For the best experience, open
https://m.punjabitribuneonline.com
on your mobile browser.
Advertisement

ਡੇਰਾਬੱਸੀ ਵਿੱਚ ਖੁੱਲ੍ਹੇ ਮੈਨਹੋਲ ਦੇ ਰਹੇ ਨੇ ਹਾਦਸਿਆਂ ਨੂੰ ਸੱਦਾ

06:52 AM Jul 04, 2023 IST
ਡੇਰਾਬੱਸੀ ਵਿੱਚ ਖੁੱਲ੍ਹੇ ਮੈਨਹੋਲ ਦੇ ਰਹੇ ਨੇ ਹਾਦਸਿਆਂ ਨੂੰ ਸੱਦਾ
ਹੈਬਤਪੁਰ ਸੜਕ ’ਤੇ ਲੋਕਾਂ ਨੇ ਮੇਜ਼ ਨਾਲ ਢਕਿਆ ਹੋਇਆ ਇਕ ਖੁੱਲ੍ਹਾ ਪਿਆ ਮੈਨਹੋਲ। -ਫੋਟੋ: ਰੂਬਲ
Advertisement

ਹਰਜੀਤ ਸਿੰਘ
ਡੇਰਾਬੱਸੀ, 3 ਜੁਲਾਈ
ਸ਼ਹਿਰ ਵਿੱਚ ਇਸ ਵੇਲੇ ਸਭ ਤੋਂ ਵੱਡੀ ਸਮੱਸਿਆ ਖੁੱਲ੍ਹੇ ਮੈਨਹੋਲਾਂ ਦੀ ਬਣੀ ਹੋਈ ਹੈ। ਸ਼ਹਿਰ ਦੀਆਂ ਵੱਖ-ਵੱਖ ਸੜਕਾਂ ’ਤੇ ਮੈਨਹੋਲ ਖੁੱਲ੍ਹੇ ਪਏ ਹਨ ਜੋ ਹਾਦਸਿਆਂ ਨੂੰ ਸੱਦਾ ਦੇ ਰਹੇ ਹਨ।
ਇਕੱਤਰ ਜਾਣਕਾਰੀ ਅਨੁਸਾਰ ਸ਼ਹਿਰ ਦੀ ਜ਼ਿਆਦਾਤਰ ਸੜਕਾਂ ’ਤੇ ਮੈਨਹੋਲ ਖੁੱਲ੍ਹੇ ਪਏ ਹਨ। ਇਨ੍ਹਾਂ ਦੇ ਢੱਕਣ ਜਾਂ ਤਾਂ ਗਾਇਬ ਹਨ ਜਾਂ ਇਨ੍ਹਾਂ ਦੀ ਸਫਾਈ ਕਰਨ ਲਈ ਖੋਲ੍ਹਣ ਤੋਂ ਬਾਅਦ ਇਨ੍ਹਾਂ ਨੂੰ ਬੰਦ ਨਹੀਂ ਕੀਤਾ ਗਿਆ। ਸ਼ਹਿਰ ਦੇ ਵੱਖ-ਵੱਖ ਖੇਤਰਾਂ ਵਿੱਚ ਮੀਂਹ ਦੇ ਪਾਣੀ ਨਾਲ ਸੀਵਰੇਜ ਲਾਈਨ ਜਾਮ ਹੋਣ ਕਾਰਨ ਓਵਰਫਲੋਅ ਹੋ ਗਈ ਸੀ ਜਿਸ ਦੀ ਸਫਾਈ ਲਈ ਇਨ੍ਹਾਂ ਨੂੰ ਖੋਲ੍ਹਿਆ ਗਿਆ ਸੀ ਪਰ ਮੁੜ ਕੇ ਬੰਦ ਨਹੀਂ ਕੀਤਾ ਗਿਆ। ਇਸ ਵੇਲੇ ਸਭ ਤੋਂ ਵੱਧ ਸਮੱਸਿਆ ਇੱਥੋਂ ਦੀ ਹੈਬਤਪੁਰ ਸੜਕ ’ਤੇ ਪਾਣੀ ਦੀ ਨਿਕਾਸੀ ਅਤੇ ਸੀਵਰੇਜ ਦੀ ਲਾਈਨ ’ਤੇ ਬਣਾਏ ਮੈਨਹੋਲ ਲੰਬੇ ਸਮੇਂ ਤੋਂ ਖੁੱਲ੍ਹੇ ਪਏ ਹਨ। ਇਸ ਸੜਕ ’ਤੇ ਹਰ ਵੇਲੇ ਭਾਰੀ ਆਵਾਜਾਈ ਰਹਿੰਦੀ ਹੈ। ਖੁੱਲ੍ਹੇ ਪਏ ਮੈਨਹੋਲ ਵਿੱਚ ਡਿੱਗ ਕੇ ਵਾਹਨ ਚਾਲਕ ਹਾਦਸਿਆਂ ਦਾ ਸ਼ਿਕਾਰ ਹੁੰਦੇ ਰਹਿੰਦੇ ਹਨ। ਦਿਨ ਵੇਲੇ ਤਾਂ ਰੋਸ਼ਨੀ ਵਿੱਚ ਖੁੱਲ੍ਹੇ ਪਏ ਮੈਨਹੋਲ ਦਿਖਾਈ ਦਿੰਦੇ ਹਨ ਪਰ ਰਾਤ ਵੇਲੇ ਇਹ ਦਿਖਾਈ ਨਹੀਂ ਦਿੰਦੇ ਜਿਸ ਕਾਰਨ ਇਹ ਵਧੇਰੇ ਖਤਰਨਾਕ ਸਾਬਿਤ ਹੁੰਦੇ ਹਨ। ਇੱਥੇ ਹਾਦਸਿਆਂ ਦੇ ਖ਼ਦਸ਼ੇ ਨੂੰ ਦੇਖਦੇ ਹੋਏ ਲੋਕਾਂ ਵੱਲੋਂ ਆਪਣੇ ਪੱਧਰ ’ਤੇ ਲੋਕਾਂ ਨੂੰ ਜਾਗਰੂਕ ਕਰਨ ਲਈ ਆਰਜ਼ੀ ਪ੍ਰਬੰਧ ਕੀਤੇ ਗਏ ਹਨ। ਲੰਬੇ ਸਮੇਂ ਤੋਂ ਸ਼ਹਿਰ ਵਾਸੀ ਇਨ੍ਹਾਂ ਨੂੰ ਬੰਦ ਕਰਨ ਦੀ ਮੰਗ ਕਰ ਰਹੇ ਹਨ ਪਰ ਇਸ ਪਾਸੇ ਕੋਈ ਧਿਆਨ ਨਹੀਂ ਦੇ ਰਿਹਾ ਹੈ। ਸਥਾਨਕ ਲੋਕਾਂ ਨੇ ਹਾਦਸਿਆਂ ਨੂੰ ਰੋਕਣ ਲਈ ਖੁੱਲ੍ਹੇ ਪਏ ਮੈਨਹੋਲਾਂ ਕੋਲ ਕਿਸੇ ਥਾਂ ਡੰਡਾ ਖੜ੍ਹਾ ਕਰ ਦਿੱਤਾ ਹੈ ਤਾਂ ਕਿਸੇ ਥਾਂ ਟੁੱਟਿਆ ਮੇਜ਼ ਰੱਖ ਕੇ ਲੋਕਾਂ ਨੂੰ ਸਾਵਧਾਨ ਕੀਤਾ ਜਾ ਰਿਹਾ ਹੈ। ਸਥਾਨਕ ਲੋਕਾਂ ਨੇ ਨਗਰ ਕੌਂਸਲ ਤੋਂ ਇਸ ਪਾਸੇ ਧਿਆਨ ਦੇਣ ਦੀ ਮੰਗ ਕੀਤੀ ਹੈ।

Advertisement

ਜਲਦੀ ਬੰਦ ਕਰਾਵਾਂਗੇ ਮੈਨਹੋਲ
ਇਸ ਬਾਰੇ ਗੱਲ ਕਰਨ ’ਤੇ ਨਗਰ ਕੌਂਸਲ ਡੇਰਾਬੱਸੀ ਦੇ ਕਾਰਜਸਾਧਕ ਅਫਸਰ ਵਰਿੰਦਰ ਜੈਨ ਨੇ ਕਿਹਾ ਕਿ ਮਾਮਲਾ ਹੁਣ ਉਨ੍ਹਾਂ ਦੇ ਧਿਆਨ ਵਿੱਚ ਆ ਗਿਆ ਹੈ ਤੇ ਛੇਤੀ ਹੀ ਇਨ੍ਹਾਂ ਨੂੰ ਬੰਦ ਕਰਵਾ ਦਿੱਤਾ ਜਾਏਗਾ।

Advertisement
Tags :
Author Image

Advertisement
Advertisement
×