ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਚੋਣ ਬਾਂਡ ਸਕੈਮ ਨੂੰ ਪ੍ਰਚਾਰਨ ’ਚ ਨਾਕਾਮ ਰਹੀ ਵਿਰੋਧੀ ਧਿਰ: ਯੋਗੇਂਦਰ ਯਾਦਵ

07:44 AM May 28, 2024 IST
ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਯੋਗੇਂਦਰ ਯਾਦਵ।

ਗੁਰਨਾਮ ਸਿੰਘ ਅਕੀਦਾ
ਪਟਿਆਲਾ, 27 ਮਈ
ਸਵਰਾਜ ਇੰਡੀਆ ਦੇ ਆਗੂ ਅਤੇ ਭਾਰਤ ਜੋੜੋ ਅਭਿਆਨ ਦੇ ਕਨਵੀਨਰ ਯੋਗੇਂਦਰ ਯਾਦਵ ਨੇ ਕਿਹਾ ਕਿ ਚੋਣ ਬਾਂਡ ਦਾ ਭਾਰਤ ਵਿੱਚ ਸਭ ਤੋਂ ਵੱਡਾ ਸਕੈਮ (ਘਪਲਾ) ਹੋਇਆ ਹੈ ਜਿਸ ਦੇ ਰੁਪਿਆਂ ਦਾ ਅੰਕੜਾ ਵੀ ਸਾਹਮਣੇ ਆ ਚੁੱਕਿਆ ਸੀ ਪਰ ਵਿਰੋਧੀ ਧਿਰ (ਇੰਡੀਆ ਗੱਠਜੋੜ) ਇਸ ਮੁੱਦੇ ਨੂੰ ਪ੍ਰਚਾਰਨ ਵਿਚ ਕਾਮਯਾਬ ਨਹੀਂ ਹੋਈ। ਜੇ ਇਹ ਮੁੱਦਾ ਭਾਰਤ ਦੇ ਹਰ ਨਾਗਰਿਕ ਕੋਲ ਪਹੁੰਚ ਜਾਂਦਾ ਤਾਂ ਭਾਜਪਾ ਦੇ ਗੱਠਜੋੜ ਕੋਲ 100 ਸੀਟਾਂ ਵੀ ਨਹੀਂ ਆਉਣੀਆਂ ਸਨ। ਸ੍ਰੀ ਯਾਦਵ ਇੱਥੇ ਕਾਂਗਰਸੀ ਉਮੀਦਵਾਰ ਡਾ. ਧਰਮਵੀਰ ਗਾਂਧੀ ਦੇ ਹੱਕ ਵਿਚ ਪ੍ਰਚਾਰ ਕਰਨ ਲਈ ਪੁੱਜੇ ਸਨ। ਇਸ ਮੌਕੇ ਉਨ੍ਹਾਂ ਪ੍ਰੈੱਸ ਕਾਨਫ਼ਰੰਸ ਦੌਰਾਨ ਕਿਹਾ ਕਿ ਉਂਜ ਅੱਜ ਦੀ ਸਥਿਤੀ ਇਹ ਹੈ ਕਿ ਭਾਜਪਾ 240 ਤੋਂ ਵੀ ਘੱਟ ਸੀਟਾਂ ਲੈ ਕੇ ਜਾਵੇਗੀ, ਜਿਸ ਕਰਕੇ ਨਰਿੰਦਰ ਮੋਦੀ ਅਗਲੇ ਪ੍ਰਧਾਨ ਮੰਤਰੀ ਨਹੀਂ ਬਣਨਗੇ।
ਯੋਗੇਂਦਰ ਯਾਦਵ ਨੇ ਕਿਹਾ ਕਿ ਉਹ ਅੱਠ ਰਾਜਾਂ ਦੇ ਪਿੰਡਾਂ ਵਿੱਚ ਗਿਆ। ਇਸ ਦੌਰਾਨ ਥੜਿ੍ਹਆਂ ’ਤੇ ਜਾ ਕੇ ਲੋਕਾਂ ਨਾਲ ਗੱਲ ਕੀਤੀ। ਉਸ ਦਾ 32 ਸਾਲ ਦਾ ਚੋਣਾਂ ਨੂੰ ਬਾਹਰੋਂ ਦੇਖਣ ਦਾ ਤਜਰਬਾ ਹੈ। ਇਸ ਕਰਕੇ ਇਹ ਸਪੱਸ਼ਟ ਹੈ ਕਿ ਭਾਜਪਾ ਇਨ੍ਹਾਂ ਚੋਣਾਂ ਵਿਚ ਬੁਰੀ ਤਰ੍ਹਾਂ ਹਾਰ ਰਹੀ ਹੈ। ਉਨ੍ਹਾਂ ਕਿਹਾ ਕਿ ਚੋਣਾਂ ਦੇ ਐਲਾਨ ਮਗਰੋਂ ਪਹਿਲਾਂ ਉਸ ਦਾ ਅੰਦਰਲਾ ਵੀ ਕਹਿੰਦਾ ਸੀ ਕਿ ਭਾਜਪਾ ਅਗਲੀ ਸਰਕਾਰ ਬਣਾ ਰਹੀ ਹੈ ਪਰ ਅਚਾਨਕ ਹੀ ਇਸ ਚੋਣ ਵਿੱਚ ਜੋ ਲੋਕਾਂ ਨੇ ਪਲਟਾ ਮਾਰਿਆ ਹੈ, ਉਹ ਇਤਿਹਾਸਕ ਹੈ। ਇਸ ਕਰਕੇ ਭਾਜਪਾ 4 ਜੂਨ ਤੋਂ ਬਾਅਦ ਆਪਣਾ ਬਿਸਤਰਾ ਗੋਲ ਕਰ ਲਵੇਗੀ।
ਯਾਦਵ ਨੇ ਕਿਹਾ ਕਿ ਭਾਜਪਾ ਵਾਂਗ ਪੰਜਾਬ ਦੀ ‘ਆਪ’ ਸਰਕਾਰ ਵੀ ਮੀਡੀਆ ਨੂੰ ਦਬਾਉਣ ਲਈ ਹੱਥਕੰਡੇ ਵਰਤ ਰਹੀ ਹੈ ਜੋ ਸ਼ਰਮਨਾਕ ਹੈ। ਇਸ ਮੌਕੇ ਜੈ ਕਿਸਾਨ ਅੰਦੋਲਨ ਤੋਂ ਦੀਪਕ ਲਾਂਬਾ ਤੇ ਡਾ. ਗਾਂਧੀ ਦੀ ਪਤਨੀ ਪਦਮਾ ਗਾਂਧੀ ਵੀ ਮੌਜੂਦ ਸਨ।

Advertisement

Advertisement
Advertisement