ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

OpenAI ਵ੍ਹਿਸਲਬਲੋਅਰ ਸੁਚਿਰ ਨੇ ਖੁਦਕੁਸ਼ੀ ਨਹੀਂ ਕੀਤੀ, ਕਤਲ ਹੋਇਆ: ਪੋਸਟਮਾਰਟਮ ਰਿਪੋਰਟ ਦੇ ਹਵਾਲੇ ਨਾਲ ਮਾਪਿਆਂ ਦਾ ਦਾਅਵਾ

02:38 PM Jan 01, 2025 IST

ਸਾਨ ਫਰਾਂਸਿਸਕੋ, 1 ਜਨਵਰੀ
ਭਾਰਤੀ-ਅਮਰੀਕੀ ਤਕਨੀਸ਼ੀਅਨ ਸੁਚਿਰ ਬਾਲਾਜੀ (Indian-American techie Suchir Balaji), ਬੀਤੀ 14 ਦਸੰਬਰ ਨੂੰ ਆਪਣੇ ਸਾਨ ਫਰਾਂਸਿਸਕੋ ਸਥਿਤ ਅਪਾਰਟਮੈਂਟ ਵਿੱਚ ਮ੍ਰਿਤਕ ਪਾਇਆ ਗਿਆ ਸੀ, ਦੇ ਮਾਪਿਆਂ ਨੇ ਉਸ ਦੀ ਮੌਤ ਖ਼ੁਦਕੁਸ਼ੀ ਕਾਰਨ ਹੋਈ ਕਰਾਰ ਦਿੱਤੇ ਜਾਣ ਦੇ ਅਧਿਕਾਰਤ ਦੇ ਫੈਸਲੇ ਨੂੰ ਰੱਦ ਕਰਦਿਆਂ ਦੋਸ਼ ਲਾਇਆ ਹੈ ਕਿ ਉਨ੍ਹਾਂ ਦੇ ਪੁੱਤਰ ਦੀ ਹੱਤਿਆ ਕੀਤੀ ਗਈ ਸੀ। ਓਪਨਏਆਈ (OpenAI) ਦੇ ਇੱਕ ਸਾਬਕਾ ਕਰਮਚਾਰੀ ਸੁਚਿਰ ਨੇ ਜਨਰੇਟਿਵ ਏਆਈ (generative AI) ਨਾਲ ਜੁੜੇ ਇਖ਼ਲਾਕੀ ਸਰੋਕਾਰਾਂ ਬਾਰੇ ਆਪਣੇ ਵ੍ਹਿਸਲਬਲੋਇੰਗ (whistleblowing) ਖੁਲਾਸਿਆਂ ਸਦਕਾ ਸੁਰਖ਼ੀਆਂ ਬਟੋਰੀਆਂ ਸਨ।
ਇਕ ਪ੍ਰਾਈਵੇਟ ਖ਼ਬਰੀ ਚੈਨਲ ਨਾਲ ਇੱਕ ਇੰਟਰਵਿਊ ਵਿੱਚ ਉਸਦੇ ਮਾਪਿਆਂ ਦਾ ਦਾਅਵਾ ਹੈ ਕਿ ਦੂਜੀ ਪੋਸਟਮਾਰਟਮ ਰਿਪੋਰਟ ‘ਸੰਘਰਸ਼ ਦੇ ਸੰਕੇਤਾਂ’ ਨੂੰ ਦਰਸਾਉਂਦੀ ਹੈ, ਜਿਸ ਵਿੱਚ ਉਸ ਦੇ ਸਿਰ ’ਚ ਸੱਟ ਅਤੇ ਸਦਮਾ ਸ਼ਾਮਲ ਹੈ, ਜੋ ਕਿ ਮੈਡੀਕਲ ਜਾਂਚਕਾਰਾਂ ਦੇ ਦਫਤਰ ਵੱਲੋਂ ਮੌਤ ਨੂੰ ਖੁਦਕੁਸ਼ੀ ਕਰਾਰ ਦੇਣ ਦੇ ਫੈਸਲੇ ਦਾ ਖੰਡਨ ਕਰਦਾ ਹੈ।
ਸੁਚਿਰ ਦੀ ਮਾਂ ਪੂਰਨਿਮਾ ਰਾਮਾਰਾਓ (Poornima Ramarao) ਨੇ ਖੁਦਕੁਸ਼ੀ ਦੇ ਫੈਸਲੇ 'ਤੇ ਬੇਭਰੋਸਗੀ ਜ਼ਾਹਰ ਕੀਤੀ ਹੈ ਅਤੇ ਕਿਹਾ ਕਿ ਸੁਚਿਰ ਦਾ ਕੋਈ ਖ਼ੁਦਕੁਸ਼ੀ ਨੋਟ (suicide note) ਵੀ ਨਹੀਂ ਮਿਲਿਆ, ਜਿਹੜਾ ਉਨ੍ਹਾਂ ਦੇ ਸ਼ੱਕ ਨੂੰ ਪੁਖ਼ਤਾ ਕਰਦਾ ਹੈ। ਉਨ੍ਹਾਂ ਕਿਹਾ, "ਸਾਡੇ ਕੋਲ ਦੂਜੀ ਪੋਸਟਮਾਰਟਮ ਦੇ ਤੱਥ ਹਨ - ਸਿਰ ਵਿੱਚ ਸੱਟ ਅਤੇ ਸੰਘਰਸ਼ ਦੇ ਸੰਕੇਤ। ਇਹ ਖੁਦਕੁਸ਼ੀ ਨਹੀਂ ਹੈ, ਇਹ ਇੱਕ ਕਤਲ ਹੈ।"
ਉਸਦੇ ਪਿਤਾ, ਬਾਲਾਜੀ ਰਾਮਮੂਰਤੀ (Balaji Ramamurthi) ਨੇ 22 ਦਸੰਬਰ ਨੂੰ ਕਿਹਾ ਸੀ ਕਿ ਸੁਚਿਰ ਲਾਸ ਏਂਜਲਸ ਦੀ ਯਾਤਰਾ ਤੋਂ ਬਹੁਤ ਖੁਸ਼ ਪਰਤਿਆ ਸੀ ਅਤੇ ਪੂਰੇ ਜੋਸ਼ ਵਿੱਚ ਸੀ। ਜਦੋਂ ਪੁੱਛਿਆ ਗਿਆ ਕਿ ਕੀ ਸੁਚਿਰ ਨੇ ਕੋਈ ਹੋਰ ਨੌਕਰੀ ਕੀਤੀ, ਤਾਂ ਉਸਦੀ ਮਾਂ ਨੇ ਕਿਹਾ, "ਨਹੀਂ, ਉਸਨੇ ਨਹੀਂ ਕੀਤੀ। ਉਨ੍ਹਾਂ (ਓਪਨਏਆਈ) ਨੇ ਸ਼ਾਇਦ ਉਸਨੂੰ ਧਮਕੀ ਦਿੱਤੀ ਸੀ। ਉਨ੍ਹਾਂ ਨੇ ਉਸਨੂੰ ਕਿਤੇ ਹੋਰ ਕੰਮ ਕਰਨ ਦੀ ਇਜਾਜ਼ਤ ਨਹੀਂ ਦਿੱਤੀ। ਉਸਨੇ ਇੱਕ ਕਾਪੀਰਾਈਟ ਵਕੀਲ ਨਾਲ ਵੀ ਸਲਾਹ ਕੀਤੀ ਅਤੇ ਪਤਾ ਲਗਾਇਆ ਕਿ ਉਹ ਕੁਝ ਗਲਤ ਨਹੀਂ ਕਰ ਰਿਹਾ ਸੀ ਅਤੇ ਉਹ ਉਸਨੂੰ ਦਬਾਅ ਰਹੇ ਸਨ। ਇਸ ਕਾਰਨ ਉਸਨੇ ਨਿਊਯਾਰਕ ਟਾਈਮਜ਼ (New York Times) ਨੂੰ ਇੰਟਰਵਿਊ ਦਿੱਤਾ ਅਤੇ ਨਤੀਜੇ ਵਜੋਂ ਉਸਦੀ ਮੌਤ ਹੋ ਗਈ।"
ਪਿਤਾ ਨੇ ਕਿਹਾ, "ਉਹ ਚੈਟਜੀਪੀਟੀ (ChatGPT) ਦੇ ਕੋਰ ਗਰੁੱਪ ਵਿੱਚ ਕੰਮ ਕਰ ਰਿਹਾ ਸੀ; ਉਹ ਇਕ ਤਰ੍ਹਾਂ ਇਕ ਪੂਰੀ ਚੀਜ਼ ਦਾ ਸਿਰਜਣਹਾਰ ਸੀ। ਉਹ ਚੈਟਜੀਪੀਟੀ ਬਾਰੇ ਬਹੁਤ ਸਾਰੀ ਜਾਣਕਾਰੀ ਰੱਖਦਾ ਸੀ। ਉਸ 'ਤੇ ਹੋਰ ਏਆਈ ਕੰਪਨੀਆਂ ਵਿੱਚ ਕੰਮ ਨਾ ਕਰਨ ਸਬੰਧੀ ਕੁਝ ਪਾਬੰਦੀਆਂ ਸਨ।"
ਮਾਪੇ ਚਾਹੁੰਦੇ ਹਨ ਕਿ ਸੱਚਾਈ ਦਾ ਪਤਾ ਲਾਉਣ ਲਈ ਮਾਮਲੇ ਦੀ ਐਫਬੀਆਈ (FBI) ਜਾਂਚ ਕਰਵਾਈ ਜਾਵੇ। ਪੂਰਨਿਮਾ ਨੇ ਭਾਰਤ ਸਰਕਾਰ ਨੂੰ ਵੀ ਇਸ ਸਬੰਧੀ ਹਮਾਇਤ ਦੀ ਅਪੀਲ ਕੀਤੀ ਹੈ। ਉਨ੍ਹਾਂ ਨੇ ਐਲਨ ਮਸਕ (Elon Musk) ਦੇ ਸਮਰਥਨ ਦਾ ਵੀ ਸਵਾਗਤ ਕੀਤਾ ਪਰ ਕਿਹਾ ਕਿ ਉਨ੍ਹਾਂ ਨੇ ਮਸਕ ਤੱਕ ਪਹੁੰਚ ਨਹੀਂ ਕੀਤੀ। -ਆਈਏਐਨਐਸ

Advertisement

Advertisement