ਓਪਨ ਸਕੂਲ ਪ੍ਰਣਾਲੀ: ਵਿਦਿਆਰਥੀਆਂ ਦੇ ਦਾਖ਼ਲਿਆਂ ਲਈ ਸ਼ਡਿਊਲ ਜਾਰੀ
ਪੱਤਰ ਪ੍ਰੇਰਕ
ਐੱਸਏਐੱਸ ਨਗਰ (ਮੁਹਾਲੀ), 12 ਫਰਵਰੀ
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਅਕਾਦਮਿਕ ਸਾਲ 2024-25 ਲਈ ਓਪਨ ਸਕੂਲ ਪ੍ਰਣਾਲੀ ਅਧੀਨ ਦਸਵੀਂ ਅਤੇ ਸੀਨੀਅਰ ਸੈਕੰਡਰੀ ਸ਼੍ਰੇਣੀਆਂ ਦੇ ਦਾਖ਼ਲਿਆਂ ਲਈ ਸਰਕਾਰੀ, ਗੈਰ-ਸਰਕਾਰੀ, ਆਦਰਸ਼ ਸਕੂਲ, ਮਾਨਤਾ ਪ੍ਰਾਪਤ ਅਤੇ ਬੋਰਡ ਨਾਲ ਐਫੀਲੀਏਟਿਡ ਸਕੂਲਾਂ ਨੂੰ ਨਵੀਂ ਐਕਰੀਡੀਏਸ਼ਨ ਦੇਣ, ਰੀਨਿਊਅਲ ਲਈ ਆਨ-ਲਾਈਨ ਫਾਰਮ ਭਰਨ ਵਾਸਤੇ ਸ਼ਡਿਊਲ ਜਾਰੀ ਕੀਤਾ ਗਿਆ ਹੈ। ਬੋਰਡ ਦੇ ਬੁਲਾਰੇ ਨੇ ਦੱਸਿਆ ਕਿ 30 ਅਪਰੈਲ ਤੱਕ ਬਿਨਾਂ ਲੇਟ ਫੀਸ ਤੋਂ ਅਤੇ 31 ਅਗਸਤ ਤੱਕ 6500 ਰੁਪਏ ਲੇਟ ਫੀਸ ਨਾਲ ਫਾਰਮ ਭਰੇ ਜਾ ਸਕਦੇ ਹਨ। ਨਵੀਂ ਐਕਰੀਡੀਏਸ਼ਨ ਫੀਸ ਮੈਟ੍ਰਿਕ ਲਈ 3300 ਰੁਪਏ, ਰੀਨਿਊਅਲ ਫ਼ੀਸ 1650 ਰੁਪਏ ਅਤੇ ਸੀਨੀਅਰ ਸੈਕੰਡਰੀ ਲਈ 4400 ਰੁਪਏ ਪ੍ਰਤੀ ਗਰੁੱਪ ਤੇ ਰੀਨਿਊਅਲ ਫੀਸ 1650 ਰੁਪਏ ਪ੍ਰਤੀ ਗਰੁੱਪ ਹੈ। ਪੰਜਾਬ ਦੇ ਸਰਕਾਰੀ ਅਤੇ ਬੋਰਡ ਦੇ ਆਦਰਸ਼ ਸਕੂਲਾਂ ਨੂੰ ਐਕਰੀਡੀਏਸ਼ਨ ਫੀਸ ਤੋਂ ਛੋਟ ਦਿੱਤੀ ਗਈ ਹੈ। ਅਧਿਐਨ ਕੇਂਦਰਾਂ ਵੱਲੋਂ ਐਕਰੀਡੀਏਸ਼ਨ ਆਨ-ਲਾਈਨ ਅਪਲਾਈ ਕਰਨ ਉਪਰੰਤ ਫਾਰਮ ਦੀ ਹਾਰਡ ਕਾਪੀ ਬੋਰਡ ਦੇ ਉਪ ਸਕੱਤਰ (ਅਕਾਦਮਿਕ) ਦੇ ਨਾਂ ’ਤੇ ਭੇਜੀ ਜਾਵੇ।