For the best experience, open
https://m.punjabitribuneonline.com
on your mobile browser.
Advertisement

Op Sindoor: ‘ਭਾਰਤ ਨੇ ਜਹਾਜ਼ਾਂ ਦੇ ਨੁਕਸਾਨ ਨੂੰ ਸਵੀਕਾਰਿਆ’: ਸੀਡੀਐੱਸ ਜਨਰਲ ਚੌਹਾਨ

06:42 PM May 31, 2025 IST
op sindoor  ‘ਭਾਰਤ ਨੇ ਜਹਾਜ਼ਾਂ ਦੇ ਨੁਕਸਾਨ ਨੂੰ ਸਵੀਕਾਰਿਆ’  ਸੀਡੀਐੱਸ ਜਨਰਲ ਚੌਹਾਨ
Advertisement
ਸਿੰਗਾਪੁਰ, 31 ਮਈ
Advertisement

ਚੀਫ ਆਫ ਡਿਫੈਂਸ ਸਟਾਫ (ਸੀਡੀਐੱਸ) ਜਨਰਲ ਅਨਿਲ ਚੌਹਾਨ ਨੇ ਪਾਕਿਸਤਾਨ ਨਾਲ ਹਾਲ ਹੀ ਵਿੱਚ ਹੋਏ ਫ਼ੌਜੀ ਟਕਰਾਅ ਦੌਰਾਨ ਜਹਾਜ਼ਾਂ ਦੇ ਨੁਕਸਾਨੇ ਜਾਣ ਦੀ ਗੱਲ ਸਵੀਕਾਰੀ ਹੈ ਪਰ ਉਨ੍ਹਾਂ ਛੇ ਭਾਰਤੀ ਲੜਾਕੂ ਜਹਾਜ਼ਾਂ ਨੂੰ ਡੇਗਣ ਦੇ ਇਸਲਾਮਾਬਾਦ ਦੇ ਦਾਅਵੇ ਨੂੰ ‘ਬਿਲਕੁਲ ਗਲਤ’ ਦੱਸਿਆ।

Advertisement
Advertisement

Bloomberg TV ਨਾਲ ਇੱਕ ਇੰਟਰਵਿਊ ਦੌਰਾਨ ਅਨਿਲ ਚੌਹਾਨ ਨੇ ਕਿਹਾ ਕਿ ਇਹ ਪਤਾ ਲਗਾਉਣਾ ਵੱਧ ਮਹੱਤਵਪੂਰਨ ਹੈ ਕਿ ਜਹਾਜ਼ ਦਾ ਨੁਕਸਾਨ ਕਿਉਂ ਹੋਇਆ ਤਾਂ ਕਿ ਭਾਰਤੀ ਸੈਨਾ ਰਣਨੀਤੀ ਵਿੱਚ ਸੁਧਾਰ ਕਰ ਸਕੇ ਅਤੇ ਫਿਰ ਤੋਂ ਜਵਾਬੀ ਕਾਰਵਾਈ ਕਰ ਸਕੇ।

ਉਨ੍ਹਾਂ ਕਿਹਾ, ‘‘ਮੈਨੂੰ ਲੱਗਦਾ ਹੈ ਕਿ ਲੜਾਕੂ ਜਹਾਜ਼ ਡਿੱਗਣਾ ਮਹੱਤਵਪੂਰਨ ਗੱਲ ਨਹੀਂ ਹੈ, ਬਲਕਿ ਮਹੱਤਵਪੂਰਨ ਹੈ ਕਿ ਉਹ ਕਿਉਂ ਡਿੱਗੇ।’’

ਜਨਰਲ ਚੌਹਾਨ ਤੋਂ ਪੁੱਛਿਆ ਗਿਆ ਕਿ ਕੀ ਇਸ ਮਹੀਨੇ ਪਾਕਿਸਤਾਨ ਨਾਲ ਚਾਰ ਦਿਨਾਂ ਤੱਕ ਫ਼ੌਜੀ ਟਕਰਾਅ ਦੌਰਾਨ ਭਾਰਤ ਦੇ ਲੜਾਕੂ ਜਹਾਜ਼ ਤਬਾਹ ਹੋ ਗਏ ਸਨ।

ਉਨ੍ਹਾਂ ਕਿਹਾ, ‘‘ਚੰਗੀ ਗੱਲ ਇਹ ਹੈ ਕਿ ਅਸੀਂ ਆਪਣੀਆਂ ਰਣਨੀਤਕ ਗਲਤੀਆਂ ਨੂੰ ਸਮਝ ਸਕੇ, ਉਨ੍ਹਾਂ ਨੂੰ ਸੁਧਾਰਿਆ ਅਤੇ ਦੋ ਦਿਨ ਮਗਰੋਂ ਮੁੜ ਤੋਂ ਲਾਗੂ ਕੀਤਾ। ਅਸੀਂ ਆਪਣੇ ਸਾਰੇ ਲੜਾਕੂ ਜਹਾਜ਼ਾਂ ਨੂੰ ਫਿਰ ਤੋਂ ਲੰਬੀ ਦੂਰੀ ’ਤੇ ਨਿਸ਼ਾਨਾ ਬੰਨ੍ਹ ਕੇ ਉਡਾਇਆ।’’

‘ਅਪਰੇਸ਼ਨ ਸਿੰਧੂਰ’ ਦੌਰਾਨ ਛੇ ਭਾਰਤੀ ਜਹਾਜ਼ਾਂ ਨੂੰ ਡੇਗਣ ਦੇ ਪਾਕਿਸਤਾਨ ਦੇ ਦਾਅਵੇ ਬਾਰੇ ਪੁੱਛੇ ਜਾਣ ’ਤੇ ਜਨਰਲ ਅਨਿਲ ਚੌਹਾਨ ਨੇ ਕਿਹਾ, ‘‘ਇਹ ਪੂਰੀ ਤਰ੍ਹਾਂ ਗਲਤ ਹੈ।’’

ਇਸ ਤੋਂ ਪਹਿਲਾਂ ਭਾਰਤੀ ਹਵਾਈ ਸੈਨਾ ਦੇ ਏਅਰ ਮਾਰਸ਼ਲ ਏਕੇ ਭਾਰਤੀ ਨੇ ਸਵੀਕਾਰ ਕੀਤਾ ਸੀ ਕਿ ‘ਨੁਕਸਾਨ ਲੜਾਈ ਦਾ ਇੱਕ ਹਿੱਸਾ ਹੈ।’ ਉਨ੍ਹਾਂ ਇਹ ਵੀ ਕਿਹਾ ਸੀ ਕਿ ਭਾਰਤੀ ਹਵਾਈ ਸੈਨਾ ਦੇ ਸਾਰੇ ਪਾਇਲਨ ਸੁਰੱਖਿਅਤ ਪਰਤ ਆਏ ਹਨ।

ਏਅਰ ਮਾਰਸ਼ਲ ਏਕੇ ਭਾਰਤੀ ਨੇ 11 ਮਈ ਨੂੰ ਪ੍ਰੈੱਸ ਕਾਨਫਰੰਸ ’ਚ ਇਹ ਟਿੱਪਣੀ ਕੀਤੀ ਸੀ, ਜਦੋਂ ਉਨ੍ਹਾਂ ਤੋਂ ‘ਅਪਰੇਸ਼ਨ ਸਿੰਧੂਰ’ ਦੌਰਾਨ ਭਾਰਤੀ ਜਹਾਜ਼ਾਂ ਦੇ ਨੁਕਸਾਨ ਬਾਰੇ ਪੁੱਛਿਆ ਗਿਆ ਸੀ।

ਜਨਰਲ ਅਨਿਲ ਚੌਹਾਨ ਸ਼ਾਂਗਰੀ-ਲਾ ਵਾਰਤਾਲਾਪ ’ਚ ਹਿੱਸਾ ਲੈਣ ਲਈ ਸਿੰਗਾਪੁਰ ਵਿੱਚ ਹਨ। -ਪੀਟੀਆਈ

Advertisement
Tags :
Author Image

Charanjeet Channi

View all posts

Advertisement