ਅਪਰੇਸ਼ਨ ਅਜੈ: ਇਜ਼ਰਾਈਲ ਤੋਂ 235 ਭਾਰਤੀ ਨਾਗਰਿਕਾਂ ਨੂੰ ਲੈ ਕੇ ਦੂਜੀ ਉਡਾਣ ਨਵੀਂ ਦਿੱਲੀ ਪੁੱਜੀ
11:40 AM Oct 14, 2023 IST
ਨਵੀਂ ਦਿੱਲੀ, 14 ਅਕਤੂਬਰ
ਅਪਰੇਸ਼ਨ ਅਜੈ ਤਹਿਤ ਇਜ਼ਰਾਈਲ ਦੇ ਤਲ ਅਵੀਵ ਤੋਂ 235 ਭਾਰਤੀ ਨਾਗਰਿਕਾਂ ਨੂੰ ਲੈ ਕੇ ਦੂਜੀ ਉਡਾਣ ਅੱਜ ਸਵੇਰੇ ਨਵੀਂ ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਉਤਰੀ। ਇਸ ਮੌਕੇ ਭਾਰਤੀ ਨਾਗਰਿਕਾਂ ਦਾ ਹਵਾਈ ਅੱਡੇ 'ਤੇ ਕੇਂਦਰੀ ਵਿਦੇਸ਼ ਰਾਜ ਮੰਤਰੀ ਰਾਜਕੁਮਾਰ ਰੰਜਨ ਸਿੰਘ ਨੇ ਸਵਾਗਤ ਕੀਤਾ। ਇਜ਼ਰਾਈਲ-ਹਮਾਸ ਜੰਗ ਦੌਰਾਨ ਫਸੇ 447 ਭਾਰਤੀ ਨਾਗਰਿਕਾਂ ਨੂੰ 'ਅਪਰੇਸ਼ਨ ਅਜੈ' ਤਹਿਤ ਭਾਰਤ ਵਾਪਸ ਲਿਆਂਦਾ ਜਾ ਚੁੱਕਿਆ ਹੈ।
Advertisement

Advertisement
Advertisement