ਨਹੀਂ ਵਿਕ ਰਹੀ। ਸਥਾਨਕ ਮੰਡੀਆਂ ਵਿੱਚੋਂ ਨਮੀ ਦੇ ਨਾਮ ਤੇ ਕਿਸਾਨਾਂ ਦੀ ਫ਼ਸਲ ਨਹੀਂ ਖ਼ਰੀਦੀ ਜਾ ਰਹੀ। ਜਦਕਿ ਬਾਹਰ ਤੋਂ ਲਿਆਂਦੇ ਝੋਨੇ ਦੀ ਨਮੀ 25 ਫ਼ੀਸਦੀ ਤੱਕ ਹੈ। ਉਨ੍ਹਾਂ ਕਿਹਾ ਕਿ ਪਿੰਡ ਜਗਜੀਤਪੁਰਾ ਦੀ ਦਾਣਾ ਮੰਡੀ ਵਿੱਚ ਇੰਸਪੈਕਟਰ ਦੇ ਨਾ ਪੁੱਜਣ ਕਾਰਨ ਸਵੇਰ ਤੋਂ ਫ਼ਸਲ ਦੀ ਬੋਲੀ ਨਹੀਂ ਲੱਗੀ। ਜਦਕਿ ਸ਼ੈਲਰ ਵਿੱਚ ਆ ਕੇ ਦੇਖਿਆ ਤਾਂ ਸਬੰਧਤ ਇੰਸਪੈਕਟਰ ਸ਼ੈਲਰ ਵਿੱਚ ਬੈਠਾ ਸੀ। ਉਨ੍ਹਾਂ ਕਿਹਾ ਕਿ ਦਾਣਾ ਮੰਡੀ ਵਿੱਚ ਝੋਨੇ ਦੀ ਨਮੀ 17 ਫ਼ੀਸਦੀ ਤੋਂ ਘੱਟ ਹੋਣ ਦੇ ਬਾਵਜੂਦ ਅਧਿਕਾਰੀ ਪ੍ਰੇ਼ਸ਼ਾਨ ਕਰ ਰਹੇ ਹਨ। ਪਰ ਹੁਣ ਇਸ ਸ਼ੈਲਰ ਵਿੱਚ ਗਿੱਲਾ ਝੋਨਾ ਹੀ ਲਗਾਇਆ ਜਾ ਰਿਹਾ ਹੈ, ਜਿਸ ਲਈ ਸ਼ੈਲਰ ਮਾਲਕ, ਇੰਸਪੈਕਟਰ ਅਤੇ ਮਾਰਕੀਟ ਕਮੇਟੀ ਦੇ ਅਧਿਕਾਰੀਆਂ ਦੀ ਮਿਲੀਭੁਗਤ ਸ਼ਾਮਲ ਹੈ। ਉਹਨਾਂ ਪ੍ਰਸ਼ਾਸਨ ਅਤੇ ਸਰਕਾਰ ਤੋਂ ਮੰਗ ਕੀਤੀ ਕਿ ਇਸ ਹੇਰਾਫ਼ੇਰੀ ਨੂੰ ਰੋਕਿਆ ਜਾਵੇ ਅਤੇ ਇਸ ਦੀ ਉਚ ਪੱਧਰੀ ਜਾਂਚ ਕੀਤੀ ਜਾਵੇ।

Advertisement

ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ: ਡੀਸੀ

ਡੀਸੀ ਬਰਨਾਲਾ ਪੂਨਮਦੀਪ ਕੌਰ ਨੇ ਕਿਹਾ ਕਿ ਡੀਐੱਫਐੱਸਈ ਦੀ ਇਸ ਮਾਮਲੇ ਦੀ ਜਾਂਚ ਲਗਾ ਦਿੱਤੀ ਗਈ ਹੈ। ਪਨਸੱਪ ਖ਼ਰੀਦ ਏਜੰਸੀ ਦੇ ਇੰਸਪੈਕਟਰ ਤਰੁਣ ਕੁਮਾਰ ਨੇ ਕਿਹਾ ਕਿ ਨਿਯਮਾਂ ਅਨੁਸਾਰ ਸ਼ੈਲਰ ਮਾਲਕ ਝੋਨਾ ਖ਼ਰੀਦ ਕੇ ਲਗਾ ਸਕਦਾ ਹੈ। ਹਾਲਾਂਕਿ ਉਨ੍ਹਾਂ ਕਿਹਾ ਕਿ ਬਾਹਰੋਂ ਲਿਆਂਦੇ ਝੋਨੇ ਦੀ ਨਮੀ ਮਾਰਕੀਟ ਕਮੇਟੀ ਤਪਾ ਦੇ ਅਧਿਕਾਰੀਆਂ ਵੱਲੋਂ ਚੈੱਕ ਕੀਤੀ ਜਾ ਰਹੀ ਹੈ।

Advertisement

Advertisement
Author Image

sukhwinder singh

View all posts

Advertisement