ਕੇਂਦਰੀ ਜੇਲ੍ਹ ਵਿੱਚੋਂ ਅਫੀਮ ਤੇ ਨਸ਼ੀਲੀਆਂ ਗੋਲੀਆਂ ਬਰਾਮਦ
10:22 AM Jan 14, 2025 IST
ਪੱਤਰ ਪ੍ਰੇਰਕ
ਸ੍ਰੀ ਗੋਇੰਦਵਾਲ ਸਾਹਿਬ, 13 ਜਨਵਰੀ
ਕੇਂਦਰੀ ਜੇਲ੍ਹ ਗੋਇੰਦਵਾਲ ਸਾਹਿਬ ਅੰਦਰ ਬੰਦ ਕੈਦੀਆਂ ਅਤੇ ਹਵਾਲਾਤੀਆਂ ਕੋਲੋਂ ਤਲਾਸ਼ੀ ਦੌਰਾਨ ਵੱਖ-ਵੱਖ ਬੈਰਕਾਂ ਦੀ ਤਲਾਸ਼ੀ ਸਮੇਂ 115 ਗ੍ਰਾਮ ਅਫੀਮ, 12 ਗ੍ਰਾਮ ਗਾਂਜਾ, 496 ਨਸ਼ੀਲੀਆਂ ਗੋਲੀਆਂ ਤੇ 3 ਮੋਬਾਈਲ ਫੋਨ ਅਤੇ ਸਿਮ ਬਰਾਮਦ ਹੋਏ ਹਨ। ਥਾਣਾ ਮੁਖੀ ਇੰਸਪੈਕਟਰ ਪ੍ਰਭਜੀਤ ਸਿੰਘ ਗਿੱਲ ਨੇ ਦੱਸਿਆ ਕਿ ਕੇਂਦਰੀ ਜੇਲ੍ਹ ਦੀ ਬੈਰਕ ਨੰਬਰ 3 ਅਤੇ ਬੈਰਕ ਨੰਬਰ 6 ਦੀ ਵਾਰਡ ਨੰਬਰ 8 ਅਤੇ ਵਾਰਡ 9 ਦੀ ਤਲਾਸ਼ੀ ਮੌਕੇ ਕੁੱਲ 115 ਗ੍ਰਾਮ ਅਫੀਮ, 12 ਗ੍ਰਾਮ ਗਾਂਜਾ, 496 ਨਸ਼ੀਲੀਆਂ ਗੋਲੀਆਂ, 3 ਮੋਬਾਈਲ ਫੋਨ ਸਿਮ ਬਰਾਮਦ ਹੋਏ ਹਨ। ਇਸ ਸਬੰਧੀ ਸਹਇਕ ਸੁਪਰਡੈਂਟ ਪਿਆਰਾ ਲਾਲ ਦੇ ਬਿਆਨ ’ਤੇ ਮੋਬਾਈਲ ਬਰਾਮਦਗੀ ਮਾਮਲੇ ਵਿੱਚ ਜੁਗਰਾਜ ਸਿੰਘ ਵਾਸੀ ਮੋਦੇ, ਅੰਮ੍ਰਿਤਪਾਲ ਸਿੰਘ ਵਾਸੀ ਸੰਘਾ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ ਜਦਕਿ ਅਫੀਮ ਅਤੇ ਨਸ਼ੀਲੀਆਂ ਗੋਲੀਆਂ ਲਾਵਾਰਸ ਹਾਲਾਤ ਵਿੱਚ ਬਰਾਮਦ ਹੋਈਆਂ ਹਨ। ਇਸ ਸਬੰਧੀ ਨਾਮਾਲੂਮ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ।
Advertisement
Advertisement