ਅਪਰੇਸ਼ਨ ਸਿੰਧੂਰ: ਪਰਮਾਤਮਾ ਵੀ ਸਾਡੇ ਨਾਲ ਸੀ: IAF ਮੁਖੀ
01:35 PM May 29, 2025 IST
ਨਵੀਂ ਦਿੱਲੀ, 29 ਮਈ
ਭਾਰਤੀ ਹਵਾਈ ਸੈਨਾ ਦੇ ਮੁਖੀ ਏਅਰ ਚੀਫ਼ ਮਾਰਸ਼ਲ ਏ.ਪੀ. ਸਿੰਘ ਨੇ ਵੀਰਵਾਰ ਨੂੰ ਅਪਰੇਸ਼ਨ ਸਿੰਧੂਰ ਨੂੰ ‘ਕੌਮੀ ਜਿੱਤ’ ਵਜੋਂ ਦਰਸਾਉਂਦਿਆਂ ਸ਼ਲਾਘਾ ਕੀਤੀ ਅਤੇ ਕਿਹਾ ਕਿ ਸਾਰੀਆਂ ਭਾਰਤੀ ਫੌਜਾਂ ਇਸ ਨੂੰ ਬਹੁਤ ਹੀ ਪੇਸ਼ੇਵਰ ਢੰਗ ਨਾਲ ਅੰਜਾਮ ਦੇਣ ਲਈ ਇਕੱਠੀਆਂ ਹੋਈਆਂ। ਇੱਥੇ CII ਵਪਾਰ ਸੰਮੇਲਨ ਵਿੱਚ ਆਪਣੇ ਸੰਬੋਧਨ ਦੌਰਾਨ ਉਨ੍ਹਾਂ ਕਿਹਾ, ‘‘ਅਸੀਂ ਸੱਚਾਈ ਦਾ ਰਸਤਾ ਅਪਣਾ ਰਹੇ ਸੀ, ਮੈਨੂੰ ਲੱਗਦਾ ਹੈ ਕਿ ਪਰਮਾਤਮਾ ਇਸ ਵਿੱਚ ਵੀ ਸਾਡੇ ਨਾਲ ਸੀ। ਆਪ੍ਰੇਸ਼ਨ ਸਿੰਦੂਰ ਜਿਸ ਬਾਰੇ ਅਸੀਂ ਗੱਲ ਕਰ ਰਹੇ ਹਾਂ, ਇਹ ਇੱਕ ਕੌਮੀ ਜਿੱਤ ਹੈ।’’ ਉਨ੍ਹਾਂ ਕਿਹਾ, ‘‘ਮੈਂ ਹਰੇਕ ਭਾਰਤੀ ਦਾ ਧੰਨਵਾਦ ਕਰਦਾ ਹਾਂ। ਮੈਨੂੰ ਯਕੀਨ ਹੈ ਕਿ, ਹਰ ਭਾਰਤੀ ਇਸ ਜਿੱਤ ਵੱਲ ਦੇਖ ਰਿਹਾ ਸੀ।’’ -ਪੀਟੀਆਈ
Advertisement
Advertisement