ਓਪਨਹਾਈਮਰ ਨੇ ਆਸਕਰ ’ਚ ਪਾਈ ਧਮਾਲ, ਭਾਰਤ ਦੀ 'ਟੂ ਕਿੱਲ ਏ ਟਾਈਗਰ' ਨੂੰ ਨਹੀਂ ਮਿਲਿਆ ਐਵਾਰਡ
ਨਵੀਂ ਦਿੱਲੀ, 11 ਮਾਰਚ
ਗੰਭੀਰ ਬਾਇਓਪਿਕ ‘ਓਪਨਹਾਈਮਰ’ ਨੇ 96ਵੇਂ ਅਕੈਡਮੀ ਐਵਾਰਡਜ਼ ਵਿੱਚ ਸਰਵੋਤਮ ਫਿਲਮ ਦਾ ਖਿਤਾਬ ਜਿੱਤਿਆ ਅਤੇ ਕ੍ਰਿਸਟੋਫਰ ਨੋਲਨ ਨੇ ਇਸ ਲਈ ਸਰਵੋਤਮ ਨਿਰਦੇਸ਼ਕ ਦਾ ਆਸਕਰ ਜਿੱਤਿਆ। ਭਾਰਤ ਦੇ ਝਾਰਖੰਡ ਦੇ ਇੱਕ ਪਿੰਡ ਵਿੱਚ ਘਟਨਾ 'ਤੇ ਆਧਾਰਿਤ 'ਟੂ ਕਿਲ ਏ ਟਾਈਗਰ' ਬੈਸਟ ਡਾਕੂਮੈਂਟਰੀ ਫੀਚਰ ਕੈਟਾਗਰੀ ਵਿੱਚ ਆਸਕਰ ਦੇ ਨੇੜੇ ਆ ਕੇ ਐਵਾਰਡ ਦੀ ਦੌੜ ਵਿੱਚੋਂ ਬਾਹਰ ਹੋ ਗਈ ਹੈ। ਇਸ ਵਰਗ ਵਿੱਚ ‘20 ਡੇਜ਼ ਇਨ ਮਾਰੀਉਪੋਲ’ ਨੇ ਖ਼ਿਤਾਬ ਜਿੱਤਿਆ। ਸਿਲਿਅਨ ਮਰਫੀ ਨੇ ਨੋਲਨ ਦੀ ਬਲਾਕਬਸਟਰ ਬਾਇਓਪਿਕ 'ਓਪਨਹਾਈਮਰ' ਵਿੱਚ ਪਰਮਾਣੂ ਬੰਬ ਬਣਾਉਣ ਵਾਲੇ ਵਿਅਕਤੀ ਦੀ ਭੂਮਿਕਾ ਲਈ ਆਪਣਾ ਪਹਿਲਾ ਪੁਰਸਕਾਰ ਜਿੱਤਿਆ। ਐਮਾ ਸਟੋਨ (35) ਨੇ ਸਰਵੋਤਮ ਅਭਿਨੇਤਰੀ ਦਾ ਆਸਕਰ ਜਿੱਤਿਆ। ਉਸ ਨੇ ਪੂਅਰ ਥਿੰਗਜ਼ ਵਿੱਚ ਬੇਲਾ ਬੈਕਸਟਰ ਦੀ ਭੂਮਿਕਾ ਲਈ ਇਹ ਪੁਰਸਕਾਰ ਜਿੱਤਿਆ। ਸਰਵੋਤਮ ਅਭਿਨੇਤਰੀ ਲਈ ਇਹ ਉਸਦਾ ਦੂਜਾ ਆਸਕਰ ਪੁਰਸਕਾਰ ਹੈ। ਉਸ ਨੂੰ 2019 ਵਿੱਚ ਲਾ ਲਾ ਲੈਂਡ ਲਈ ਆਸਕਰ ਵੀ ਮਿਲ ਚੁੱਕਾ ਹੈ। ਲਾਸ ਏਂਜਲਸ ਵਿੱਚ ਡੌਲਬੀ ਥੀਏਟਰ ਦੇ ਬਾਹਰ ਗਾਜ਼ਾ ਬਾਰੇ ਪ੍ਰਦਰਸ਼ਨਾਂ ਕਾਰਨ ਅਕੈਡਮੀ ਅਵਾਰਡਸ ਨੂੰ ਵਿਰੋਧ ਦਾ ਸਾਹਮਣਾ ਕਰਨਾ ਪਿਆ।