For the best experience, open
https://m.punjabitribuneonline.com
on your mobile browser.
Advertisement

ਡੇਰਾਬੱਸੀ ਵਿੱਚ ਅਫੀਮ ਦੀ ਖੇਤੀ ਦਾ ਪਰਦਾਫਾਸ਼

06:57 AM Apr 05, 2024 IST
ਡੇਰਾਬੱਸੀ ਵਿੱਚ ਅਫੀਮ ਦੀ ਖੇਤੀ ਦਾ ਪਰਦਾਫਾਸ਼
ਪੋਸਤ ਦੇ ਬੂਟਿਆਂ ਸਣੇ ਗ੍ਰਿਫ਼ਤਾਰ ਮੁਲਜ਼ਮ ਪੁਲੀਸ ਟੀਮ ਨਾਲ। -ਫੋਟੋ: ਰੂਬਲ
Advertisement

ਨਿੱਜੀ ਪੱਤਰ ਪ੍ਰੇਰਕ
ਡੇਰਾਬੱਸੀ, 4 ਅਪਰੈਲ
ਪੁਲੀਸ ਨੇ ਡੇਰਾਬੱਸੀ ਵਿੱਚ ਅਫੀਮ ਦੀ ਖੇਤੀ ਕਰਦੇ ਇਕ ਵਿਅਕਤੀ ਨੂੰ ਰੰਗੇ ਹੱਥੀਂ ਕਾਬੂ ਕੀਤਾ ਹੈ। ਪੁਲੀਸ ਨੇ ਮੌਕੇ ਤੋਂ 447 ਤੋਂ ਪੋਸਤ ਦੇ ਹਰੇ ਬੂਟੇ ਬਰਾਮਦ ਕੀਤੇ ਹਨ। ਪੁਲੀਸ ਨੇ ਮੌਕੇ ਤੋਂ ਖੇਤ ਮਾਲਕ ਹਰਵਿੰਦਰ ਸਿੰਘ ਖ਼ਿਲਾਫ਼ ਐੱਨਡੀਪੀਐੱਸ ਐਕਟ ਤਹਿਤ ਕੇਸ ਦਰਜ ਕਰ ਗ੍ਰਿਫ਼ਤਾਰ ਕਰ ਲਿਆ ਹੈ।
ਏਐੱਸਪੀ ਵੈਭਵ ਚੌਧਰੀ ਨੇ ਦੱਸਿਆ ਕਿ ਸੂਚਨਾ ਮਿਲੀ ਸੀ ਕਿ ਇੰਡਸ ਵੈਲੀ ਦੇ ਪਿਛਲੇ ਪਾਸੇ ਇਕ ਵਿਅਕਤੀ ਨੇ ਆਪਣੇ ਖੇਤਾਂ ਵਿੱਚ ਗੈਰਕਾਨੂੰਨੀ ਤੌਰ ’ਤੇ ਅਫੀਮ ਦੀ ਖੇਤੀ ਕੀਤੀ ਜਾ ਰਹੀ ਹੈ। ਸੂਹ ਦੇ ਆਧਾਰ ’ਤੇ ਪੁਲੀਸ ਨੇ ਮੌਕੇ ’ਤੇ ਛਾਪਾ ਮਾਰ ਕੇ ਖੇਤਾਂ ਵਿੱਚ ਖੜ੍ਹੀ ਫਸਲ ਨੂੰ ਬਰਾਮਦ ਕੀਤਾ। ਮੌਕੇ ’ਤੇ 447 ਪੋਸਤ ਦੇ ਬੂਟੇ ਜਿਨ੍ਹਾਂ ’ਤੇ 870 ਡੋਡੇ ਲੱਗੇ ਹੋਏ ਸੀ, ਜਿਨ੍ਹਾਂ ਦਾ ਵਜ਼ਨ 14 ਕਿੱਲੋ 190 ਗ੍ਰਾਮ ਸੀ। ਪੁਲੀਸ ਨੇ ਦੱਸਿਆ ਕਿ ਮੁਲਜ਼ਮ ਨੇ ਮੰਨਿਆ ਕਿ ਉਸ ਨੇ ਆਪਣੇ ਖਾਣ ਲਈ ਪਹਿਲੀ ਵਾਰ ਇਹ ਬੂਟੇ ਲਾਏ ਸੀ। ਇਹ ਫਸਲ ਪੱਕ ਕੇ ਦੋ ਹਫ਼ਤੇ ਵਿੱਚ ਤਿਆਰ ਹੋਣ ਵਾਲੀ ਸੀ। ਖੇਤ ਮਾਲਕ ਨੇ ਕੁਝ ਡੋਡਿਆਂ ਨੂੰ ਕੱਟ ਵੀ ਲਾਏ ਹੋਏ ਸੀ। ਪੁਲੀਸ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਨ ਮਗਰੋਂ ਹਰੇ ਬੂਟੇ ਪੁੱਟ ਕੇ ਕਬਜ਼ੇ ਵਿੱਚ ਲੈ ਲਏ ਹਨ। ਮੁਲਜ਼ਮ ਹਰਵਿੰਦਰ ਸਿੰਘ ਖ਼ਿਲਾਫ਼ ਪਹਿਲਾਂ ਵੀ ਕਤਲ ਅਤੇ ਲਾਸ਼ ਨੂੰ ਖੁਰਦ ਬੁਰਦ ਕਰਨ ਦਾ ਮਾਮਲਾ ਦਰਜ ਹੈ। ਮੁਲਜ਼ਮ ਦੇ ਖੇਤਾਂ ਵਿੱਚ ਇਕ ਔਰਤ ਜ਼ੀਰੀ ਦੀ ਕਟਾਈ ਮਗਰੋਂ ਡੰਡੇ ਚੁੱਕ ਰਹੀ ਸੀ, ਜਿਸ ਦੌਰਾਨ ਉਹ ਕਟਰ ਥੱਲੇ ਆ ਗਈ ਅਤੇ ਉਸ ਦੀ ਮੌਤ ਹੋ ਗਈ। ਮੁਲਜ਼ਮ ਨੇ ਲਾਸ਼ ਨੂੰ ਟਰਾਲੀ ਵਿੱਚ ਪਾ ਕੇ ਖ਼ੁਰਦ-ਬੁਰਦ ਕੀਤੀ ਸੀ।

Advertisement

Advertisement
Author Image

Advertisement
Advertisement
×