For the best experience, open
https://m.punjabitribuneonline.com
on your mobile browser.
Advertisement

ਕੇਂਦਰੀ ਬਜਟ ਤੋਂ ਵਿਰੋਧੀ ਧਿਰਾਂ ਤੇ ਕਿਸਾਨ ਨਿਰਾਸ਼

07:38 AM Feb 02, 2025 IST
ਕੇਂਦਰੀ ਬਜਟ ਤੋਂ ਵਿਰੋਧੀ ਧਿਰਾਂ ਤੇ ਕਿਸਾਨ ਨਿਰਾਸ਼
ਪਰਮਿੰਦਰ ਢੀਂਡਸਾ
Advertisement

ਸਰਬਜੀਤ ਸਿੰਘ ਭੰੰਗੂ
ਪਟਿਆਲਾ, 1 ਫਰਵਰੀ
ਕੇਂਦਰ ਸਰਕਾਰ ਵੱਲੋਂ ਅੱਜ ਪੇਸ਼ ਆਪਣੀ ਤੀਜੀ ਪਾਰੀ ਦੇ ਪਹਿਲੇ ਹੀ ਬਜਟ ਨੇ ਲੋਕਾਂ ਨੂੰ ਨਿਰਾਸ਼ ਕੀਤਾ ਹੈ। ਬਜਟ ਵਿੱਚ ਆਮ ਲੋਕਾਂ, ਕਿਸਾਨਾਂਂ, ਮਜ਼ਦੂਰਾਂ, ਦੁਕਾਨਦਾਰਾਂ, ਸਹਾਇਕ ਧੰਦਿਆਂ ਤੇ ਛੋਟੇ ਉਦਯੋਗ ਲਈ ਕੋਈ ਰਾਹਤ ਨਾ ਹੋਣ ਦੇ ਹਵਾਲੇ ਨਾਲ ਇਸ ਬਜਟ ਨੂੰ ਆਮ ਲੋਕਾਂ ਲਈ ਦਿਸ਼ਾਹੀਣ ਦੱਸਿਆ ਜਾ ਰਿਹਾ ਹੈ। ਇਸ ਤੋਂ ਇਲਾਵਾ ਪੰਜਾਬ ਨੂੰ ਨਜ਼ਰ-ਅੰਦਾਜ ਕਰਨ ’ਤੇ ਪੰਜਾਬੀ ਭਾਈਚਾਰਾ ਮਾਯੂਸ ਹੈ। ਬਜਟ ’ਤੇ ਪ੍ਰਤੀਕਿਰਿਆ ਦਿੰਦਿਆਂ ਰਾਜਸੀ, ਧਾਰਮਿਕ, ਸਮਾਜਿਤ ਅਤੇ ਕਿਸਾਨ ਆਗੂਆਂ ਸਮੇਤ ਅਰਥ ਸ਼ਾਸਤਰੀਆਂ ਨੇ ਕੇਂਦਰ ਸਰਕਾਰ ’ਤੇ ਪੰਜਾਬ ਨਾਲ ਮਤਰੇਈ ਮਾਂ ਵਾਲਾ ਸਲੂਕ ਕਰਨ ਦੇ ਦੋਸ਼ ਲਾਏ ਹਨ। ਤਰਕ ਸੀ ਕਿ ਪੰਜਾਬ ਦੀ ਤਰੱਕੀ ਦੇ ਧੁਰੇ ਖੇਤੀਬਾੜੀ ਸੈਕਟਰ ਨੂੰ ਅੱਖੋਂ ਪਰੋਖੇ ਹੀ ਕਰ ਦਿੱਤਾ ਹੈ। ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੱਸਦੇ ਹਨ ਕਿ ਵਿੱਤ ਮੰਤਰੀ ਵਜੋਂ ਕੇਂਦਰ ਸਰਕਾਰ ਨਾਲ ਹੁੰਦੀਆਂ ਆਈਆਂ ਮੀਟਿੰਗਾਂ ਦੌਰਾਨ ਉਨ੍ਹਾਂ ਵੱਲੋਂ ਖੇਤੀ ਵਿਭਿੰਨਤਾ, ਕਿਸਾਨੀ ਕਰਜ਼ਾ ਅਤੇ ਸਰਹੱਦੀ ਖੇਤਰ ਸਮੇਤ ਜਿੰਨੀਆਂ ਵੀ ਹੋਰ ਮੰਗਾਂ ਅਤੇ ਲੋੜਾਂ ਸੁਝਾਈਆਂ ਗਈਆਂ ਸਨ, ਦਾ ਜ਼ਿਕਰ ਤੱਕ ਵੀ ਨਹੀਂ ਹੋਇਆ। ‘ਆਪ’ ਵਿਧਾਇਕ ਹਰਮੀਤ ਪਠਾਣਮਾਜਰਾ, ‘ਆਪ’ ਆਗੂ ਬਲਤੇਜ ਪੰਨੂ, ਚੇਅਰਮੈਨ ਹਰਚੰਦ ਬਰਸਟ, ਰਣਜੋਧ ਹਡਾਣਾ ਤੇ ਇੰਦਰਜੀਤ ਸੰਧੂ ਦਾ ਕਹਿਣਾ ਸੀ ਕਿ ਇੰਜ ਲੱਗਦਾ ਹੈ ਕਿ ਭਾਜਪਾ ਨੇ ਜਿਵੇਂ ਪੰਜਾਬ ਨਾਲ ਕੋਈ ਕਿੜ ਹੀ ਕੱਢੀ ਹੋਵੇ। ਸਾਬਕਾ ਵਿੱਤ ਮੰਤਰੀ ਪਰਮਿੰਦਰ ਢੀਂਡਸਾ ਨੇ ਕਿਹਾ ਕਿ ਬਜਟ ਵਿੱਚ ਮੱਧ ਵਰਗ ਲਈ ਕੁਝ ਵੀ ਨਹੀਂ ਹੈ। ਸਿਤਮ ਦੀ ਗੱਲ ਇਹ ਹੈ ਕਿ ਕਿਸਾਨਾਂਂ ਤੇ ਮਜ਼ਦੂਰਾਂ ਨੂੰ ਉੱਕਾ ਹੀ ਬਜਟ ਤੋਂ ਬਾਹਰ ਕਰ ਦਿੱਤਾ ਹੈ। ਢੀਂਡਸਾ ਨੇ ਬਜਟ ਨੂੰ ਵੋਟਾਂ ਬਟੋਰਨ ਤੱਕ ਸੀਮਤ ਦੱਸਿਆ। ਸਾਬਕਾ ਸੰਸਦ ਮੈਂਬਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਤੇ ਜਗਮੀਤ ਬਰਾੜ, ਸਾਬਕਾ ਕਾਗਰਸੀ ਵਿਧਾਇਕ ਹਰਦਿਆਲ ਕੰਬੋਜ, ਸਾਬਕਾ ਅਕਾਲੀ ਪਾਰਲੀਮਾਨੀ ਸਕੱਤਰ ਐਨ.ਕੇ ਸ਼ਰਮਾ ਦਾ ਕਹਿਣਾ ਸੀ ਕਿ ਪੰਜਾਬ ’ਚ ਪੈਰ ਨਾ ਲੱਗਣ ਕਰਕੇ ਬੁਖਲਾਈ ਭਾਜਪਾ ਨੇ ਖੇਤੀ ਪ੍ਰਧਾਨ ਸੂਬਾ ਹੋਣ ਦੇ ਬਾਵਜੂਦ ਵੀ ਨਜ਼ਰਅੰਦਾਜ਼ ਕਰਕੇ ਪੰਜਾਬ ਨਾਲ ਮਤਰੇਈ ਮਾਂ ਵਾਲਾ ਸਲੂਕ ਕੀਤਾ ਹੈ। ਬਸਪਾ ਦੇ ਸੂਬਾਈ ਪ੍ਰਧਾਨ ਅਵਤਾਰ ਸਿੰਘ ਕਰੀਮਪੁਰੀ ਸਮੇਤ ਜੋਗਾ ਪਨੌਦੀਆਂ, ਬਲਦੇਵ ਮਹਿਰਾ, ਸੁਰਜੀਤ ਗੋਰੀਆ ਤੇ ਜਗਜੀਤ ਛੜਬੜ ਆਦਿ ਬਸਪਾ ਆਗੂਆਂ ਨੇ ਬਜਟ ਨੂੰ ਗਰੀਬ ਮਾਰੂ ਦੱਸਿਆ। ਪਟਿਆਲਾ ਜ਼ਿਲ੍ਹੇ ਅੰਦਰ ਸ਼ੰਭੂ ਅਤੇ ਢਾਬੀਗੁੱਜਰਾਂ ਬਾਰਡਰਾਂ ’ਤੇ ਸਾਲ ਭਰ ਤੋਂ ਜਾਰੀ ਕਿਸਾਨ ਮੋਰਚਿਆਂ ਦੀ ਅਗਵਾਈ ਕਰ ਰਹੇ ਕਿਸਾਨ ਆਗੂਆਂ ਇੰਦਰਜੀਤ ਕੋਟਬੁੱਢਾ, ਸੁਖਜੀਤ ਹਰਦੋਝੰਡੇ, ਲਖਵਿੰਦਰ ਔਲਖ, ਸਤਿਨਾਮ ਬਹਿਰੂ, ਸੁਰਜੀਤ ਫੂਲ, ਸਰਵਣ ਪੰਧੇਰ, ਮਨਜੀਤ ਨਿਆਲ, ਮਨਜੀਤ ਰਾਏ, ਦਿਲਬਾਗ ਹਰੀਗੜ੍ਹ, ਗੁਰਧਿਆਨ ਸਿਓਣਾ ਅਤੇ ਰਾਜ ਖੇੜੀ ਸਮੇਤ ਕਈ ਹੋਰ ਕਿਸਾਨ ਆਗੂ ਵੀ ਇਸ ਬਜਟ ਤੋਂ ਮਾਯੂਸ ਹਨ। ਇਸੇ ਤਰ੍ਹਾਂ ਐੱਸਕੇਐੱਮ ਦੇ ਆਗੂਆਂ ਜੋਗਿੰਦਰ ਉਗਰਾਹਾਂ, ਸੁਖਦੇਵ ਕੋਕਰੀ, ਰਮਿੰਦਰ ਪਟਿਆਲਾ, ਜਗਮੋਹਣ ਪਟਿਆਲਾ, ਡਾ. ਦਰਸ਼ਨਪਾਲ, ਬਲਰਾਜ ਜੋਸ਼ੀ ਅਤੇ ਜਸਦੇਵ ਨੂਗੀ ਸਮੇਤ ਹੋਰਨਾਂ ਨੇ ਖਾਸ ਕਰਕੇ ਖੇਤੀਬਾੜੀ ਦੇ ਮਾਮਲੇ ’ਤੇ ਬਜਟ ਦੀ ਆਲੋਚਨਾ ਕੀਤੀ।

Advertisement

ਹਰਦਿਆਲ ਸਿੰਘ ਕੰਬੋਜ

ਬਜਟ ’ਚ ਪੰਜਾਬ ਦਾ ਜ਼ਿਕਰ ਨਹੀਂ: ਪੰਜਰਥ

ਡਕਾਲਾ (ਮਾਨਵਜੋਤ ਭਿੰਡਰ): ਸ਼੍ਰੋਮਣੀ ਅਕਾਲੀ ਦਲ ਦੇ ਸਮਾਣਾ ਹਲਕੇ ਦੇ ਸੀਨੀਅਰ ਆਗੂ ਅਮਰਜੀਤ ਸਿੰਘ ਪੰਜਰਥ ਨੇ ਕੇਂਦਰੀ ਬਜਟ ਨੂੰ ਆਮ ਆਦਮੀ ਦੀ ਪਹੁੰਚ ਤੋਂ ਦੂਰ ਕਰਾਰ ਦਿੰਦਿਆਂ ਆਖਿਆ ਕਿ ਵੱਡੀ ਚਿੰਤਾ ਹੈ ਕਿ ਸੰਘਰਸ਼ ’ਚ ਜੂਝਦੀਆਂ ਕਿਸਾਨ ਧਿਰਾਂ ਦੀ ਕਿਸੇ ਵੀ ਕਿਸਾਨੀ ਮੰਗ ’ਤੇ ਐਲਾਨ ਹੋਣਾਂ ਤਾਂ ਦੂਰ ਦੀ ਗੱਲ ਪੰਜਾਬ ਦਾ ਜ਼ਿਕਰ ਵੀ ਨਹੀਂ ਹੋਇਆ| ਪੰਜਰਥ ਵੱਲੋਂ ਅਜਿਹਾ ਪ੍ਰਗਟਾਵਾ ਅੱਜ ਇਲਾਕੇ ਦੇ ਵੱਖ-ਵੱਖ ਪਿੰਡਾਂ ਕਰਹਾਲੀ ਸਾਹਿਬ, ਸ਼ੇਰਮਾਜਰਾ, ਖੇੜੀ ਫੱਤਣ ਤੇ ਮੈਣ ਆਦਿ ’ਚ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਸਬੰਧੀ ਵਰਕਰ ਬੈਠਕਾਂ ਦੌਰਾਨ ਕੀਤਾ ਗਿਆ| ਇਸ ਮੌਕੇ ਵੱਖ-ਵੱਖ ਸਥਾਨਕ ਅਕਾਲੀ ਆਗੂਆਂ ਨੇ ਵੀ ਕੇਂਦਰੀ ਬਜਟ ਨੂੰ ਮਾਹਿਜ਼ ਡਰਾਮਾ ਕਰਾਰ ਵੀ ਦਿੱਤਾ।

Advertisement

ਸਰਵਣ ਸਿੰਘ ਪੰਧੇਰ

ਭਾਜਪਾ ਵੱਲੋਂ ਬਜਟ ਲੋਕ ਭਲਾਈ ਵਾਲਾ ਕਰਾਰ

ਘੱਗਾ (ਰਵੇਲ ਸਿੰਘ ਭਿੰਡਰ): ਕੇਂਦਰੀ ਬਜਟ ’ਤੇ ਰਲਿਆ ਮਿਲਿਆ ਪ੍ਰਤੀਕਰਮ ਸਾਹਮਣੇ ਆ ਰਿਹਾ ਹੈ| ਭਾਜਪਾ ਦੇ ਜ਼ਿਲ੍ਹਾ ਪਟਿਆਲਾ ਦੱਖਣੀ ਪ੍ਰਧਾਨ ਹਰਮੇਸ਼ ਗੋਇਲ ਡਕਾਲਾ ਨੇ ਕੇਂਦਰੀ ਮੰਤਰੀ ਵੱਲੋਂ ਐਲਾਨੇ ਗਏ ਬਜਟ ਨੂੰ ਹਰ ਵਰਗ ਲਈ ਸਹਾਈ ਤੇ ਲੋਕ ਕਲਿਆਣਕਾਰੀ ਕਰਾਰ ਦਿੱਤਾ ਹੈ| ਉਨ੍ਹਾਂ ਆਖਿਆ ਕਿ ਜਿਥੇ ਨਵਾਂ ਟੈਕਸ ਨਹੀਂ ਲਗਾਇਆ ਉਥੇ 12 ਲੱਖ ਰੁਪਏ ਤੱਕ ਦੀ ਆਮਦਨ ਨੂੰ ਟੈਕਸ ਤੋਂ ਛੋਟ ਦਿੱਤੀ ਗਈ ਹੈ| ਉਨ੍ਹਾਂ ਆਖਿਆ ਕਿ ਕਿਸਾਨ ਕਰੈਡਿਟ ਕਾਰਡ ਸਕੀਮ ਤਹਿਤ ਬੈਂਕ ਦੀ ਕਰਜ਼ਾ ਹੱਦ 2 ਲੱਖ ਤੋਂ ਵਧਾ ਕੇ 5 ਲੱਖ ਰੁਪਏ ਕਰਨ ਨਾਲ ਦੇਸ਼ ਭਰ ਦੀ ਕਿਸਾਨੀ ਨੂੰ ਵਿੱਤੀ ਲਿਹਾਜ਼ ਤੋਂ ਵੱਡਾ ਫਾਇਦਾ ਪੁੱਜੇਗਾ| ਸਮਾਜ ਸੇਵੀ ਸਾਬਕਾ ਅਮਰਜੀਤ ਸਿੰਘ ਘੱਗਾ ਨੇ ਬਜਟ ਨੂੰ ਆਮ ਲੋਕਾਂ ਦੀ ਪਹੁੰਚ ਤੋਂ ਦੂਰ ਹੋਣ ਦੀ ਗੱਲ ਆਖੀ ਹੈ| ਨਗਰ ਪੰਚਾਇਤ ਘੱਗਾ ਦੇ ਸਾਬਕਾ ਪ੍ਰਧਾਨ ਮੇਜਰ ਸਿੰਘ ਸੇਖੋਂ ਨੇ ਬਜਟ ’ਚ ਛੋਟੇ ਉਦੱਮੀਆਂ ਦੇ ਕਾਰੋਬਾਰ ਨੂੰ ਵਧਾਉਣ ਨੂੰ ਤਰਜੀਹ ਦੇਣ ਦੀ ਸ਼ਲਾਘਾ ਕੀਤੀ| ਕਾਂਗਰਸੀ ਆਗੂ ਚਮਨ ਲਾਲ ਕਲਵਾਣੂ ਨੇ ਬਜਟ ਨੂੰ ਭਾਜਪਾ ਦਾ ਸਿਆਸੀ ਪ੍ਰਛਾਵਾਂ ਕਰਾਰ ਦਿੱਤਾ।

Advertisement
Author Image

Advertisement